ਪੁਲਿਸ ਵੱਲੋਂ ਪਿਓ-ਪੁੱਤ ਖਿਲਾਫ ਕਤਲ ਦਾ ਕੇਸ ਦਰਜ | Murder
Murder: (ਲਾਲੀ ਧਨੌਲਾ) ਧਨੌਲਾ। ਬੀਤੀ ਰਾਤ ਮੰਡੀ ਧਨੌਲਾ ਵਿਖੇ ਪਿਓ-ਪੁੱਤ ਵੱਲੋਂ ਕਿਰਚਾ ਮਾਰ ਕੇ ਇੱਕ ਨੌਜਵਾਨ ਦਾ ਬੇਰਹਿਮੀ ਨਾਲ ਕਤਲ ਕਰ ਦੇਣ ਦਾ ਮਾਮਲਾ ਸਾਹਮਣੇ ਆਇਆ ਹੈ। ਜਾਣਕਾਰੀ ਅਨੁਸਾਰ ਮਨਪ੍ਰੀਤ ਸਿੰਘ ਉਰਫ ਮੰਗਲ (24) ਪੁੱਤਰ ਗੁਰਪਾਲ ਸਿੰਘ ਵਾਸੀ ਨੇੜੇ ਦਾਨਗੜ ਰੋਡ ਧਨੋਲਾ ਆਪਣੇ ਦੋਸਤ ਦੀ ਭੈਣ ਦੇ ਰੱਖੇ ਵਿਆਹ ਦੇ ਪ੍ਰੋਗਰਾਮ ਵਿੱਚ ਕੰਮ ਕਾਰ ਕਰਾਉਣ ਲਈ ਉਹਨਾਂ ਦੇ ਘਰ ਗਿਆ ਹੋਇਆ ਸੀ, ਬੀਤੀ ਰਾਤ ਕਰੀਬ 10 ਕੁਝ ਵਜੇ ਕਰਨ ਸਿੰਘ ਨਾਲ ਬਹਿਸ ਹੋਈ, ਜਿਸ ਤੋਂ ਬਾਅਦ ਕਰਨ ਸਿੰਘ ਨੇ ਅਪਣੇ ਪਿਤਾ ਨਾਲ ਚਮਕੀਲਾ ਸਿੰਘ ਨਾਲ ਮਿਲ ਕੇ ਮੰਗਲ ਦੇ ਗੁਪਤ ਅੰਗ ਤੇ ਕਿਰਚਾਂ ਨਾਲ ਵਾਰ ਕਰਕੇ ਇੱਕ ਸੱਜੇ ਪਾਸੇ ਵੱਖੀ ਵਿੱਚ ਕਿਰਚ ਮਾਰ ਕੇ ਗੰਭੀਰ ਰੂਪ ਵਿੱਚ ਜਖਮੀ ਕਰ ਦਿੱਤਾ ਅਤੇ ਥੋੜੀ ਦੂਰੀ ’ਤੇ ਖੜੇ ਮੰਗਲ ਦੇ ਦੋਸਤਾਂ ਨੇ ਚੀਕਣ ਦੀ ਆਵਾਜ਼ ਸੁਣੀ ਤਾਂ ਲਹੂ ਲੁਹਾਣ ਹੋਏ ਮੰਗਲ ਨੂੰ ਚੁੱਕ ਕੇ ਸਰਕਾਰੀ ਹਸਪਤਾਲ ਵਿਖੇ ਇਲਾਜ ਲੈ ਗਏ ਪਰ ਜਖਮਾਂ ਦੀ ਤਾਬ ਨਾ ਝੱਲਦੇ ਹੋਏ ਉਸ ਦੀ ਮੌਤ ਹੋ ਗਈ।
ਇਹ ਵੀ ਪੜ੍ਹੋ: Sukhbir Badal Attack: ਕੋਰਟ ਨੇ ਨਰਾਇਣ ਚੌਡ਼ਾ ਨੂੰ ਤਿੰਨ ਦਿਨ ਦੇ ਪੁਲਿਸ ਰਿਮਾਂਡ ’ਤੇ ਭੇਜਿਆ
ਇਸ ਮੌਕੇ ਹਾਜ਼ਰ ਅਵਤਾਰ ਸਿੰਘ, ਚੰਦ ਸਿੰਘ, ਦਰਬਾਰਾ ਸਿੰਘ, ਭੋਲਾ ਸਿੰਘ, ਕਰਮਜੀਤ ਸਿੰਘ, ਸਰਪੰਚ ਭੂਰੇ ਗੁਰਦੀਪ ਸਿੰਘ, ਕੁਲਦੀਪ ਸਿੰਘ, ਮੈਂਬਰ ਅਵਤਾਰ ਸਿੰਘ, ਸੁਖਪਾਲ ਸਿੰਘ ਆਦਿ ਨੇ ਮੰਗ ਕੀਤੀ ਕਿ ਨੌਜਵਾਨ ਦਾ ਕਤਲ ਕਰਨ ਵਾਲੇ ਵਿਅਕਤੀਆਂ ਨੂੰ ਸਖ਼ਤ ਤੋਂ ਸਖ਼ਤ ਸਜ਼ਾ ਦਿੱਤੀ ਜਾਵੇ ਤਾਂ ਜੋ ਪਰਿਵਾਰ ਨੂੰ ਪੂਰਾ-ਪੂਰਾ ਇਨਸਾਫ ਮਿਲ ਸਕੇ। ਥਾਣਾ ਧਨੌਲਾ ਦੇ ਐਸ.ਐਚ.ਓ ਇੰਸਪੈਕਟਰ ਲਖਵੀਰ ਸਿੰਘ ਨਾਲ ਗੱਲ ਕੀਤੀ ਤਾਂ ਉਨ੍ਹਾਂ ਕਿਹਾ ਕਿ ਮੰਗਲ ਆਪਣੇ ਦੋਸਤ ਦੀ ਭੈਣ ਦੇ ਰੱਖੇ ਵਿਆਹ ਵਿੱਚ ਕੰਮ ਕਰਾਉਣ ਲਈ ਉਹਨਾਂ ਦੇ ਘਰ ਗਿਆ ਹੋਇਆ ਸੀ ਜਿੱਥੇ ਰਾਤ ਕਰੀਬ 10 ਵਜੇ ਕਰਨ ਸਿੰਘ ਪੁੱਤਰ ਚਮਕੀਲਾ ਸਿੰਘ ਨਾਲ ਬਹਿਸ ਹੋਈ ਸੀ, ਜਿਸ ਕਰਕੇ ਪਿਓ-ਪੁੱਤ ਨੇ ਮੰਗਲ ਸਿੰਘ ਦੇ ਕਿਰਚਾ ਮਾਰ ਕੇ ਗੰਭੀਰ ਜ਼ਖਮੀ ਕਰ ਦਿੱਤਾ, ਜਿਸ ਕਾਰਨ ਉਸ ਦੀ ਮੌਤ ਹੋ ਗਈ। Murder
ਉਨਾਂ ਦੱਸਿਆ ਕਿ ਕਤਲ ਕਰਨ ਵਾਲਿਆਂ ਖਿਲਾਫ਼ ਕੇਸ ਦਰਜ ਕਰ ਲਿਆ ਹੈ ਅਤੇ ਜਲਦੀ ਹੀ ਗ੍ਰਿਫ਼ਤਾਰ ਕਰ ਲਿਆ ਜਾਵੇਗਾ । ਪੁਲਿਸ ਨੇ ਵੱਖ-ਵੱਖ ਧਰਾਵਾਂ ਤਹਿਤ ਕਰਨ ਸਿੰਘ ਪੁੱਤਰ ਚਮਕੀਲਾ ਸਿੰਘ, ਚਮਕੀਲਾ ਸਿੰਘ ਪੁੱਤਰ ਗੁਰਮੇਲ ਸਿੰਘ ’ਤੇ ਪਰਚਾ ਦਰਜ ਕਰਕੇ ਦੋਸੀਆਂ ਦੀ ਭਾਲ ਕੀਤੀ ਜਾ ਰਹੀ ਹੈ। ਥਾਣਾ ਧਨੌਲਾ ਦੇ ਮੁੱਖ ਮੁਣਸੀ ਪਰਮਦੀਪ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਸ ਕੇਸ ਦੇ ਆਈ ਓ ਐੱਸ ਆਈ ਮਲਕੀਤ ਸਿੰਘ, ਏ ਐੱਸ ਆਈ ਪਵਨ ਕੁਮਾਰ, ਐੱਚ ਸੀ ਜਸਪਾਲ ਸਿੰਘ ਅਤੇ ਪੀ ਐਚ ਜੀ ਕੁਲਵੰਤ ਸਿੰਘ ਇਨਵੈਸਟੀਗੇਸਨ ਕਰ ਰਹੇ ਹਨ।