Vigilance Team Raid: ਬੇਤੀਆ, (ਏਜੰਸੀ)। ਵੀਰਵਾਰ ਨੂੰ ਵਿਜੀਲੈਂਸ ਟੀਮ ਨੇ ਬਿਹਾਰ ਦੇ ਬੇਤੀਆ ਵਿੱਚ ਜ਼ਿਲ੍ਹਾ ਸਿੱਖਿਆ ਅਧਿਕਾਰੀ ਰਜਨੀਕਾਂਤ ਪ੍ਰਵੀਨ ਦੇ ਘਰ ਛਾਪਾ ਮਾਰਿਆ। ਤਲਾਸ਼ੀ ਦੌਰਾਨ ਵੱਡੀ ਮਾਤਰਾ ‘ਚ ਨਗਦੀ ਬਰਾਮਦ ਹੋਈ। ਇਸ ਦੀ ਗਿਣਤੀ ਕਰਨ ਲਈ ਟੀਮ ਵੱਲੋਂ ਮਸ਼ੀਨਾਂ ਵੀ ਮੰਗਵਾਈਆਂ ਗਈਆਂ ਹਨ। ਪਿਛਲੇ ਤਿੰਨ ਘੰਟੇ ਤੋਂ ਵੱਧ ਸਮੇਂ ਤੋਂ ਉਸ ਦੇ ਘਰ ਛਾਪੇਮਾਰੀ ਜਾਰੀ ਹੈ। ਉਸ ‘ਤੇ ਆਪਣੇ ਚਹੇਤੇ ਠੇਕੇਦਾਰਾਂ ਨੂੰ ਹੀ ਕੰਮ ਦੇਣ ਦਾ ਦੋਸ਼ ਹੈ। ਇਸ ਤੋਂ ਇਲਾਵਾ ਕਈ ਅਧਿਆਪਕਾਂ ਨੇ ਉਸ ‘ਤੇ ਭ੍ਰਿਸ਼ਟਾਚਾਰ ਦੇ ਦੋਸ਼ ਵੀ ਲਾਏ ਹਨ। ਫਿਲਹਾਲ ਉਸ ਦੇ ਘਰੋਂ ਹੁਣ ਤੱਕ ਕਿੰਨੀ ਰਕਮ ਬਰਾਮਦ ਹੋਈ ਹੈ। ਇਹ ਜਾਣਕਾਰੀ ਸਾਹਮਣੇ ਨਹੀਂ ਆਈ ਹੈ। ਰਜਨੀਕਾਂਤ ਖੁਦ ਮੌਕੇ ‘ਤੇ ਮੌਜੂਦ ਹਨ, ਜਿੱਥੇ ਉਨ੍ਹਾਂ ਤੋਂ ਪੁੱਛਗਿੱਛ ਜਾਰੀ ਹੈ।
ਇਹ ਵੀ ਪੜ੍ਹੋ: India America Relations: ਅਮਰੀਕਾ ’ਚ 18 ਹਜ਼ਾਰ ਭਾਰਤੀਆਂ ’ਤੇ ਡਿੱਗ ਸਕਦੀ ਐ ਗਾਜ਼!, ਅਮਰੀਕਾ ਨੇ ਭਾਰਤ ਨੂੰ ਦਿੱਤੀ ਜਾ…
ਉਨਾਂ ‘ਤੇ ਲੱਗੇ ਦੋਸ਼ਾਂ ਦੀ ਜਾਂਚ ਵਿਜੀਲੈਂਸ ਟੀਮ ਵੱਲੋਂ ਕੀਤੀ ਜਾ ਰਹੀ ਹੈ। ਇਸ ਤੋਂ ਇਲਾਵਾ ਉਸ ‘ਤੇ ਆਮਦਨ ਤੋਂ ਵੱਧ ਜਾਇਦਾਦ ਰੱਖਣ ਦਾ ਵੀ ਦੋਸ਼ ਹੈ। ਬੇਤੀਆ, ਸਮਸਤੀਪੁਰ ਅਤੇ ਦਰਭੰਗਾ ‘ਚ ਸਥਿਤ ਟਿਕਾਣਿਆਂ ‘ਤੇ ਵੀ ਛਾਪੇਮਾਰੀ ਕੀਤੀ ਜਾ ਰਹੀ ਹੈ। ਉਨ੍ਹਾਂ ‘ਤੇ ਪੈਸੇ ਕਮਾਉਣ ਲਈ ਆਪਣੇ ਅਹੁਦੇ ਦੀ ਦੁਰਵਰਤੋਂ ਕਰਨ ਦਾ ਦੋਸ਼ ਹੈ। ਇਹ ਕਾਰਵਾਈ ਗੁਪਤ ਸੂਚਨਾ ਦੇ ਆਧਾਰ ‘ਤੇ ਕੀਤੀ ਗਈ। ਰਜਨੀਕਾਂਤ ਪਿਛਲੇ ਤਿੰਨ ਸਾਲਾਂ ਤੋਂ ਬੇਤੀਆ ਵਿੱਚ ਸਿੱਖਿਆ ਅਧਿਕਾਰੀ ਵਜੋਂ ਤਾਇਨਾਤ ਹਨ। ਉਹ 2005 ਤੋਂ ਇਸ ਸੇਵਾ ਵਿੱਚ ਹਨ। ਉਹ ਦਰਭੰਗਾ, ਸਮਸਤੀਪੁਰ ਅਤੇ ਹੋਰ ਜ਼ਿਲ੍ਹਿਆਂ ਵਿੱਚ ਸਿੱਖਿਆ ਅਧਿਕਾਰੀ ਵਜੋਂ ਵੀ ਕੰਮ ਕਰ ਚੁੱਕੇ ਹਨ। ਅਜਿਹੇ ‘ਚ ਉਨ੍ਹਾਂ ‘ਤੇ ਲੱਗੇ ਦੋਸ਼ਾਂ ਨੂੰ ਗੰਭੀਰ ਦੱਸਿਆ ਜਾ ਰਿਹਾ ਹੈ। Vigilance Team Raid