ਮੁੱਖ ਮੰਤਰੀ ਅਮਰਿੰਦਰ ਸਿੰਘ ਦੇ ਵਿਰੋਧੀ ਧੜੇ ਨਾਲ ਸਬੰਧਿਤ ਹਨ ਵਿਧਾਇਕ
ਅਸ਼ਵਨੀ ਚਾਵਲਾ, ਚੰਡੀਗੜ੍ਹ: ਪੰਜਾਬ ਦੀ ਸੱਤਾਧਾਰੀ££ਕਾਂਗਰਸ ਸਰਕਾਰ ਵਿੱਚ ਲਗਾਤਾਰ ਪਿਛਲੇ 3 ਮਹੀਨੇ ਤੋਂ ਆਪਣੀ ਨਰਾਜ਼ਗੀ ਜ਼ਾਹਿਰ ਕਰਨ ਤੋਂ ਬਾਅਦ ਵੀ ਕੋਈ ਸੁਧਾਰ ਨਾ ਹੁੰਦੇ ਦੇਖ ਹੁਣ ਪੰਜਾਬ ਦੀ ਅਫ਼ਸਰਸਾਹੀ ਦੇ ਖ਼ਿਲਾਫ਼ ਕਈ ਕਾਂਗਰਸੀ ਵਿਧਾਇਕਾਂ ਨੇ ਦਿੱਲੀ ਦਰਬਾਰ ਵਿੱਚ ਫਰਿਆਦ ਕੀਤੀ ਹੈ।
ਕਈ ਵਿਧਾਇਕਾਂ ਨੇ ਸਿੱਧੇ ਅਸਿੱਧੇ ਤਰੀਕੇ ਨਾਲ ਰਾਹੁਲ ਗਾਂਧੀ ਤੱਕ ਆਪਣੀ ਸ਼ਿਕਾਇਤ ਪਹੁੰਚਾਉਂਦੇ ਕਿਹਾ ਹੈ ਕਿ ਪੰਜਾਬ ਦੀ ਅਫ਼ਸਰਸ਼ਾਹੀ ਅੱਜ ਵੀ ਕਾਂਗਰਸ ਵਿਧਾਇਕਾਂ ‘ਤੇ ਭਾਰੂ ਚਲ ਰਹੀ ਹੈ, ਜਿਸ ਕਾਰਨ ਉਨਾਂ ਦੀ ਨਾ ਹੀ ਕੋਈ ਪੁੱਛ ਪੜਤਾਲ ਹੈ ਅਤੇ ਨਾ ਹੀ ਉਨਾਂ ਦੇ ਕਹੇ ਅਨੁਸਾਰ ਕੰਮ ਹੋ ਰਹੇ ਹਨ। ਸੂਤਰ ਦੱਸਦੇ ਹਨ ਕਿ ਰਾਹੁਲ ਗਾਂਧੀ ਤੱਕ ਇਹ ਸ਼ਿਕਾਇਤ ਅਮਰਿੰਦਰ ਸਿੰਘ ਦੇ ਵਿਰੋਧੀ ਧੜੇ ਵੱਲੋਂ ਪਹੁੰਚਾਈ ਗਈ ਹੈ।