Sunam News: ਚੈਕਿੰਗ ਅਤੇ ਕਾਰਵਾਈ ਕਾਰਨ ਵਪਾਰੀਆਂ ’ਚ ਦਹਿਸ਼ਤ ਦਾ ਮਾਹੌਲ

Sunam News
 ਸੁਨਾਮ: ਪੰਜਾਬ ਪ੍ਰਦੇਸ਼ ਵਪਾਰ ਮੰਡਲ ਦੇ ਨੁਮਾਇੰਦੇ ਅਧਿਕਾਰੀਆਂ ਨੂੰ ਮੰਗ ਪੱਤਰ ਸੌਂਪਦੇ ਹੋਏ।

ਪੰਜਾਬ ਪ੍ਰਦੇਸ਼ ਵਪਾਰ ਮੰਡਲ ਨੇ ਵੱਖ-ਵੱਖ ਮੰਗਾਂ ਸਬੰਧੀ ਈ.ਟੀ.ਓ. ਨੂੰ ਸੌਂਪਿਆ ਮੰਗ ਪੱਤਰ

Sunam News: (ਕਰਮ ਥਿੰਦ) ਸੁਨਾਮ ਊਧਮ ਸਿੰਘ ਵਾਲਾ। ਪੰਜਾਬ ਪ੍ਰਦੇਸ਼ ਵਪਾਰ ਮੰਡਲ (ਰਜਿ.) ਦੇ ਸੂਬਾ ਪ੍ਰਧਾਨ ਪਿਆਰਾ ਲਾਲ ਸੇਠ, ਜਨਰਲ ਸਕੱਤਰ ਸੁਨੀਲ ਮਹਿਰਾ, ਸਮੀਰ ਜੈਨ ਅਤੇ ਐਲ.ਆਰ. ਸੋਢੀ ਵੱਲੋਂ ਵਪਾਰੀ ਵਰਗ ਦੀਆਂ ਮੰਗਾਂ ਸਬੰਧੀ ਖਜ਼ਾਨਾ ਮੰਤਰੀ ਪੰਜਾਬ ਹਰਪਾਲ ਚੀਮਾ ਅਤੇ ਫਾਈਨਾਂਸ ਕਮਿਸ਼ਨਰ ਕ੍ਰਿਸ਼ਨ ਕੁਮਾਰ ਦੇ ਨਾਂਅ ਜਾਰੀ ਹੋਏ ਮੈਮੋਰੰਡਮ ਨੂੰ ਸੁਨਾਮ ਇਕਾਈ ਦੇ ਪ੍ਰਧਾਨ ਪਵਨ ਗੁੱਜਰਾਂ ਦੀ ਅਗਵਾਈ ਹੇਠ ਈ.ਟੀ.ਓ. ਸੁਨਾਮ ਨੀਤਿਨ ਗੋਇਲ ਅਤੇ ਇੰਸਪੈਕਟਰ ਨੀਤੂ ਕਾਂਸਲ ਨੂੰ ਸੌਂਪਿਆ ਗਿਆ।

ਇਸ ਸਮੇਂ ਪੰਜਾਬ ਪ੍ਰਦੇਸ਼ ਵਪਾਰ ਮੰਡਲ (ਰਜਿ.) ਦੇ ਇਕਾਈ ਪ੍ਰਧਾਨ ਪਵਨ ਗੁੱਜਰਾਂ, ਚੰਦਰ ਪ੍ਰਕਾਸ਼ ਅਤੇ ਪ੍ਰਵੀਨ ਕੁਮਾਰ ਨੇ ਆਖਿਆ ਕਿ ਪਿਛਲੇ ਦਿਨਾਂ ਦੌਰਾਨ ਜੀ.ਐਸ.ਟੀ. ਅਧਿਕਾਰੀਆਂ ਵੱਲੋਂ ਬਜ਼ਾਰ ਵਿੱਚ ਗ੍ਰਾਹਕਾਂ ਨੂੰ ਰੋਕ ਕੇ ਕੀਤੀ ਗਈ ਚੈਕਿੰਗ ਅਤੇ ਕਾਰਵਾਈ ਕਾਰਨ ਵਪਾਰੀਆਂ ਵਿੱਚ ਦਹਿਸ਼ਤ ਦਾ ਮਾਹੌਲ ਹੈ ਜੋ ਕਿ ਕਿਸੇ ਪਾਸੋਂ ਸਹੀ ਨਹੀਂ ਹੈ ਅਤੇ ਵਿਭਾਗ ਦੀ ਅਜਿਹੀ ਕਾਰਵਾਈ ਜਿੱਥੇ ਆਮ ਲੋਕਾਂ ਨੂੰ ਬਜ਼ਾਰ ਵਿੱਚ ਖਰੀਦਦਾਰੀ ਕਰਨ ਤੋਂ ਨਿਰਾਸ਼ ਕਰਦਾ ਹੈ ਉਥੇ ਹੀ ਮਾਰਕੀਟ ਦੀਆਂ ਗਤੀਵਿਧੀਆਂ ਵਿੱਚ ਮੰਦੀ ਨੂੰ ਹੋਰ ਉਤਸ਼ਾਹਿਤ ਕਰਨ ਵੱਲ ਲੈ ਕੇ ਜਾ ਰਹੀ ਹੈ। Sunam News

ਇਹ ਵੀ ਪੜ੍ਹੋ: Ludhiana News: ਪੌਸ਼ ਏਰੀਏ ’ਚ ਸਥਿੱਤ ਜੱਜ ਦੇ ਬੰਗਲੇ ਨੂੰ ਅਣਪਛਾਤਿਆਂ ਬਣਾਇਆ ਨਿਸ਼ਾਨਾ

ਉਹਨਾਂ ਕਿਹਾ ਕਿ ਵਪਾਰੀ ਵਰਗ ਹਮੇਸ਼ਾ ਸਾਫ-ਸੁਥਰਾ ਵਪਾਰ ਕਰਨ ਵਿੱਚ ਵਿਸ਼ਵਾਸ਼ ਰੱਖਦਾ ਹੈ ਅਤੇ ਵਿਭਾਗ ਵੱਲੋਂ ਡੋਰ-ਟੂ-ਡੋਰ ਜਾ ਕੇ ਕੀਤੀ ਜਾਣ ਵਾਲੀ ਜਾਂਚ ਨੂੰ ਰੱਦ ਕੀਤਾ ਜਾਵੇ ਅਤੇ ਵਪਾਰਕ ਖੇਤਰ ਵਿੱਚ ਵਿਭਾਗੀ ਦਖਲਅੰਦਾਜ਼ੀ ਨੂੰ ਵੀ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਉਹਨਾਂ ਵਿਭਾਗ ਦੇ ਈ.ਟੀ.ਓ. ਅਤੇ ਇੰਸਪੈਕਟਰ ਨੂੰ ਭਰੋਸਾ ਦਿੱਤਾ ਕਿ ਸਮੂਹ ਵਪਾਰੀ ਵਰਗ ਆਪਣੇ ਕੰਮ ਨੂੰ ਇਮਾਨਦਾਰੀ ਨਾਲ ਕਰਨਗੇ ਅਤੇ ਵਿਭਾਗੀ ਅਧਿਕਾਰੀਆਂ ਨੂੰ ਸਹਿਯੋਗ ਵੀ ਦੇਣਗੇ। Sunam News

ਵਪਾਰੀ ਵਰਗ ਪਾਰਦਰਸ਼ਤਾ ਨਾਲ ਕਰਨ ਆਪਣਾ ਵਪਾਰ : ਈ.ਟੀ.ਓ. | Sunam News

ਇਸ ਦੌਰਾਨ ਈ.ਟੀ.ਓ. ਸੁਨਾਮ ਨੀਤਿਨ ਗੋਇਲ ਨੇ ਆਖਿਆ ਕਿ ਵੱਖ-ਵੱਖ ਟਰੇਡਾਂ ਦੇ ਵਪਾਰੀਆਂ ਵੱਲੋਂ ਆਪਣੀ ਦੁਕਾਨ ਤੋਂ ਜੋ ਵੀ ਚੀਜ਼ ਦੀ ਵਿਕਰੀ ਕੀਤੀ ਜਾਵੇ ਉਸਦਾ ਬਿਲ ਕੱਟਿਆ ਜਾਵੇ ਅਤੇ ਵਪਾਰੀ ਵਰਗ ਪਾਰਦਰਸ਼ਤਾ ਨਾਲ ਆਪਣਾ ਵਪਾਰ ਕਰੇ ਤਾਂ ਜੋ ਵਿਭਾਗ ਅਤੇ ਵਪਾਰੀਆਂ ਵਿੱਚ ਸਹੀ ਤਾਲਮੇਲ ਬਣਿਆ ਰਹੇ। ਉਹਨਾਂ ਇਹ ਵੀ ਭਰੋਸਾ ਦਿੱਤਾ ਕਿ ਵਿਭਾਗੀ ਅਧਿਕਾਰੀਆਂ ਵੱਲੋਂ ਵਪਾਰੀ ਵਰਗ ਨੂੰ ਬਿਨ੍ਹਾ ਵਜਾ ਪਰੇਸ਼ਾਨ ਨਹੀਂ ਕੀਤਾ ਜਾਵੇਗਾ। ਇਸ ਮੌਕੇ ਕਾਲੂ ਨਾਗਰਾ, ਮਿੰਦੀ, ਬਲਜਿੰਦਰ ਕੁਮਾਰ, ਸਨੀ ਗਰਗ, ਸੋਮ ਨਾਥ ਵਰਮਾ, ਵਿਨੋਦ ਕੁਮਾਰ ਅਤੇ ਬਿੱਟੂ ਪੰਸਾਰੀ ਆਦਿ ਮੌਜੂਦ ਸਨ।