21 ਜਨਵਰੀ ਨੂੰ ਮੁੜ ਕਰਨਗੇ ਕਿਸਾਨ ਦਿੱਲੀ ਕੂਚ | Kisan Andolan
- ਕਿਸਾਨ ਆਗੂ ਸਰਵਨ ਸਿੰਘ ਪੰਧੇਰ ਨੇ ਸ਼ੰਭੂ ਬਾਰਡਰ ਤੋਂ ਕੀਤਾ ਐਲਾਨ | Kisan Andolan
- ਚੌਥੀ ਵਾਰ ਪੈਦਲ ਦਿੱਲੀ ਕੂਚ ਕਰੇਗਾ ਕਿਸਾਨਾਂ ਦਾ ਜੱਥਾ
ਪਟਿਆਲਾ/ਸ਼ੰਭੂ (ਖੁਸ਼ਵੀਰ ਸਿੰਘ ਤੂਰ)। Kisan Andolan: ਕਿਸਾਨੀ ਮੰਗਾਂ ਸਬੰਧੀ ਸ਼ੰਭੂ ਬਾਰਡਰ ’ਤੇ ਡਟੇ ਕਿਸਾਨਾਂ ਵੱਲੋਂ ਮੁੜ ਦਿੱਲੀ ਕੂਚ ਦਾ ਐਲਾਨ ਕੀਤਾ ਗਿਆ ਹੈ। ਕਿਸਾਨਾਂ ਵੱਲੋਂ 21 ਜਨਵਰੀ ਨੂੰ ਮੁੜ ਦਿੱਲੀ ਕੂਚ ਕੀਤਾ ਜਾਵੇਗਾ। ਇਹ ਐਲਾਨ ਅੱਜ ਇਥੇ ਕਿਸਾਨ ਆਗੂ ਸਰਵਨ ਸਿੰਘ ਪੰਧੇਰ ਨੇ ਕੀਤਾ ਤੇ ਦੱਸਿਆ ਕਿ ਇਸ ’ਚ 101 ਕਿਸਾਨਾ ਦਾ ਜੱਥਾ ਪੈਦਲ ਦਿੱਲੀ ਕੂਚ ਕਰੇਗਾ। ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਗੱਲਬਾਤ ਲਈ ਤਿਆਰ ਨਹੀਂ ਹੈ ਇਸ ਲਈ ਅੰਦੋਲਨ ਨੂੰ ਹੋਰ ਤੇਜ਼ ਕੀਤਾ ਜਾਵੇਗਾ।
ਇਹ ਖਬਰ ਵੀ ਪੜ੍ਹੋ : Cricket News: ਕੋਹਲੀ ਦੀ ਕਪਤਾਨੀ ’ਚ ਆਏ ਇਹ ਨਿਯਮ ਨੂੰ ਵਾਪਸ ਲਿਆਉਣ ਦੀਆਂ ਤਿਆਰੀਆਂ, ਇਹ ਹੈ ਵੱਡਾ ਕਾਰਨ
ਦੱਸਣਯੋਗ ਹੈ ਕਿ ਇਸ ਤੋਂ ਪਹਿਲਾਂ 3 ਵਾਰ ਕਿਸਾਨ ਪੈਦਲ ਦਿੱਲੀ ਕੂਚ ਲਈ ਰਵਾਨਾ ਹੋ ਚੁੱਕੇ ਹਨ ਪਰ ਹਰਿਆਣਾ ਸਰਕਾਰ ਵੱਲੋਂ ਲਾਈਆਂ ਗਈਆਂ ਰੋਕਾਂ ਕਰਕੇ ਅੱਗੇ ਨਹੀਂ ਵਧ ਸਕੇ। ਇਸੇ ਦੌਰਾਨ ਹੀ ਹਰਿਆਣਾ ਸਰਕਾਰ ਵੱਲੋਂ ਕਿਸਾਨਾਂ ’ਤੇ ਅਥਰੂ ਗੈਸ ਦੇ ਗੋਲੇ ਦਾਗੇ ਗਏ ਜਿਸ ਦੌਰਾਨ ਹਰ ਵਾਰ ਦਰਜਨ ਤੋਂ ਜ਼ਿਆਦਾ ਕਿਸਾਨ ਜਖਮੀ ਹੁੰਦੇ ਰਹੇ। ਹੁਣ ਮੁੜ ਕਿਸਾਨ ਮਜ਼ਦੂਰ ਮੋਰਚੇ ਵੱਲੋਂ ਸ਼ੰਭੂ ਬਾਰਡਰ ’ਤੇ ਚੌਥੀ ਵਾਰ ਦਿੱਲੀ ਕੂਚ ਲਈ ਐਲਾਨ ਕੀਤਾ ਹੈ। ਇੱਧਰ ਖਨੌਰੀ ਬਾਰਡਰ ’ਤੇ ਵੀ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਤੋਂ ਇਲਾਵਾ 101 ਹੋਰ ਕਿਸਾਨ ਮਰਨ ਵਰਤ ’ਤੇ ਬੈਠੇ ਹੋਏ ਹਨ। Kisan Andolan