Punjab Highway News: ਚੰਡੀਗੜ੍ਹ। ਹਾਈਵੇਅ ਦੇ ਤੋਹਫ਼ਿਆਂ ਦੀ ਲੜੀ ਵਿੱਚ ਇੱਕ ਹੋਰ ਖਬਰ ਸਾਹਮਣੇ ਆਈ ਹੈ। ਹੁਣ ਪੰਜਾਬੀਆਂ ਲਈ ਇੱਕ ਹੋਰ ਵੱਡੀ ਖੁਸ਼ਖਬਰੀ ਹੈ। ਜਾਣਕਾਰੀ ਅਨੁਸਾਰ ਪੰਜਾਬ ਤੋਂ ਗੁਜਰਾਤ ਦੀ ਯਾਤਰਾ ਆਸਾਨ ਹੋਣ ਜਾ ਰਹੀ ਹੈ। ਤੁਹਾਨੂੰ ਦੱਸ ਦੇਈਏ ਕਿ ਭਾਰਤ ਦਾ ਦੂਜਾ ਸਭ ਤੋਂ ਲੰਬਾ ਅੰਮ੍ਰਿਤਸਰ-ਜਾਮਨਗਰ ਐਕਸਪ੍ਰੈਸਵੇਅ ਐਨਐਚਏਆਈ ਦੁਆਰਾ ਬਣਾਇਆ ਜਾ ਰਿਹਾ ਹੈ। ਇਹ ਪ੍ਰੋਜੈਕਟ ਅਗਲੇ ਸਾਲ ਤੱਕ ਪੂਰਾ ਹੋਣ ਦੀ ਸੰਭਾਵਨਾ ਹੈ। ਇਸ ਪ੍ਰੋਜੈਕਟ ਨਾਲ 4 ਰਾਜਾਂ ਪੰਜਾਬ, ਹਰਿਆਣਾ, ਗੁਜਰਾਤ ਅਤੇ ਰਾਜਸਥਾਨ ਨੂੰ ਲਾਭ ਹੋਵੇਗਾ।
Read Also : Indian Railway News: ਰੇਲ ’ਤੇ ਸਫਰ ਕਰਨ ਵਾਲੇ ਯਾਤਰੀ ਧਿਆਨ ਦੇਣ, ਇਹ ਟਰੇਨਾਂ ਹੋਈਆਂ ਰੱਦ
ਤੁਹਾਨੂੰ ਦੱਸ ਦੇਈਏ ਕਿ ਇਹ ਐਕਸਪ੍ਰੈਸਵੇਅ ਭਾਰਤਮਾਲਾ ਪ੍ਰੋਜੈਕਟ ਦੇ ਤਹਿਤ ਬਣਾਇਆ ਜਾ ਰਿਹਾ ਹੈ। ਇਸ ਦਾ 915 ਕਿਲੋਮੀਟਰ ਹਿੱਸਾ ਗ੍ਰੀਨਫੀਲਡ ਅਲਾਈਨਮੈਂਟ ਦੇ ਆਧਾਰ ’ਤੇ ਬਣਾਇਆ ਜਾਵੇਗਾ। ਇਹ ਐਕਸਪ੍ਰੈਸਵੇਅ 4 ਤੋਂ 6 ਲੇਨ ਦਾ ਹੋਵੇਗਾ। ਇਸ ਐਕਸਪ੍ਰੈਸਵੇਅ ਦਾ ਕੰਮ ਅਗਲੇ ਸਾਲ ਤੱਕ ਪੂਰਾ ਹੋ ਜਾਵੇਗਾ ਅਤੇ ਲੋਕਾਂ ਨੂੰ ਬਹੁਤ ਫਾਇਦਾ ਹੋਵੇਗਾ। 26 ਘੰਟੇ ਦਾ ਸਫ਼ਰ ਘਟ ਕੇ ਸਿਰਫ਼ 13 ਘੰਟੇ ਰਹਿ ਜਾਵੇਗਾ। Punjab Highway News