ਰੋਹਿਤ-ਕੋਹਲੀ ਦੀ ਜਗ੍ਹਾ ਪੱਕੀ | Champions Trophy 2025
- ਬੁਮਰਾਹ ਤੇ ਕੁਲਦੀਪ ਯਾਦਵ ਦੀ ਚੋਣ ਫਿਟਨੈਸ ’ਤੇ | Champions Trophy 2025
Champions Trophy 2025: ਸਪੋਰਟਸ ਡੈਸਕ। ਕ੍ਰਿਕੇਟ ਜਗਤ ਤੋਂ ਵੱਡੀ ਖਬਰ ਸਾਹਮਣੇ ਆ ਰਹੀ ਹੈ। ਚੈਂਪੀਅਨਜ਼ ਟਰਾਫੀ 2025 ਅਗਲੇ ਮਹੀਨੇ ਤੋਂ ਸ਼ੁਰੂ ਹੋਣ ਜਾ ਰਹੀ ਹੈ। ਜਿਸ ਵਿੱਚ 8 ਟੀਮਾਂ ਹਿੱਸਾ ਲੈ ਰਹੀਆਂ ਹਨ। 8 ਟੀਮਾਂ ਵਿੱਚੋਂ 6 ਟੀਮਾਂ ਨੇ ਆਪਣੀਆਂ ਟੀਮਾਂ ਦਾ ਐਲਾਨ ਕਰ ਦਿੱਤਾ ਹੈ। ਸਿਰਫ 2 ਟੀਮਾਂ ਦਾ ਐਲਾਨ ਹੋਣਾ ਬਾਕੀ ਹੈ। ਭਾਰਤ ਤੇ ਪਾਕਿਸਤਾਨ ਨੇ ਆਪਣੀਆਂ ਟੀਮਾਂ ਦਾ ਐਲਾਨ ਨਹੀਂ ਕੀਤਾ ਹੈ। ਭਾਰਤੀ ਟੀਮ ਦਾ ਐਲਾਨ ਅੱਜ ਹੋਵੇਗਾ। ਭਾਰਤ ਕਪਤਾਨ ਰੋਹਿਤ ਸ਼ਰਮਾ ਤੇ ਅਜੀਤ ਅਗਰਕਰ ਅੱਜ ਦੁਪਹਿਰ 12:30 ਵਜੇ ਟੀਮ ਦਾ ਐਲਾਨ ਕਰਨਗੇ। ਅੱਜ ਮੁੰਬਈ ਦੇ ਵਾਨਖੇੜੇ ਸਟੇਡੀਅਮ ’ਚ ਕਪਤਾਨ ਰੋਹਿਤ ਸ਼ਰਮਾ ਤੇ ਚੀਫ ਸਿਲੈਕਟਰ 15 ਖਿਡਾਰੀਆਂ ਦੀ ਟੀਮ ਦਾ ਐਲਾਨ ਕਰਨਗੇ। ਟੀਮ ’ਚ ਕਿਹੜੇ ਖਿਡਾਰੀਆਂ ਨੂੰ ਜਗ੍ਹਾ ਮਿਲੇਗਾ ਤੇ ਜਸਪ੍ਰੀਤ ਬੁਮਰਾਹ ਕਿੰਨੇ ਫਿੱਟ ਹਨ।
ਇਹ ਖਬਰ ਵੀ ਪੜ੍ਹੋ : Pakistan-Bangladesh Relations: ਭਾਰਤ ਲਈ ਖ਼ਤਰਾ ਪਾਕਿ-ਬੰਗਲਾਦੇਸ਼ ਦੀ ਨੇੜਤਾ
ਇਸ ’ਤੇ ਸਾਰਿਆਂ ਦੀ ਨਿਗਾਹਾਂ ਹੋਣਗੀਆਂ ਬੀਸੀਸੀਆਈ ਨੂੰ ਤੇਜ਼ ਗੇਂਦਬਾਜ਼ ਜਸਪ੍ਰੀਤ ਬੁਮਰਾਹ ਦੀ ਫਿਟਨੈਸ ਆਉਣ ’ਤੇ ਇੰਤਜ਼ਾਰ ਸੀ। ਅਸਟਰੇਲੀਆ ਦੌਰੇ ’ਤੇ ਆਖਿਰੀ ਟੈਸਟ ’ਚ ਬੁਮਰਾਹ ਨੂੰ ਪਿੱਠ ਦੀਆਂ ਮਾਸਪੇਸ਼ੀਆਂ ’ਚ ਖਿਚਾਵ ਆ ਗਿਆ ਸੀ। ਬੁਮਰਾਹ ਤੋਂ ਇਲਾਵਾ ਮੁਹੰਮਦ ਸ਼ਮੀ ਵੀ ਆਪਣੀ ਇੰਜਰੀ ਤੋਂ ਬਾਅਦ ਵਾਪਸੀ ਕਰ ਰਹੇ ਹਨ। ਨਾਲ ਹੀ ਕੁਲਦੀਪ ਯਾਦਵ ਨੇ ਪਿੱਛਲੇ ਦਿਨਾਂ ’ਚ ਸਰਜਰੀ ਕਰਵਾਈ ਸੀ। ਚੈਂਪੀਅਨ ਟਰਾਫੀ 19 ਫਰਵਰੀ ਤੋਂ 9 ਮਾਰਚ ਵਿਚਕਾਰ ਪਾਕਿਸਤਾਨ ਤੇ ਯੂਏਈ ਦੇ 4 ਸ਼ਹਿਰਾਂ ’ਚ ਖੇਡੀ ਜਾਵੇਗੀ। ਇਸ ’ਚ ਲਾਹੌਰ, ਕਰਾਚੀ, ਰਾਵਲਪਿੰਡੀ ਤੇ ਦੁਬਈ ਸ਼ਾਮਲ ਹਨ। ਭਾਰਤੀ ਟੀਮ ਦੇ ਸਾਰੇ ਮੁਕਾਬਲੇ ਦੁਬਈ ’ਚ ਖੇਡੇ ਜਾਣਗੇ।
ਚੈਂਪੀਅਨਜ਼ ਟਰਾਫੀ ਲਈ ਭਾਰਤ ਦੀ ਸੰਭਾਵਿਤ ਟੀਮ | Champions Trophy 2025
ਰੋਹਿਤ ਸ਼ਰਮਾ (ਕਪਤਾਨ), ਸ਼ੁਭਮਨ ਗਿੱਲ, ਯਸ਼ਸਵੀ ਜਾਇਸਵਾਲ, ਵਿਰਾਟ ਕੋਹਲੀ, ਸ਼ੇ੍ਰਅਸ ਅਈਅਰ, ਕੇਐੱਲ ਰਾਹੁਲ (ਵਿਕਟਕੀਪਰ), ਸੰਜੂ ਸੈਮਸਨ (ਵਿਕਟਕੀਪਰ), ਹਾਰਦਿਕ ਪਾਂਡਿਆ, ਰਵਿੰਦਰ ਜਡੇਜ਼ਾ, ਅਕਸ਼ਰ ਪਟੇਲ, ਨੀਤੀਸ਼ ਕੁਮਾਰ ਰੈੱਡੀ, ਕੁਲਦੀਪ ਯਾਦਵ, ਜਸਪ੍ਰੀਤ ਬੁਮਰਾਹ, ਮੁਹੰਮਦ ਸਿਰਾਜ਼ ਤੇ ਮੁਹੰਮਦ ਸ਼ਮੀ।