ਪੁਲਿਸ ਮਾਮਲੇ ਦੀ ਜਾਂਚ ‘ਚ ਜੁਟੀ
ਸ੍ਰੀਨਗਰ: ਜੰਮੂ-ਕਸ਼ਮੀਰ ਵਿੱਚ ਕੰਟਰੋਲ ਲਾਈਨ ਕੋਲ ਇੱਕ ਫੌਜੀ ਚੌਂਕੀ ਵਿੱਚ ਆਪਸੀ ਬਹਿਸ ਦੌਰਾਨ ਇੱਕ ਫੌਜੀ ਜਵਾਨ ਨੇ ਮੇਜਰ ਨੂੰ ਗੋਲੀ ਮਾਰ ਦਿੱਤੀ। ਮੇਜਰਦੀ ਮੌਕੇ ‘ਤੇ ਹੀ ਮੌਤ ਹੋ ਗਈ। ਪੁਲਿਸ ਮੁਤਾਬਕ 8ਵੀਂ ਰਾਸ਼ਟਰੀ ਰਾਈਫ਼ਲਜ਼ ਦੇ ਮੇਜਰ ਸ਼ਿਖਰ ਥਾਪਾ ਕੰਟਰੋਲ ਰਾਖੇ ਕੋਲ ਬੁਚਾਰ ਪੋਸਟ ‘ਤੇ ਤਾਇਨਾਤ ਸਨ। ਬੀਤੀ ਰਾਤ ਨਾਇਕ ਕਥੀਰੇਸਨ ਜੀ ਨਾਲ ਲੜਾਈ ਹੋਣ ‘ਤੇ ਉਸ ਨੇ ਮੇਜਰ ਨੂੰ ਗੋਲੀ ਮਾਰ ਦਿੱਤੀ। ਪੁਲਿਸ ਮੁਤਾਬਕ ਮੇਜਰ ਥਾਪਾ ਦੀ ਮੌਕੇ ‘ਤੇ ਹੀ ਮੌਤ ਹੋ ਗਈ। ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ।
ਜਵਾਨ ਅਤੇ ਮੇਜਰ ‘ਚ ਬਹਿਸ
ਜਾਣਕਾਰੀ ਮੁਤਾਬਕ 71, ਹਥਿਆਰਬੰਦ ਰੈਜੀਮੈਂਟ ਵਿੱਚ ਤਾਇਨਾਤ ਮੇਜਰ ਸ਼ਿਖਰ ਥਾਪਾ 8 ਰਾਸ਼ਟਰੀ ਰਾਈਫਲਜ਼ ਵਿੱਚ ਤਾਇਨਾਤ ਸਨ। ਜਾਂਚ ਦੌਰਾਨ ਉਨ੍ਹਾਂ ਨੇ ਵੇਖਿਆ ਕਿ ਇੱਕ ਜਵਾਨ ਡਿਊਟੀ ਦੌਰਾਨ ਮੋਬਾਇਲ ਫੋਨ ‘ਤੇ ਲੱਗਿਆ ਹੋਇਆ ਹੈ। ਉਨ੍ਹਾਂ ਨੇ ਜਵਾਨ ਨੂੰ ਝਿੜਕਿਆ ਅਤੇ ਉਸ ਦਾ ਮੋਬਾਇਲ ਫੋਨ ਲੈ ਕੇ ਜ਼ਬਤ ਕਰ ਲਿਆ। ਇਸ ਦੌਰਾਨ ਮੋਬਾਇਲ ਫੋਨ ਹੇਠਾਂ ਡਿੱਗ ਕੇ ਟੁੱਟ ਗਿਆ। ਇਸ ਨੂੰ ਲੈ ਕੇ ਦੋਵਾਂ ਵਿੱਚ ਬਹਿਸ ਹੋ ਗਈ।
ਦੱਸਿਆ ਜਾ ਰਿਹਾ ਹੈ ਕਿ ਕਸ਼ਮੀਰ ਦੇ ਉੜੀ ਸੈਕਟਰ ਵਿੱਚ ਹੋਈ ਇਸ ਘਟਨਾ ਤੋਂ ਬਾਅਦ ਜਿਉਂ ਹੀ ਮੇਜਰ ਅੱਗੇ ਵਧੇ ਭੜਕੇ ਜਵਾਨ ਨੇ ਏਕੇ 47 ਨਾਲ ਉਸ ‘ਤੇ ਗੋਲੀਆਂ ਵਰ੍ਹਾ ਦਿੱਤੀਆਂ। ਮੇਜਰ ਨੂੰ ਜਲਦੀ ਵਿੱਚ ਆਰਮੀ ਹਸਪਤਾਲ ਲਿਜਾਇਆ ਗਿਆ, ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।