-
ਪਿੰਡ ਦੇ ਦੋ ਵਿਅਕਤੀਆਂ ਨੇ ਕੀਤੀ ਭੁੱਖ ਹੜਤਾਲ
-
ਸਕੂਲ ‘ਚ ਅਧਿਆਪਕ ਨਾ ਪਹੁੰਚਣ ਕਾਰਨ ਪਿੰਡ ਵਾਸੀਆਂ ਦਿੱਤਾ ਧਰਨਾ
ਖੁਸ਼ਵੀਰ ਸਿੰਘ ਤੂਰ: ਪਟਿਆਲਾ: ਸਕੂਲ ਮੈਨੇਜਮੈਂਟ ਕਮੇਟੀ ਬੋਲੜ੍ਹ ਕਲਾਂ ਅਤੇ ਗ੍ਰਾਮ ਪੰਚਾਇਤ ਬੋਲੜ੍ਹ ਕਲਾਂ ਵੱਲੋਂ ਅੱਪਗ੍ਰੇਡ ਹੋਏ ਸਰਕਾਰੀ ਐਲੀਮੈਂਟਰੀ ਸਕੂਲ ‘ਚ ਅਧਿਆਪਕਾਂ ਦੀਆਂ ਆਸਾਮੀਆਂ ਭਰਨ ਦੀ ਮੰਗ ਨੂੰ ਲੈ ਕੇ ਸਕੂਲ ਨੂੰ ਜਿੰਦਰਾ ਲਾ ਕੇ ਧਰਨਾ ਲਾਇਆ ਗਿਆ ਇਸ ਦੌਰਾਨ ਸਾਧੂ ਸਿੰਘ ਚੇਅਰਮੈਨ ਅਤੇ ਹਰੀ ਚੰਦ ਸ਼ਰਮਾ ਵੱਲੋਂ ਭੁੱਖ ਹੜਤਾਲ ਸ਼ੁਰੂ ਕੀਤੀ ਗਈ।
ਜਾਣਕਾਰੀ ਅਨੁਸਾਰ ਸਕੂਲ ਮੈਨੇਜਮੈਂਟ ਕਮੇਟੀ ਬੋਲੜ੍ਹ ਕਲਾਂ ਅਤੇ ਗ੍ਰਾਮ ਪੰਚਾਇਤ ਬੋਲੜ੍ਹ ਕਲਾਂ ਵੱਲਂੋ ਲਗਾਤਾਰ ਅਧਿਆਪਕਾਂ ਦੀ ਮੰਗ ਕੀਤੀ ਜਾ ਰਹੀ ਹੈ 1 ਅਪ੍ਰੈਲ,2017 ਨੂੰ ਅੱਪਗ੍ਰੇਡ ਹੋਏ ਸਕੂਲ ‘ਚ ਨੌਵੀਂ ਜਮਾਤ ਵਿਚ ਬੱਚਿਆਂ ਦਾ ਦਾਖਲਾ ਵੀ ਹੋ ਗਿਆ ਪਰ ਅਜੇ ਤੱਕ ਅਧਿਆਪਕ ਨਹੀਂ ਭੇਜੇ ਗਏ। ਅਧਿਆਪਕਾਂ ਦੀ ਕਮੀ ਦੇ ਰੋਸ ਵਜੋਂ 31 ਮਈ ਨੂੰ ਵੀ ਧਰਨਾ ਲਗਾਇਆ ਗਿਆ ਸੀ ਅਤੇ ਜ਼ਿਲ੍ਹਾ ਸਿੱਖਿਆ ਅਫ਼ਸਰ (ਸੈ.ਸਿੱ) ਦੇ ਭਰੋਸਾ ਦਿੱਤੇ ਜਾਣ ਮਗਰੋਂ ਜਿੰਦਰਾ ਖੋਲ੍ਹਿਆ ਗਿਆ ਸੀ।
ਪ੍ਰਸ਼ਾਸਨ ਵੱਲਂੋ ਕੋਈ ਸੁਣਵਾਈ ਨਾ ਹੋਣ ਕਰਕੇ ਅੱਜ ਦੁਬਾਰਾ ਫਿਰ ਸਮੂਹ ਵਿਦਿਆਰਥੀਆਂ ਜਿਸ ਵਿਚ ਲੜਕੀਆਂ ਵੀ ਸ਼ਾਮਿਲ ਹਨ,ਨੂੰ ਅਤਿ ਦੀ ਗਰਮੀ ਵਿਚ ਸਕੂਲ ਦੇ ਬਾਹਰ ਬੈਠਣਾ ਪਿਆ। ਪਿੰਡ ਵਾਸੀਆਂ ਨੇ ਜ਼ਿਲ੍ਹਾ ਪ੍ਰਸ਼ਾਸਨ ਨੂੰ ਚਿਤਾਵਨੀ ਦਿੱਤੀ ਕਿ ਜੇਕਰ ਕੱਲ੍ਹ ਦੀ ਸਿੱਖਿਆ ਮੰਤਰੀ ਦੀ ਮੀਟਿੰਗ ਵਿੱਚ ਸਕੂਲ ਨੂੰ ਮੱਖ ਅਧਿਆਪਕ ਅਤੇ ਹੋਰ ਵਿਸ਼ਿਆ ਦੀਆਂ ਅਸਾਮੀਆਂ ਮੰਨਜੂਰ ਨਾ ਕੀਤੀਆਂ ਗਈਆਂ ਤਾਂ 10 ਜੁਲਾਈ ਨੂੰ ਦੁਬਾਰਾ ਭੁੱਖ ਹੜਤਾਲ ਸ਼ੁਰੂ ਕੀਤੀ ਜਾਵੇਗੀ। ਇਸ ਮੌਕੇ ਪਿੰਡ ਵਾਸੀਆਂ ਰਣਦੀਪ ਰਾਣਾ, ਸਰਪੰਚ ਗੁਰਦੀਪ ਸਿੰਘ, ਮਹਿੰਦਰ ਸਿੰਘ ਠੇਕੇਦਾਰ, ਟਹਿਲ ਸਿੰਘ, ਪੰਚਾਇਤ ਮੈਂਬਰ ਭਗਵਾਨ ਦਾਸ, ਸਵਿੰਦਰ ਸਿੰਘ ਪ੍ਰਧਾਨ, ਉਤਮ ਸਿੰਘ, ਜਸਵਿੰਦਰ ਰਾਣਾ ਤੇ ਸਮੂਹ ਵਿਦਿਆਰਥੀ ਧਰਨੇ ਵਿਚ ਹਾਜ਼ਰ ਸਨ।
ਪੰਚਾਇਤ ਦੀ ਸਿੱਖਿਆ ਮੰਤਰੀ ਨਾਲ ਤੈਅ ਹੋਈ ਮੀਟਿੰਗਫ
ਸੂਚਨਾ ਮਿਲਣ ‘ਤੇ ਮੌਕੇ ‘ਤੇ ਐੱਸ. ਐੱਚ. ਓ. ਸਨੌਰ ਹਰੀ ਪਾਲ ਸਿੰਘ ਅਤੇ ਉੁੱਪ ਜ਼ਿਲ੍ਹਾ ਸਿੱਖਿਆ ਅਫ਼ਸਰ ਮਨਜੀਤ ਸਿੰਘ ਨੇ ਸਿੱਖਿਆ ਮੰਤਰੀ ਸ਼੍ਰੀਮਤੀ ਅਰੁਣਾ ਚੌਧਰੀ ਨਾਲ ਬੀਤੀ ਸ਼ਾਮ ਚੰਡੀਗ੍ਹੜ ਵਿਖੇ ਗ੍ਰਾਮ ਪੰਚਾਇਤ ਅਤੇ ਐਸ. ਐਮ. ਸੀ. ਕਮੇਟੀ ਦੀ ਮੀਟਿੰਗ ਤੈਅ ਕਰਵਾਈ ਮੀਟਿੰਗ ਦੇ ਭਰੋਸੇ ਮਗਰੋ ਪਿੰਡ ਵਾਸੀਆਂ ਨੇ ਭੁੱਖ ਹੜਤਾਲ 10 ਜੁਲਾਈ ਤੱਕ ਮੁਅੱਤਲ ਕਰ ਦਿੱਤੀ