ਫਾਇਰ ਵਰਕ ਐਸੋਸੀਏਸ਼ਨ ਦੇ ਅਹੁਦੇਦਾਰਾਂ ਦੀ ਅਗਵਾਈ ’ਚ ਪਟਾਕਾ ਵਪਾਰੀਆਂ ਨੇ ਕਮਿਸ਼ਨਰ ਪੁਲਿਸ ਪੁੱਜ ਕੇ ਨੱਥ ਪਾਉਣ ਦੀ ਕੀਤੀ ਮੰਗ | Ludhiana News
ਲੁਧਿਆਣਾ (ਜਸਵੀਰ ਸਿੰਘ ਗਹਿਲ)। Ludhiana News: ਫਾਇਰ ਵਰਕ ਐਸੋਸੀਏਸ਼ਨ ਦੇ ਅਹੁਦੇਦਾਰਾਂ ਦੀ ਅਗਵਾਈ ’ਚ ਪਟਾਕਾ ਵਪਾਰੀ ਇੱਥੇ ਕਮਿਸ਼ਨਰ ਪੁਲਿਸ ਦਫ਼ਤਰ ਪੁੱਜੇ ਤੇ ਪੁਲਿਸ ਉੱਚ ਅਧਿਕਾਰੀਆਂ ਨੂੰ ਪਰਚੀ ਨਿਕਲਣ ਵਾਲਿਆਂ ’ਚੋਂ ਕੁੱਝ ਵੱਲੋਂ ਪਟਾਕਾ ਵਪਾਰੀਆਂ ਨੂੰ ਆਪਣੀ ਪਰਚੀ ਬਲੈਕ ਕਰਨ ਵਾਰੇ ਵੀ ਜਾਣੂ ਕਰਵਾਇਆ। ਐਸੋਸੀਏਸ਼ਨ ਅਹੁਦੇਦਾਰ ਅਸ਼ੋਕ ਥਾਪਰ, ਪ੍ਰਦੀਪ ਗੁਪਤਾ, ਵਿਸ਼ਾਲ ਸ਼ਰਮਾ ਤੇ ਜਸਵੰਤ ਸਿੰਘ ਨੇ ਦੱਸਿਆ ਕਿ ਦੀਵਾਲੀ ਤੇ ਇਸ ਦੇ ਅੱਗੇ-ਪਿੱਛੇ ਕਈ ਤਿਉਹਾਰ ਪੰਜਾਬ ’ਚ ਲੋਕਾਂ ਵੱਲੋਂ ਸ਼ਰਧਾ ਭਾਵਨਾ ਤੇ ਉਤਸ਼ਾਹ ਨਾਲ ਮਿਲਕੇ ਮਨਾਏ ਜਾਂਦੇ ਹਨ ਤੇ ਇੰਨਾਂ ਤਿਉਹਾਰਾਂ ’ਤੇ ਹਰ ਸਾਲ ਸ਼ਹਿਰ ਅੰਦਰ ਪਟਾਕਾ ਵਪਾਰੀਆਂ ਵੱਲੋਂ ਆਪਣੀਆਂ ਪਟਾਕਿਆਂ ਦੀਆਂ ਦੁਕਾਨਾਂ ਵੀ ਲਾਈਆਂ ਜਾਂਦੀਆਂ ਹਨ। Ludhiana News
Read This : Rajasthan Railway News: ਰਾਜਸਥਾਨ ਤੇ ਗੁਜਰਾਤ ਦੇ ਇਨ੍ਹਾਂ ਸ਼ਹਿਰਾਂ ਦੀ ਹੋਈ ਮੌਜ਼, ਵਿਛਾਈ ਜਾਵੇਗੀ 117 ਕਿਲੋਮੀਟਰ ਨਵੀ…
ਕਿਉਂਕਿ ਵਪਾਰੀ ਸਾਲ ਦੇ ਸ਼ੁਰੂਆਤੀ ਮਹੀਨਿਆਂ ’ਚ ਕਰਜ਼ਾ ਚੁੱਕ ਕੇ ਜਾਂ ਆਪਣੇ ਘਰ ਦੇ ਗਹਿਣੇ ਵੇਚ ਕੇ ਪਟਾਕੇ ਖ੍ਰੀਦਦੇ ਹਨ ਤੇ 40- 40 ਸਾਲਾਂ ਤੋਂ ਪਟਾਕਾ ਵੇਚਦੇ ਆ ਰਹੇ ਹਨ, ਨੂੰ ਹੁਣ ਭਾਰੀ ਨਮੋਸ਼ੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਕਿਉਂਕਿ ਪਟਾਕੇ ਦੀ ਦੁਕਾਨ ਲਾਉਣ ਦੀ ਮੰਨਜ਼ੂਰੀ ਜ਼ਿਆਦਾਤਰ ਉਨ੍ਹਾਂ ਲੋਕਾਂ ਨੂੰ ਮਿਲੀ ਹੈ, ਜਿੰਨ੍ਹਾਂ ਨੇ ਪਟਾਕਾ ਖਰੀਦਿਆ ਹੀ ਨਹੀਂ। ਉਹ ਅੱਜ ਆਪਣੀ ਨਿੱਕਲੀ ਪਰਚੀ ਨੂੰ ਮਹਿੰਗੇ ਤੋਂ ਮਹਿੰਗੇ ਭਾਅ ਵੇਚਣ ਲਈ ਸ਼ਰੇਆਮ ਬੋਲੀਆਂ ਲਾ ਰਹੇ ਹਨ। ਉਨ੍ਹਾਂ ਦੱਸਿਆ ਕਿ ਚਾਲੂ ਸਾਲ ’ਚ ਪਟਾਕਾ ਵੇਚਣ ਦੀ ਮੰਨਜ਼ੂਰੀ ਲੈਣ ਵਾਸਤੇ 650 ਫਾਇਲਾਂ ਜਮ੍ਹਾਂ ਹੋਈਆਂ ਸਨ। ਜਦਕਿ ਐਸੋਸੀਏਸ਼ਨ ਦੇ ਮੈਂਬਰ ਸਿਰਫ਼ 38-39 ਹੀ ਹਨ। ਉਨ੍ਹਾਂ ਦੋਸ਼ ਲਾਇਆ ਕਿ ਡਰਾਅ ਪਿੱਛੋਂ ਸਿਰਫ਼ 40 ਵਿਅਕਤੀਆਂ ਨੂੰ ਹੀ ਦਾਣਾ ਮੰਡੀ ’ਚ ਪਟਾਕੇ ਦੀਆਂ ਦੁਕਾਨਾਂ ਲਗਾਉਣ ਦੀ ਇਜ਼ਾਜਤ ਮਿਲੀ ਹੈ।
ਜਿੰਨ੍ਹਾਂ ’ਚੋਂ ਜ਼ਿਆਦਾਤਰ ਲੋਕ 500 ਰੁਪਏ ਦੀ ਪਾਈ ਪਰਚੀ ਨੂੰ ਹੁਣ 4 ਤੋਂ 5 ਲੱਖ ਰੁਪਏ ’ਚ ਬਲੈਕ ਕਰ ਰਹੇ ਹਨ। ਇਸ ਅਮਲ ਨੂੰ ਫੌਰੀ ਤੌਰ ’ਤੇ ਰੋਕਿਆ ਜਾਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਭਾਵੇਂ ਕੋਈ ਵੀ ਫਾਇਲ ਲਾ ਸਕਦਾ ਹੈ ਪਰ ਪ੍ਰਸ਼ਾਸਨ ਨੂੰ ਚਾਹੀਦਾ ਹੈ ਕਿ ਉਹ ਇਸ ਸਬੰਧੀ ਕੋਈ ਵਿਸ਼ੇਸ਼ ਨਿਯਮ ਬਣਾਵੇ ਤਾਂ ਜੋ ਹੱਕਦਾਰ ਵਪਾਰੀਆਂ ਨੂੰ ਮੌਕਾ ਮਿਲ ਸਕੇ। ਐਸੋਸੀਏਸ਼ਨ ਨੇ ਮੰਗ ਕੀਤੀ ਕਿ ਬਲੈਕਮੇਲਰਾਂ ਨੂੰ ਨੱਥ ਪਾਉਣ ਦੇ ਨਾਲ ਹੀ ਵਾਜਬ ਭਾਅ ਨਿਰਧਾਰਿਤ ਕੀਤੇ ਜਾਣ। ਐਸੋਸੀਏਸ਼ਨ ਨੇ ਇਹ ਵੀ ਮੰਗ ਕੀਤੀ ਕਿ ਪਰਚੀ ਵੇਚਣ ਤੇ ਖਰੀਦਣ ਵਾਲੇ ਦੋਵੇਂ ਵਿਅਕਤੀਆਂ ’ਤੇ ਹੀ ਪੁਲਿਸ ਨੂੰ ਮਾਮਲਾ ਦਰਜ਼ ਕਰਨਾ ਚਾਹੀਦਾ ਹੈ। Ludhiana News