Delhi Weather Update: ਨਵੀਂ ਦਿੱਲੀ, (ਆਈਏਐਨਐਸ)। ਦਿੱਲੀ ਵਿਚ ਹਵਾ ਗੁਣਵ੍ਫ਼ੀਤਾ ਕਾਫੀ ਖਰਾਬ ਹੋ ਗਈ ਹੈ। ਕੇਂਦਰੀ ਪ੍ਰਦੂਸ਼ਣ ਕੰਟਰੋਲ ਬੋਰਡ (ਸੀਪੀਸੀਬੀ) ਦੇ ਅਨੁਸਾਰ ਐਤਵਾਰ ਨੂੰ ਸਵੇਰੇ 6 ਵਜੇ ਸ਼ਹਿਰ ਦੀ ਹਵਾ ਦੀ ਗੁਣਵੱਤਾ ਸੂਚਕਅੰਕ (ਏਕਿਊਆਈ) ੩੪੧ ਤੱਕ ਪਹੁੰਚ ਗਿਆ, ਜੋ ਕਿ ‘ਬਹੁਤ ਖਰਾਬ’ ਸ਼੍ਰੇਣੀ ਵਿੱਚ ਹੈ। ਸੰਘਣੀ ਧੁੰਦ ਲਈ ਐਤਵਾਰ ਨੂੰ ਯੈਲੋ ਅਲਰਟ ਜਾਰੀ ਕੀਤਾ ਗਿਆ ਹੈ। ਦਿੱਲੀ ’ਚ ਹਵਾ ਦੀ ਗੁਣਵੱਤਾ ਚਿੰਤਾਜਨਕ ਬਣੀ ਹੋਈ ਹੈ । ਕਿਉਂਕਿ ਕਈ ਇਲਾਕਿਆਂ ’ਚ ਏਕਿਊਆਈ ਦਾ ਪੱਧਰ ਬਹੁਤ ਜਿਆਦਾ ਹੈ। ਆਨੰਦ ਵਿਹਾਰ ’ਚ ਇਹ 418, ਵਿਵੇਕ ਵਿਹਾਰ ’ਚ 407 ਅਤੇ ਵਜੀਰਪੁਰ ’ਚ 401, ਅਸ਼ੋਕ ਵਿਹਾਰ ਵਿੱਚ 384, ਜਹਾਂਗੁਰੀਪੁਰੀ 372 ਅਤੇ ਪੰਜਾਬੀ ਬਾਗ ਵਿੱਚ 375 ਹੈ, ਇਹ ਸਾਰੇ ‘ਬਹੁਤ ਖਰਾਬ’ ਸ਼੍ਰੇਣੀ ਵਿੱਚ ਹਨ।
ਇਹ ਵੀ ਪੜ੍ਹੋ: IND vs SA: ਫਾਈਨਲ ’ਚ ਅਫਰੀਕਾ ਨੂੰ ਹਰਾ ਭਾਰਤੀ ਮਹਿਲਾਵਾਂ ਲਗਾਤਾਰ ਦੂਜੀ ਵਾਰ ਬਣੀਆਂ ਅੰਡਰ-19 ਟੀ20 ਵਿਸ਼ਵ ਚੈਂਪੀਅਨ
ਦਿੱਲੀ ਮੌਸਮ ’ਚ ਬਦਲਆ ਹੋ ਰਿਹਾ ਹੈ। ਭਾਰਤੀ ਮੌਸਮ ਵਿਭਾਗ (ਆਈਐਮਡੀ) ਨੇ ਐਤਵਾਰ ਨੂੰ ਦਰਮਿਆਨੀ ਤੋਂ ਸੰਘਣੀ ਧੁੰਦ ਲਈ ਯੈਲੋ ਅਲਰਟ ਜਾਰੀ ਕੀਤਾ ਹੈ। ਧੁੰਦ ਦੇ ਬਾਵਜੂਦ, ਤਾਪਮਾਨ ਤੁਲਨਾਤਮਕ ਤੌਰ ‘ਤੇ ਹਲਕਾ ਰਹਿਣ ਦੀ ਉਮੀਦ ਕੀਤੀ ਹੈ। ਦਿੱਲੀ ਦਾ ਵੱਧ ਤੋਂ ਵੱਧ ਤਾਪਮਾਨ 24 ਡਿਗਰੀ ਸੈਲਸੀਅਸ ਹੋਣ ਦੀ ਸੰਭਾਵਨਾ ਹੈ ਅਤੇ ਘੱਟੋ ਘੱਟ ਤਾਪਮਾਨ 9 ਡਿਗਰੀ ਸੈਲਸੀਅਸ ਹੈ। ਆਈਐਮਡੀ ਦੇ ਅਨੁਸਾਰ, ਸ਼ਹਿਰ ਦਾ ਵੱਧ ਤੋਂ ਵੱਧ ਤਾਪਮਾਨ 22-26 ° ਸੈਸਲੀਅਸ ਅਤੇ ਘੱਟੋ ਘੱਟ 10-12 ਡਿਗਰੀ ਸੈਲਸੀਅਸ ਠੰਢ ਦੀ ਸੀਮ ਤੋਂ ਵੱਧ ਰਿਹਾ ਹੈ। ਜੋ ਹਲਕੇ ਮੌਸਮ ਦੀ ਸ਼ੁਰੂਆਤ ਦਾ ਸੰਕੇਤ ਹੈ। Delhi Weather Update