ਹਰਿਦੁਆਰ ਜਾ ਰਹੇ ਰਾਮਪੁਰਾ ਫੂਲ ਦੇ ਦੋ ਕਾਂਵੜੀਏ ਹਾਦਸੇ ਦਾ ਸਿ਼ਕਾਰ

Two, Youth, Injured, Road, Accident

ਜ਼ਖ਼ਮੀ ਹਾਲਤ ਵਿੱਚ ਦੋਵਾਂ ਨੂੰ ਹਸਪਤਾਲ ਦਾਖਲ ਕਰਵਾਇਆ

ਅੰਮਿਤ ਗਰਗ, ਰਾਮਪੁਰਾ ਫੂਲ: ਹਰਿਦੁਆਰ ਕਾਂਵੜ ਯਾਤਰੀ ਲਈ ਜਾ ਰਹੇ ਇੱਥੋਂ ਦੇ ਦੋ ਨੌਜਵਾਨ ਹਰੀਗੜ੍ਹ ਨਹਿਰ ਕੋਲ ਹਾਦਸੇ ਦਾ ਸਿ਼ਕਾਰ ਹੋ ਗਏ। ਇਹ ਦੋਵੇਂ ਨੌਜਵਾਨ ਮੋਟਰ ਸਾਈਕਲ ‘ਤੇ ਸਵਾਰ ਸਨ।

ਜਾਣਕਾਰੀ ਅਨੁਸਾਰ ਮੋਟਰ ਸਾਇਕਲ ਤੇ ਜਾ ਰਹੇ ਦੋ ਕਾਂਵੜੀਆਂ ਅਰਮਾਨ ਅਤੇ ਲਾਡੀ ਸ਼ਰਮਾਂ ਨੂੰ ਇੱਕ ਤੇਜ ਰਫਤਾਰ ਕਾਰ ਨੇ ਟੱਕਰ ਮਾਰੀ ਜਿਸ ਨਾਲ ਉਕਤ ਦੋਵੇਂ ਕਾਂਵੜੀਏ ਗੰੰਭੀਰ ਰੂਪ ਵਿੱਚ ਜਖਮੀ ਹੋ ਗਏ ।ਬਾਕੀ ਵੇਰਵਿਆ ਦੀ ਅਜੇ ਪੁਸ਼ਟੀ ਨਹੀ ਹੋ ਸਕੀ।ਦੋਵੇਂ ਕਾਂਵੜੀਏ  ਹਸਪਤਾਲ ਵਿੱਚ ਜੇਰੇ ਇਲਾਜ ਹਨ।

ਇਸ ਘਟਨਾਂ ਨੂੰ ਲੈ ਕੇ ਕਾਂਵੜ ਸੰਘ ਦੇ ਜਰਨਲ ਸੈਕਟਰੀ ਹੈਪੀ ਬੁੱਗਰ ਨੇ ਕਿਹਾ ਕਿ ਜੋ ਕੱਲ ਕਾਂਵੜੀਆਂ ਨਾਲ ਹਾਦਸਾ ਵਾਪਿਰਆ ਹੈ ਉਹ ਮੰਦਭਾਗੀ ਹੈ ਉਹਨਾਂ ਕਿਹਾ ਕਿ ਇਹਨਾਂ ਹਾਦਿਸਆਂ ਦੇ ਕਰਕੇ ਹੀ ਸਮੂਹ ਕਾਂਵੜ ਸੰਘ ਵੱਲੋ ਮੋਟਰ ਸਾਇਕਲ ਯਾਤਰਾ ਨੂੰ ਰੋਕਿਆ ਗਿਆ ਹੈ।ਉਹਨਾਂ ਸਰਕਾਰ ਤੋ ਮੰਗ ਕੀਤੀ ਕਿ ਕਾਂਵੜ ਯਾਤਰਾ ਦੌਰਾਨ ਕਾਂਵੜੀਆਂ ਦੀ ਸਰੁੱਖਿਆ ਦਾ ਉੱਚਿਤ ਪ੍ਰਬੰਧ ਕੀਤਾ ਜਾਵੇ।

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।