ਭਾਰਤ ਪਹਿਲੀ ਪਾਰੀ ’ਚ 156 ’ਤੇ ਆਲਆਊਟ | IND vs NZ
- ਦੂਜੀ ਪਾਰੀ ’ਚ ਵਾਸ਼ਿੰਗਟਨ ਸੁੰਦਰ ਨੂੰ 4 ਵਿਕਟਾਂ
ਸਪੋਰਟਸ ਡੈਸਕ। IND vs NZ: ਪੁਣੇ ਟੈਸਟ ’ਚ ਨਿਊਜ਼ੀਲੈਂਡ ਦੀ ਟੀਮ ਮਜ਼ਬੂਤ ਸਥਿਤੀ ’ਚ ਪਹੁੰਚ ਗਈ ਹੈ। ਸ਼ੁੱਕਰਵਾਰ ਨੂੰ ਦੂਜੇ ਦਿਨ ਦੀ ਖੇਡ ਖਤਮ ਹੋਣ ਤੱਕ ਟੀਮ ਨੇ 5 ਵਿਕਟਾਂ ਗੁਆ ਕੇ 198 ਦੌੜਾਂ ਬਣਾ ਲਈਆਂ ਸਨ। ਹੁਣ ਉਸ ਦੀ ਕੁੱਲ ਬੜ੍ਹਤ 301 ਦੌੜਾਂ ਹੋ ਗਈ ਹੈ। ਭਾਰਤੀ ਟੀਮ ਦੀ ਪਹਿਲੀ ਪਾਰੀ 156 ਦੌੜਾਂ ’ਤੇ ਸਿਮਟ ਗਈ। ਨਿਊਜ਼ੀਲੈਂਡ ਨੇ ਪਹਿਲੀ ਪਾਰੀ ’ਚ 259 ਦੌੜਾਂ ਬਣਾਈਆਂ ਸਨ। ਦੂਜੀ ਪਾਰੀ ’ਚ ਨਿਊਜ਼ੀਲੈਂਡ ਲਈ ਟਾਮ ਲੈਥਮ 86 ਦੌੜਾਂ, ਵਿਲ ਯੰਗ 23, ਡੇਰਿਲ ਮਿਸ਼ੇਲ 18, ਡੇਵੋਨ ਕੋਨਵੇਅ 17 ਤੇ ਰਚਿਨ ਰਵਿੰਦਰਾ 9 ਦੌੜਾਂ ਬਣਾ ਕੇ ਆਊਟ ਹੋਏ। ਭਾਰਤ ਲਈ ਹੁਣ ਤੱਕ ਵਾਸ਼ਿੰਗਟਨ ਸੁੰਦਰ ਨੇ 4 ਵਿਕਟਾਂ ਲਈਆਂ ਹਨ। ਰਵੀਚੰਦਰਨ ਅਸ਼ਵਿਨ ਨੂੰ 1 ਵਿਕਟ ਮਿਲੀ। ਸੁੰਦਰ ਨੇ ਪਹਿਲੀ ਪਾਰੀ ’ਚ ਵੀ 7 ਵਿਕਟਾਂ ਲਈਆਂ ਸਨ। IND vs NZ
ਇਹ ਖਬਰ ਵੀ ਪੜ੍ਹੋ : David Warner: ਸੰਨਿਆਸ ਤੋਂ ਬਾਅਦ ਡੇਵਿਡ ਵਾਰਨਰ ਨੂੰ ਮਿਲੀ ਵੱਡੀ ਰਾਹਤ, ਜਾਣੋ ਕ੍ਰਿਕੇਟ ਅਸਟਰੇਲੀਆ ਦਾ ਇਹ ਫੈਸਲਾ
ਟੀਮ ਇੰਡੀਆ ਨੇ 140 ਦੌੜਾਂ ਦੇ ਬਣਾ ਗੁਆਈਆਂ ਆਪਣੀਆਂ ਆਖਿਰੀ 9 ਵਿਕਟਾਂ
ਭਾਰਤੀ ਟੀਮ ਪਹਿਲੀ ਪਾਰੀ ’ਚ 156 ਦੌੜਾਂ ’ਤੇ ਆਲ ਆਊਟ ਹੋ ਗਈ। ਸ਼ੁੱਕਰਵਾਰ ਨੂੰ ਟੀਮ ਇੰਡੀਆ ਨੇ 16/1 ਦੇ ਸਕੋਰ ਨਾਲ ਖੇਡਣਾ ਸ਼ੁਰੂ ਕੀਤਾ ਤੇ 140 ਦੌੜਾਂ ਦੇ ਸਕੋਰ ’ਤੇ ਆਖਰੀ 9 ਵਿਕਟਾਂ ਗੁਆ ਦਿੱਤੀਆਂ। ਭਾਰਤੀ ਪਾਰੀ ’ਚ ਰਵਿੰਦਰ ਜਡੇਜਾ ਨੇ ਸਭ ਤੋਂ ਜ਼ਿਆਦਾ 38 ਦੌੜਾਂ ਬਣਾਈਆਂ। ਯਸ਼ਸਵੀ ਜਾਇਸਵਾਲ ਤੇ ਸ਼ੁਭਮਨ ਗਿੱਲ ਨੇ 30-30 ਦੌੜਾਂ ਦਾ ਯੋਗਦਾਨ ਦਿੱਤਾ। ਨਿਊਜ਼ੀਲੈਂਡ ਲਈ ਮਿਸ਼ੇਲ ਸੈਂਟਨਰ ਨੇ 7 ਵਿਕਟਾਂ ਲਈਆਂ। ਗਲੇਨ ਫਿਲਿਪਸ ਨੇ 2 ਵਿਕਟਾਂ ਹਾਸਲ ਕੀਤੀਆਂ। ਇੱਕ ਵਿਕਟ ਟਿਮ ਸਾਊਥੀ ਦੇ ਖਾਤੇ ’ਚ ਆਈ। ਵੀਰਵਾਰ ਨੂੰ ਟਾਸ ਜਿੱਤ ਕੇ ਬੱਲੇਬਾਜ਼ੀ ਕਰਨ ਆਈ ਨਿਊਜ਼ੀਲੈਂਡ ਨੇ ਪਹਿਲੀ ਪਾਰੀ ’ਚ 259 ਦੌੜਾਂ ਬਣਾਈਆਂ। ਟੀਮ ਇੰਡੀਆ ਸੀਰੀਜ਼ ’ਚ 0-1 ਨਾਲ ਪਿੱਛੇ ਹੈ। IND vs NZ
ਦੋਵਾਂ ਟੀਮਾਂ ਦੀ ਪਲੇਇੰਗ-11 | IND vs NZ
ਭਾਰਤ : ਰੋਹਿਤ ਸ਼ਰਮਾ (ਕਪਤਾਨ), ਯਸ਼ਸਵੀ ਜਾਇਸਵਾਲ, ਸ਼ੁਭਮਨ ਗਿੱਲ, ਵਿਰਾਟ ਕੋਹਲੀ, ਰਿਸ਼ਭ ਪੰਤ (ਵਿਕਟਕੀਪਰ), ਸਰਫਰਾਜ਼ ਖਾਨ, ਵਾਸ਼ਿੰਗਟਨ ਸੁੰਦਰ, ਰਵੀਚੰਦਰਨ ਅਸ਼ਵਿਨ, ਰਵਿੰਦਰ ਜਡੇਜਾ, ਜਸਪ੍ਰੀਤ ਬੁਮਰਾਹ ਤੇ ਆਕਾਸ਼ ਦੀਪ।
ਨਿਊਜ਼ੀਲੈਂਡ : ਟਾਮ ਲੈਥਮ (ਕਪਤਾਨ), ਡੇਵੋਨ ਕੋਨਵੇ, ਵਿਲ ਯੰਗ, ਰਚਿਨ ਰਵਿੰਦਰਾ, ਡੇਰਿਲ ਮਿਸ਼ੇਲ, ਟੌਮ ਬਲੰਡਲ (ਵਿਕਟਕੀਪਰ), ਗਲੇਨ ਫਿਲਿਪਸ, ਟਿਮ ਸਾਊਦੀ, ਮਿਸ਼ੇਲ ਸੈਂਟਨਰ, ਏਜਾਜ਼ ਪਟੇਲ, ਵਿਲੀਅਮ ਓਰੂਰਕੇ।