Punjab farmers protest: ਮਾਮਲਾ ਝੋਨੇ ਦੀ ਨਿਰਵਿਘਨ ਖਰੀਦ ਤੇ ਲਿਫਟਿੰਗ ਨਾ ਹੋਣਾ ਤੇ ਡੀ ਏ ਪੀ ਖਾਦ ਨਾ ਮਿਲਣਾ
Punjab farmers protest: ਤਲਵੰਡੀ ਭਾਈ (ਬਸੰਤ ਸਿੰਘ ਬਰਾੜ)। ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ਤੇ ਪੰਜਾਬ ਦੀਆਂ ਕਿਸਾਨ ਮਜ਼ਦੂਰ ਆੜਤੀਆਂ ਐਸੋਸੀਏਸ਼ਨ ਜਥੇਬੰਦੀਆਂ ਨੇ ਤਲਵੰਡੀ ਭਾਈ ਦੀ ਨਵੀਂ ਅਨਾਜ ਮੰਡੀ ਦੇ ਗੇਟ ਨੰਬਰ ਇੱਕ ਤੇ ਅੰਮ੍ਰਿਤਸਰ ਫਰੀਦਕੋਟ ਰੋਡ ਤੇ ਜਾਮ ਲਗਾ ਕੇ ਰੋਸ ਪ੍ਰਦਰਸ਼ਨ ਕੀਤਾ ਗਿਆ ਜਿਸ ਵਿੱਚ ਭਾਰਤੀ ਕਿਸਾਨ ਯੂਨੀਅਨ ਕਾਦੀਆ ,ਕ੍ਰਾਂਤੀਕਾਰੀ ਭਾਰਤੀ ਕਿਸਾਨ ਯੂਨੀਅਨ ,ਭਾਰਤੀ ਕਿਸਾਨ ਯੂਨੀਅਨ ਤੋਤਾ ਤੇ ਵੱਖ-ਵੱਖ ਜਥੇਬੰਦੀਆਂ ਤੋਂ ਇਲਾਵਾ ਆੜਤੀਆ ਐਸੋਸੀਏਸ਼ਨ , ਸੈਲਰ ਮਿਲਜ ਐਸੋਸੀਏਸ਼ਨ ਨੇ ਸਮੂਲੀਅਤ ਕੀਤੀ।
Read Also : Khanna News Today: ਏਸ਼ੀਆ ਦੀ ਸਭ ਤੋਂ ਵੱਡੀ ਅਨਾਜ਼ ਮੰਡੀ ’ਚ ਕੈਪਟਨ ਨੇ ਸੁਣੀਆਂ ਆੜ੍ਹਤੀਆਂ ਤੇ ਕਿਸਾਨਾਂ ਦੀਆਂ ਮੁਸ਼ਕਿਲਾ…
ਜਿਸ ਵਿੱਚ ਵੱਖ-ਵੱਖ ਬੁਲਾਰਿਆਂ ਨੇ ਝੋਨੇ ਦੀ ਫਸਲ ਦੀ ਖਰੀਦ ਲਿਫਟਿੰਗ ਅਤੇ ਡੀਏਪੀ ਖਾਦ ਨਾ ਮਿਲਣਾ ਤੇ ਪਰਾਲੀ ਨੂੰ ਅੱਗ ਲਗਾਉਣ ਤੋਂ ਇਲਾਵਾ ਆੜਤੀਆਂ ਅਤੇ ਸ਼ੈਲਰ ਮਿਲਜ ਵਿੱਚ ਲਿਫਟਿੰਗ ਸਬੰਧੀ ਆ ਰਹੀਆਂ ਮੁਸ਼ਕਲਾਂ ਸਬੰਧੀ ਪੰਜਾਬ ਸਰਕਾਰ ਤੇ ਸੈਂਟਰ ਸਰਕਾਰ ਖਿਲਾਫ ਜੰਮ ਕੇ ਰੋਸ ਪ੍ਰਦਰਸ਼ਨ ਕੀਤਾ ਤੇ ਨਾਹਰੇਬਾਜੀ ਕੀਤੀ ਗਈ ਤੇ ਦੱਸਿਆ ਕਿ ਕਿਸਾਨਾਂ ਦੀ ਝੋਨੇ ਦੀ ਫਸਲ ਕੇ ਖਰਾਬ ਹੋ ਰਹੀ ਹੈ ਤੇ ਅਗਲੀ ਫਸਲ ਦਾ ਸਹੀ ਸਮਾਂ ਬਜਾਈ ਦਾ ਚੱਲ ਰਿਹਾ ਹੈ ਜਦੋਂ ਕਿ ਬਜਾਈ ਲੇਟ ਹੋ ਰਹੀ ਹੈ ।
Punjab farmers protest
ਇਸ ਰੋਸ਼ ਧਰਨੇ ਵਿੱਚ ਬਲਜਿੰਦਰ ਸਿੰਘ ਬੱਬੀ ਫਿਰੋਜ਼ਸ਼ਾਹ ਮੀਤ ਪ੍ਰਧਾਨ ਭਾਰਤੀ ਕਿਸਾਨ ਯੂਨੀਅਨ ਕਾਦੀਆ , ਗੁਰਜੰਟ ਸਿੰਘ ਢਿੱਲੋ ਪ੍ਰਧਾਨ ਆੜਤੀਆ ਐਸੋਸੀਏਸ਼ਨ ,ਰੂਪ ਲਾਲ ਵੱਤਾ ਵਾਈਸ ਪ੍ਰਧਾਨ ਆੜਤੀਆ ਐਸੋਸੀਏਸ਼ਨ, ਨਰੇਸ਼ ਢੱਲ, ਧਰਮਿੰਦਰ ਗੋਇਲ, ਸਤਪਾਲ, ਰਾਮ ਸਰੂਪ, ਅੰਮ੍ਰਿਤ ਲਾਲ ਛਾਬੜਾ, ਬਿਕਰਮ ਦੱਤ ਮਿੰਟਾਂ, ਦਵਿੰਦਰ ਸ਼ਰਮਾ, ਦਰਸ਼ਨ ਸਿੰਘ ਖੋਸਾ, ਕੁਲਵਿੰਦਰ ਸਿੰਘ ਜਿਲਾ ਪ੍ਰੈਸ ਸਕੱਤਰ, ਓਮ ਪ੍ਰਕਾਸ਼ ਕੈਸ਼ੀਅਰ, ਮਨਦੀਪ ਸਿੰਘ, ਦੀਪਾ ਝੰਜੀਆਂ, ਨੰਨੂ ਝੰਜੀਆਂ, ਡਾ. ਬਸੰਤ ਸਿੰਘ ਬਰਾੜ , ਡਾ ਸੁਖਜਿੰਦਰ ਸਿੰਘ ਬਰਾੜ, ਮਨਦੀਪ ਸਿੰਘ ਜਿਲਾ ਮੀਤ ਪ੍ਰਧਾਨ ,ਲੱਖਬਿੰਦਰ ਸਿੰਘ ਜਿਲਾ ਪ੍ਰਧਾਨ ਤੋਤੇਵਾਲ, ਗੁਰਸੇਵਕ ਸਿੰਘ ਜਿਲਾ ਸਕੱਤਰ ਕ੍ਰਾਂਤੀਕਾਰੀ, ਅਮਰਜੋਤ ਸਿੰਘ ਸੁਲਹਾਨੀ ਜ਼ਿਲਾ ਪ੍ਰਧਾਨ ਸੰਘਰਸ਼ ਕਮੇਟੀ,
ਸੁਖਮੰਦਰ ਸਿੰਘ ਜਿਲਾ ਪ੍ਰਧਾਨ ਕੌਮੀ ਕਿਸਾਨ ਯੂਨੀਅਨ, ਬਲਜੀਤ ਸਿੰਘ ਭੰਗਾਲੀ ਬਲਾਕ ਪ੍ਰਧਾਨ ਘੱਲ ਖੁਰਦ, ਮੇਲਾ ਸਿੰਘ ਭੋਲੂਵਾਲਾ ਮੁੱਖ ਸਕੱਤਰ ਜਗਸੀਰ ਸਿੰਘ ਇਕਾਈ ਪ੍ਰਧਾਨ, ਸੁਖਚੈਨ ਸਿੰਘ ਮੀਤ ਪ੍ਰਧਾਨ, ਰਾਜਵੀਰ ਸਿੰਘ ਮੀਤ ਪ੍ਰਧਾਨ ਕਰਮੂਵਾਲਾ ਮਲਕੀਤ ਸਿੰਘ ਇਕਾਈ ਫਿਰੋਜਸ਼ਾਹ ,ਰੂਪ ਸਿੰਘ ਫ਼ਿਰੋਜ਼ਸਾਹ, ਕਰਮਜੀਤ ਸਿੰਘ,ਅਨੋਖ ਸਿੰਘ ,ਤਰਨਜੀਤ ਸਿੰਘ ਬਲਾਕ ਪ੍ਰਧਾਨ, ਕੁਲਵੀਰ ਸਿੰਘ ਇਕਾਈ ਪ੍ਰਧਾਨ ਸੁਰਜੀਤ ਕੁਮਾਰ ਸਕੱਤਰ ਕ੍ਰਾਂਤੀਕਾਰੀ ਯੂਨੀਅਨ ,ਹੀਰਾ ਸਿੰਘ, ਸੁਖਵਿੰਦਰ ਸਿੰਘ ਚੰਦੜ ਬਲਾਕ ਸਕੱਤਰ,ਹਰਜੀਤ ਸਿੰਘ ਬਲਾਕ ਪ੍ਰਧਾਨ, ਗੁਰਜੰਟ ਸਿੰਘ ਮੁੱਦਕੀ ਇਕਾਈ ਪ੍ਰਧਾਨ , ਸ਼ਿੰਦਰ ਸਿੰਘ ਮੁੱਦਕੀ, ਸੁਖਮੰਦਰ ਸਿੰਘ ਮੁੱਦਕੀ ਜਸਵੰਤ ਸਿੰਘ ਮੁੱਦਕੀ , ਸਤਵੰਤ ਸਿੰਘ ਮੁੱਦਕੀ , ਡਾ ਚਮਕੌਰ ਸਿੰਘ ਆਦਿ ਨੇ ਰੋਸ ਧਰਨੇ ਵਿੱਚ ਸਮੂਲੀਅਤ ਕੀਤੀ।