ਬਠਿੰਡਾ ਪੁਲਿਸ ਵੱਲੋਂ ਇੱਕੋ ਪਿੰਡ ਦੇ ਅੱਧੀ ਦਰਜਨ ਚੋਰ ਗਿਰੋਹ ਦੇ ਮੈਂਬਰ ਕਾਬੂ

Thief Gang, Members, Arrested. Bathinda, Police, Motorcycles, Weapons, Recovered

24 ਮੋਟਰ ਸਾਈਕਲ ਤੇ ਤੇਜਧਾਰ ਹਥਿਆਰ ਬਰਾਮਦ

ਬਠਿੰਡਾ: ਪੁਲਿਸ ਨੇ ਇੱਕ ਹੀ ਪਿੰਡ ਨਾਲ ਸਬੰਧਤ ਚੋਰ ਗਿਰੋਹ ਦੇ ਅੱਧੀ ਦਰਜਨ ਮੈਂਬਰਾਂ ਨੂੰ ਗ੍ਰਿਫਤਾਰ ਕਰਕੇ 24 ਮੋਟਰ ਸਾਈਕਲ ਤੇ ਤੇਜਧਾਰ ਹਥਿਆਰ ਬਰਾਮਦ ਕੀਤੇ ਹਨ। ਪੁਲਿਸ ਨੂੰ ਦੋ ਕਬਾੜੀਆਂ ਦੀ ਤਲਾਸ਼ ਹੈ ਜਿੰਨ੍ਹਾਂ ਕੋਲ ਇਹ ਚੋਰੀ ਕੀਤੇ ਮੋਟਰਸਾਈਕਲਾਂ ਨੂੰ ਕਬਾੜ ਦੇ ਰੂਪ ‘ਚ ਵੇਚ ਦਿੰਦੇ ਸਨ।

ਡੀ ਐਸ ਪੀ ਸਿਟੀ ਦਵਿੰਦਰ ਸਿੰਘ ਅਤੇ ਥਾਣਾ ਕੋਤਵਾਲੀ ਦੇ ਐਸ.ਐਚ.ਓ. ਦਵਿੰਦਰ ਸਿੰਘ ਨੇ ਖੁਲਾਸਾ ਕੀਤਾ ਕਿ ਸਹਾਇਕ ਥਾਣੇਦਾਰ ਕੁਲਵਿੰਦਰ ਸਿੰਘ ਨੇ ਗੁਪਤ ਸੂਚਨਾ ਦੇ ਅਧਾਰ ਤੇ ਛਾਪਾ ਮਾਰਕੇ ਕਪਾਹ ਮੰਡੀ ਬਠਿੰਡਾ ‘ਚ ਕਿਸੇ ਵੱਡੀ ਵਾਰਦਾਤ ਦੀ ਯੋਜਨਾ ਬਣਾ ਰਹੇ ਸੁਖਜੀਵਨ ਸ਼ਾਹ,ਜਗਦੇਵ ਸਿੰਘ,ਜੰਗੀਰ ਸਿੰਘ,ਹਰਜਿੰਦਰ ਸਿੰਘ,ਰਿੰਕੂ ਤੇ ਰੂਪ ਸਿੰਘ ਵਾਸੀਆਨ ਜੈ ਸਿੰਘ ਵਾਲਾ ਥਾਣਾ ਸੰਗਤ ਨੂੰ ਗ੍ਰਿਫਤਾਰ ਕੀਤਾ ਹੈ। ਉਨ੍ਹਾਂ ਦੱੱਸਿਆ ਕਿ ਇਸੇ ਪਿੰਡ ਦੇ ਦੋ ਕਬਾੜੀਆਂ ਗੁਰਮਖ ਸਿੰਘ ਅਤੇ ਬਿੰਦਰ ਸਿੰਘ ਦੀ ਤਲਾਸ਼ ਚੱਲ ਰਹੀ ਹੈ ਜੋਕਿ ਮੁਲਜਮਾਂ ਤੋਂ ਚੋਰੀ ਦੇ ਮੋਟਰਸਾਈਕਲ ਖਰੀਦਦੇ ਸਨ। ਡੀ ਐਸ ਪੀ ਨੇ ਦੱਸਿਆ ਕਿ ਪੁਲਿਸ ਰਿਮਾਂਡ ਲੈਕੇ ਮੁਲਜਮਾਂ ਤੋਂ ਪੁੱਛ ਪੜਤਾਲ ਕੀਤੀ ਜਾਏਗੀ ਜਿਸ ਦੌਰਾਨ ਹੋਰ ਵੀ ਵਾਹਨ ਬਰਾਮਦ ਹੋਣ ਦੀ ਸੰਭਾਵਨਾ ਹੈ।

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।