Chandigarh Mayoral Election: ਚੰਡੀਗੜ੍ਹ ਮੇਅਰ ਚੋਣ ‘ਤੇ ਵੱਡੀ ਅਪਡੇਟ, ਜਾਣੋ

Chandigarh Mayoral Election
Chandigarh Mayoral Election: ਚੰਡੀਗੜ੍ਹ ਮੇਅਰ ਚੋਣ 'ਤੇ ਵੱਡੀ ਅਪਡੇਟ, ਜਾਣੋ

ਚੰਡੀਗੜ੍ਹ ਮੇਅਰ ਦੀ ਚੋਣ ’ਤੇ ਮੁੜ ਸੰਕਟ ਦੇ ਬੱਦਲ, 29 ਜਨਵਰੀ ਤੱਕ ਟਲੀ ਚੋਣ | Chandigarh Mayoral Election

  • ਹਾਈ ਕੋਰਟ ਵਿੱਚ ਪਟੀਸ਼ਨ ਪਾ ਕੇ ਆਪ ਦੇ ਮੇਅਰ ਨੇ ਕੀਤਾ ਜਲਦੀ ਚੋਣ ਦਾ ਵਿਰੋਧ
  • ਹਾਈ ਕੋਰਟ ਵਿੱਚ ਸੁਣਵਾਈ 29 ਜਨਵਰੀ ਲਈ ਮੁਲਤਵੀ, 29 ਹੀ ਹੋ ਸਕਦੀ ਐ ਚੋਣ

Chandigarh Mayoral Election: ਚੰਡੀਗੜ੍ਹ (ਅਸ਼ਵਨੀ ਚਾਵਲਾ)। ਚੰਡੀਗੜ੍ਹ ਨਗਰ ਨਿਗਮ ਦੀ ਚੋਣ 24 ਜਨਵਰੀ ਦੀ ਥਾਂ ’ਤੇ 29 ਜਨਵਰੀ ਜਾਂ ਫਿਰ ਇਸ ਤੋਂ ਬਾਅਦ ਹੀ ਹੋਏਗੀ, ਕਿਉਂਕਿ ਚੰਡੀਗੜ੍ਹ ਦੇ ਮੇਅਰ ਕੁਲਦੀਪ ਸਿੰਘ ਨੇ ਜਲਦੀ ਮੇਅਰ ਦੀ ਚੋਣ ਕਰਵਾਏ ਜਾਣ ਦਾ ਵਿਰੋਧ ਕਰਦੇ ਹੋਏ ਹਾਈ ਕੋਰਟ ’ਚ ਪਟੀਸ਼ਨ ਪਾਉਂਦੇ ਹੋਏ ਇਸ ’ਤੇ ਰੋਕ ਲਾਉਣ ਦੀ ਮੰਗ ਕਰ ਦਿੱਤੀ ਹੈ। ਸੋਮਵਾਰ ਨੂੰ ਇਸ ਮਾਮਲੇ ’ਚ ਹਾਈ ਕੋਰਟ ’ਚ ਸੁਣਵਾਈ ਹੋਈ ਤਾਂ ਹਾਈ ਕੋਰਟ ਵੱਲੋਂ ਵੀ ਇਸ ਚੋਣ ਨੂੰ 29 ਜਨਵਰੀ ਨੂੰ ਕਰਵਾਏ ਜਾਣ ਦੀ ਗੱਲ ਆਖ਼ੀ ਗਈ ਤੇ ਇਸ ਦੇ ਨਾਲ ਹੀ 29 ਜਨਵਰੀ ਤੱਕ ਸੁਣਵਾਈ ਨੂੰ ਟਾਲ ਦਿੱਤਾ ਗਿਆ ਹੈ।

ਇਹ ਖਬਰ ਵੀ ਪੜ੍ਹੋ : Kisan Andolan: ਕਿਸਾਨ ਹੁਣ ਇਸ ਦਿਨ ਕਰਨਗੇ ਦਿੱਲੀ ਕੂਚ

ਸੋਮਵਾਰ ਦੇਰ ਸ਼ਾਮ ਤੱਕ ਹਾਈ ਕੋਰਟ ਦੇ ਲਿਖਤੀ ’ਚ ਆਦੇਸ਼ ਨਾ ਆਉਣ ਕਰਕੇ ਇਹ ਸਾਫ਼ ਨਹੀਂ ਹੋ ਸਕਿਆ ਕਿ ਮੇਅਰ ਦੀ ਚੋਣ 29 ਜਨਵਰੀ ਨੂੰ ਹੋਏਗੀ ਜਾਂ ਫਿਰ ਇਸ ਤੋਂ ਵੀ ਜ਼ਿਆਦਾ ਸਮਾਂ ਲਟਕਦੇ ਹੋਏ ਮਾਮਲਾ ਫਰਵਰੀ ਤੱਕ ਜਾ ਸਕਦਾ ਹੈ। ਚੰਡੀਗੜ੍ਹ ਦੇ ਮੇਅਰ ਦੀ ਚੋਣ ਬਾਰੇ ਭਾਰਤੀ ਜਨਤਾ ਪਾਰਟੀ ਨੂੰ ਵੀ ਕੁਝ ਸਪੱਸ਼ਟ ਨਹੀਂ ਹੋ ਸਕਿਆ ਪਰ ਉਨ੍ਹਾਂ ਵੱਲੋਂ ਆਪਣੇ ਮੇਅਰ ਦੇ ਉਮੀਦਵਾਰ ਲਈ ਨਗਰ ਨਿਗਮ ’ਚ ਨਾਮਜ਼ਦਗੀ ਕਾਗਜ਼ ਦਾਖਲ ਕਰ ਦਿੱਤੇ ਗਏ ਹਨ। ਭਾਰਤੀ ਜਨਤਾ ਪਾਰਟੀ ਵੱਲੋਂ ਹਰਪ੍ਰੀਤ ਸਿੰਘ ਬਬਲਾ ਨੂੰ ਆਪਣਾ ਉਮੀਦਵਾਰ ਬਣਾਇਆ ਗਿਆ ਹੈ। Chandigarh Mayoral Election

ਸੀਨੀਅਰ ਡਿਪਟੀ ਮੇਅਰ ਲਈ ਬਿਮਲਾ ਦੂਬੇ ਤੇ ਡਿਪਟੀ ਮੇਅਰ ਲਈ ਲਖਵੀਰ ਸਿੰਘ ਬਿੱਲੂ ਦਾ ਨਾਂਅ ਤੈਅ ਕੀਤਾ ਗਿਆ ਹੈ, ਇਨ੍ਹਾਂ ਸਾਰੇ ਉਮੀਦਵਾਰਾਂ ਵੱਲੋਂ ਸੋਮਵਾਰ ਨੂੰ ਨਾਮਜ਼ਦਗੀ ਕਾਗਜ਼ ਦਾਖਲ ਕਰ ਦਿੱਤੇ ਗਏ ਹਨ ਤੇ ਇਨ੍ਹਾਂ ਨੂੰ ਮੌਕੇ ’ਤੇ ਹੀ ਜਾਣਕਾਰੀ ਮਿਲੀ ਕਿ ਇਹ ਚੋਣ ਹੁਣ 24 ਜਨਵਰੀ ਦੀ ਥਾਂ ’ਤੇ 29 ਜਨਵਰੀ ਤੋਂ ਬਾਅਦ ਹੋਏਗੀ। ਓਧਰ ਹੁਣ ਤੱਕ ਕਾਂਗਰਸ ਪਾਰਟੀ ਤੇ ਆਮ ਆਦਮੀ ਪਾਰਟੀ ਵੱਲੋਂ ਕਿਸੇ ਵੀ ਉਮੀਦਵਾਰ ਵੱਲੋਂ ਨਾਮਜ਼ਦਗੀ ਕਾਗਜ਼ ਦਾਖਲ ਨਹੀਂ ਕੀਤੇ ਗਏ ਹਨ ਤੇ ਦੋਵਾਂ ਪਾਰਟੀਆਂ ਵੱਲੋਂ ਆਪਣੇ ਉਮੀਦਵਾਰ ਬਾਰੇ ਵੀ ਫਿਲਹਾਲ ਕੋਈ ਜਾਣਕਾਰੀ ਨਹੀਂ ਦਿੱਤੀ ਜਾ ਰਹੀ ਹੈ। ਇਹ ਦੋਵਾਂ ਪਾਰਟੀਆਂ ਵੱਲੋਂ ਰਲ ਕੇ ਮੇਅਰ ਦੀ ਚੋਣ ਲੜੀ ਜਾ ਰਹੀ ਹੈ।

LEAVE A REPLY

Please enter your comment!
Please enter your name here