ਸਾਡੇ ਨਾਲ ਸ਼ਾਮਲ

Follow us

15.3 C
Chandigarh
Saturday, February 14, 2026
More
    Home Breaking News Welfare: ਮਲੋਟ...

    Welfare: ਮਲੋਟ ਦੇ ਸੇਵਾਦਾਰ ਪ੍ਰਦੀਪ ਇੰਸਾਂ ਨੇ ਕੀਤਾ 46ਵੀਂ ਵਾਰ ਖੂਨਦਾਨ 

    Welfare
    Welfare: ਮਲੋਟ ਦੇ ਸੇਵਾਦਾਰ ਪ੍ਰਦੀਪ ਇੰਸਾਂ ਨੇ ਕੀਤਾ 46ਵੀਂ ਵਾਰ ਖੂਨਦਾਨ 

    Welfare: (ਮਨੋਜ) ਮਲੋਟ। ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੀਆਂ ਮਾਨਵਤਾ ਭਲਾਈ ਸਿੱਖਿਆਵਾਂ ’ਤੇ ਅਮਲ ਕਰਦੇ ਹੋਏ ਮਲੋਟ ਦੇ ਸੈਂਕੜੇ ਨੌਜਵਾਨ ਸੇਵਾਦਾਰ ਖੂਨਦਾਨ ਦੀ ਸੇਵਾ ਵਿੱਚ ਲੱਗੇ ਹੋਏ ਹਨ। ਜਾਣਕਾਰੀ ਦਿੰਦਿਆਂ ਖੂਨਦਾਨ ਸੰਮਤੀ ਦੇ ਸੇਵਾਦਾਰ ਰਿੰਕੂ ਛਾਬੜਾ ਇੰਸਾਂ ਅਤੇ ਟਿੰਕੂ ਇੰਸਾਂ ਨੇ ਦੱਸਿਆ ਕਿ ਜਦੋਂ ਸ਼ਸ਼ੀ ਕੁਮਾਰ ਨਿਵਾਸੀ ਮਲੋਟ ਨੂੰ ਇਲਾਜ ਦੌਰਾਨ ਖੂਨ ਦੀ ਲੋੜ ਪਈ ਤਾਂ ਸੇਵਾਦਾਰ ਪ੍ਰਦੀਪ ਇੰਸਾਂ ਪੁੱਤਰ ਸਵ: ਸ਼੍ਰੀ ਵਿਜੈ ਕੁਮਾਰ ਇੰਸਾਂ ਨਾਲ ਖੂਨਦਾਨ ਕਰਨ ਲਈ ਸੰਪਰਕ ਕੀਤਾ ਤਾਂ ਉਸਨੇ ਬਿਨਾਂ ਸਮਾਂ ਗਵਾਏ ਮਲੋਟ ਦੇ ਬਲੱਡ ਬੈਂਕ ਵਿੱਚ ਪਹੁੰਚ ਕੇ ਆਪਣਾ ਇੱਕ ਯੂਨਿਟ ਖੂਨਦਾਨ ਕਰਕੇ ਮਾਨਵਤਾ ਪ੍ਰਤੀ ਆਪਣਾ ਫਰਜ਼ ਨਿਭਾਇਆ।

    ਇਹ ਵੀ ਪੜ੍ਹੋ: Malout News: ਚੇਅਰਪਰਸਨ ਸਾਰਿਕਾ ਗਰਗ ਨੇ ਸਰਕਾਰੀ ਸਕੂਲ ਦੇ ਨਵੇਂ ਕਮਰੇ ਅਤੇ ਡਿਜ਼ੀਟਲ ਕਲਾਸ ਰੂਮ ਦਾ ਕੀਤਾ ਉਦਘਾਟਨ

    ਸੇਵਾਦਾਰ ਪ੍ਰਦੀਪ ਇੰਸਾਂ ਨੇ ਦੱਸਿਆ ਕਿ ਉਸਨੇ 46ਵੀਂ ਵਾਰ ਖੂਨਦਾਨ ਕੀਤਾ ਹੈ ਅਤੇ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੀਆਂ ਮਾਨਵਤਾ ਭਲਾਈ ਸਿੱਖਿਆਵਾਂ ’ਤੇ ਅਮਲ ਕਰਦੇ ਹੋਏ ਖੂਨਦਾਨ ਦੀ ਸੇਵਾ ਵਿੱਚ ਇਸੇ ਤਰ੍ਹਾਂ ਹੀ ਲੱਗਿਆ ਰਹੇਗਾ।

    LEAVE A REPLY

    Please enter your comment!
    Please enter your name here