Punjab Panchayat Elections: ਸਰਪੰਚ ਸਣੇ 6 ‘ਇੰਸਾਂ’ ਕਰਨਗੇ ਪਿੰਡ ਪਿੰਡੀ ਦੀ ਸੇਵਾ

Punjab Panchayat Elections
ਗੁਰੂਹਰਸਹਾਏ : ਸਰਵਸੰਮਤੀ ਨਾਲ ਪਿੰਡ ਪਿੰਡੀ ਦੀ ਚੁਣੀ ਸਰਪੰਚ ਕੁਲਵਿੰਦਰ ਰਾਣੀ ਇੰਸਾਂ ਤੇ ਸਮੂਹ ਮੈਂਬਰ ਪੰਚਾਇਤ।

ਕੁਲਵਿੰਦਰ ਰਾਣੀ ਇੰਸਾਂ ਬਣੀ ਪਿੰਡ ਪਿੰਡੀ ਦੀ ਸਰਪੰਚ ,7 ਪੰਚਾਂ ’ਚੋਂ 5 ਪੰਚ ਇੰਸਾਂ

Punjab Panchayat Elections: (ਵਿਜੈ ਹਾਂਡਾ) ਗੁਰੂਹਰਸਹਾਏ। ਪੰਜਾਬ ਅੰਦਰ 15 ਅਕਤੂਬਰ ਨੂੰ ਹੋਣ ਵਾਲੀਆਂ ਪੰਚਾਇਤੀ ਚੋਣਾਂ ਨੂੰ ਲੈ ਕੇ ਪਿੰਡਾਂ ਅੰਦਰ ਪੰਚੀ ਤੇ ਸਰਪੰਚੀ ਦੇ ਉਮੀਦਵਾਰ ਪੱਬਾਂ ਭਾਰ ਦਿਖਾਈ ਦੇ ਰਹੇ ਹਨ ਤੇ ਪਿੰਡਾਂ ਅੰਦਰ ਸਿਆਸੀ ਮਾਹੌਲ ਪੂਰੀ ਤਰ੍ਹਾਂ ਭੱਖ ਚੁੱਕਿਆ ਹੈ।

ਉਧਰ ਹਲਕਾ ਗੁਰੂਹਰਸਹਾਏ ਅੰਦਰ ਹੋ ਰਹੀਆਂ ਪੰਚਾਇਤੀ ਚੋਣਾਂ ਦੀ ਗੱਲ ਕਰੀਏ ਤਾਂ ਕਈ ਪਿੰਡਾਂ ਅੰਦਰ ਸਰਵਸੰਮਤੀ ਹੋ ਚੁੱਕੀ ਹੈ ਤੇ ਇਹਨਾਂ ਪਿੰਡਾਂ ਵਿੱਚੋਂ ਇੱਕ ਪਿੰਡ ਹੈ ਪਿੰਡੀ ਜਿੱਥੇ ਸਮੁੱਚੇ ਨਗਰ ਨਿਵਾਸੀਆਂ ਵੱਲੋਂ ਕੁਲਵਿੰਦਰ ਰਾਣੀ ਇੰਸਾਂ ਨੂੰ ਸਰਬ ਸੰਮਤੀ ਨਾਲ ਸਰਪੰਚ ਚੁਣਿਆ ਗਿਆ ਹੈ ਇਸ ਦੇ ਨਾਲ 7 ਪੰਚਾਇਤ ਮੈਂਬਰਾਂ ਵਿਚੋਂ 5 ਪੰਚ ਇੰਸਾਂ ਚੁਣੇ ਗਏ ਹਨ। ਪਿੰਡ ਪਿੰਡੀ ਦੀ ਪੰਚ ਰਾਜ ਰਾਣੀ ਇੰਸਾਂ , ਪੰਚ ਵੀਨਾ ਰਾਣੀ ਇੰਸਾਂ, ਪੰਚ ਸਰਵਨ ਸਿੰਘ ਇੰਸਾਂ, ਪੰਚ ਪ੍ਰੇਮ ਸਿੰਘ ਇੰਸਾਂ, ਪੰਚ ਮਨੀਸ਼ ਕੁਮਾਰ ਇੰਸਾਂ, ਪੰਚ ਦਰਪਣ ਕੁਮਾਰ ਤੇ ਪੰਚ ਅਮਰਜੀਤ ਕੌਰ ਨੂੰ ਪਿੰਡ ਵਾਸੀਆਂ ਵੱਲੋਂ ਮੈਂਬਰ ਪੰਚਾਇਤ ਦੇ ਤੌਰ ’ਤੇ ਜ਼ਿੰਮੇਵਾਰੀ ਸੌਂਪੀ ਗਈ ਹੈ।

ਇਹ ਵੀ ਪੜ੍ਹੋ: Haryana News: ਹਰਿਆਣਾ ਦੀਆਂ ਔਰਤਾਂ ਨੂੰ ਦੀਵਾਲੀ ਗਿਫ਼ਟ ਦੇਣ ਜਾ ਰਹੀ ਐ ਸੈਣੀ ਸਰਕਾਰ, ਪਹਿਲੀ ਕਲਮ ਤੋਂ ਹੋਵੇਗਾ ਇਹ ਕੰਮ…

ਇਸ ਮੌਕੇ ਗੱਲਬਾਤ ਕਰਦਿਆਂ ਸਰਪੰਚ ਕੁਲਵਿੰਦਰ ਰਾਣੀ ਇੰਸਾਂ ਨੇ ਦੱਸਿਆਂ ਕਿ ਡੇਰਾ ਸੱਚਾ ਸੌਦਾ ਦੇ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦਾ ਕੋਟਿਨ ਕੋਟ ਧੰਨਵਾਦ ਕਰਦੀ ਹਾਂ ਜਿਨ੍ਹਾਂ ਦੀ ਪ੍ਰੇਰਨਾ ਸਦਕਾ ਸਮਾਜ ਸੇਵੀ ਕੰਮ ਕਰਨ ਕਰਕੇ ਹੀ ਉਸ ਨੂੰ ਸਮੂਹ ਨਗਰ ਨਿਵਾਸੀਆਂ ਵੱਲੋਂ ਸਰਵਸੰਮਤੀ ਨਾਲ ਸਰਪੰਚ ਚੁਣਿਆ ਗਿਆ ਹੈ। ਉਹਨਾਂ ਕਿਹਾ ਕਿ ਪੂਜਨੀਕ ਗੁਰੂ ਜੀ ਵੱਲੋਂ ਚਲਾਏ ਜਾ ਰਹੇ ਮਾਨਵਤਾ ਭਲਾਈ ਕਾਰਜਾਂ ਨੂੰ ਪਹਿਲਾਂ ਵੀ ਅਸੀਂ ਤਨਦੇਹੀ ਨਾਲ ਨਿਭਾਉਂਦੇ ਆਏ ਹਾਂ ਤੇ ਹੁਣ ਪਿੰਡ ਪਿੰਡੀ ਦੇ ਵਾਸੀਆਂ ਵੱਲੋਂ ਜੋ ਸਰਪੰਚ ਦੇ ਤੌਰ ’ਤੇ ਪਿੰਡ ਦੀ ਸੇਵੀ ਬਖਸ਼ੀ ਗਈ ਹੈ ਉਸ ਨੂੰ ਹੋਰ ਮਿਹਨਤ ਤੇ ਲਗਨ ਨਾਲ ਨੇਪਰੇ ਚਾੜ੍ਹਨ ਦਾ ਯਤਨ ਕਰਾਂਗੇ।

ਉਹਨਾਂ ਕਿਹਾ ਕਿ ਸਾਡਾ ਟੀਚਾ ਮਾਨਵਤਾ ਭਲਾਈ ਦਾ ਟੀਚਾ ਹੈ ਤੇ ਪਿੰਡ ਅੰਦਰ ਪਿੰਡ ਵਾਸੀਆਂ ਨੂੰ ਕੋਈ ਪਰੇਸ਼ਾਨੀ ਨਹੀਂ ਆਉਣ ਦਿੱਤੀ ਜਾਵੇਗੀ ਤੇ ਪਿੰਡ ਵਾਸੀਆਂ ਦੇ ਕਦਮ ਨਾਲ ਕਦਮ ਮਿਲਾ ਕੇ ਚੱਲਿਆ ਜਾਵੇਗਾ ਤੇ ਪਿੰਡ ਦੀ ਨੁਹਾਰ ਬਦਲ ਦਿੱਤੀ ਜਾਵੇਗੀ। ਇਸ ਮੌਕੇ ਪਿੰਡ ਦੇ ਸਾਬਕਾ ਪੰਚ , ਸਰਪੰਚ ਤੇ ਪਤਵੰਤਿਆਂ ਤੋ ਇਲਾਵਾ ਵੱਡੀ ਗਿਣਤੀ ਵਿੱਚ ਪਿੰਡ ਵਾਸੀਂ ਹਾਜ਼ਰ ਸਨ। Punjab Panchayat Elections

ਸਰਵਸੰਮਤੀ ਵਾਲੀਆਂ ਪੰਚਾਇਤਾਂ ਦਾ ਹੋਵੇਗਾ ਵਿਸ਼ੇਸ਼ ਸਨਮਾਨ: ਸਾਬਕਾ ਮੰਤਰੀ | Punjab Panchayat Elections

ਇਸ ਸਬੰਧੀ ਜਦੋਂ ਪੰਜਾਬ ਦੇ ਸਾਬਕਾ ਕੈਬਨਿਟ ਮੰਤਰੀ ਤੇ ਹਲਕਾ ਗੁਰੂਹਰਸਹਾਏ ਦੇ ਵਿਧਾਇਕ ਫੌਜਾ ਸਿੰਘ ਸਰਾਰੀ ਨਾਲ ਗੱਲਬਾਤ ਕੀਤੀ ਗਈ ਤਾਂ ਉਹਨਾਂ ਵੱਲੋਂ ਪਿੰਡ ਪਿੰਡੀ ਦੀ ਮਹਿਲਾ ਸਰਪੰਚ ਕੁਲਵਿੰਦਰ ਰਾਣੀ ਇੰਸਾਂ ਨੂੰ ਵਧਾਈ ਦਿੱਤੀ ਤੇ ਕਿਹਾ ਕਿ ਪਿੰਡ ਪਿੰਡੀ ਦੇ ਵਾਸੀਆਂ ਵੱਲੋਂ ਜੋ ਸਰਵਸੰਮਤੀ ਨਾਲ ਸਰਪੰਚ ਚੁਣਨ ਦਾ ਉਪਰਾਲਾ ਕੀਤਾ ਗਿਆ ਹੈ ਇਹ ਉਹਨਾਂ ਲੋਕਾਂ ਲਈ ਸੁਨੇਹਾ ਹੈ ਜਿੰਨ੍ਹਾ ਪਿੰਡਾਂ ਅੰਦਰ ਚੋਣਾਂ ਹੋ ਰਹੀਆਂ ਹਨ। ਉਹਨਾਂ ਕਿਹਾ ਕਿ ਸਰਵਸੰਮਤੀ ਨਾਲ ਚੁਣ ਕੇ ਆਉਣ ਵਾਲੀਆਂ ਪੰਚਾਇਤਾਂ ਦਾ ਵਿਸ਼ੇਸ਼ ਸਨਮਾਨ ਕੀਤਾ ਜਾਵੇਗਾ। ਉਹਨਾਂ ਹਲਕਾ ਗੁਰੂਹਰਸਹਾਏ ਦੇ ਵਾਸੀਆਂ ਨੂੰ ਅਪੀਲ ਕੀਤੀ ਕਿ ਪਿੰਡਾਂ ਅੰਦਰ ਸਰਵਸੰਮਤੀ ਨਾਲ ਸਰਪੰਚਾਂ, ਪੰਚਾ ਦੀ ਚੋਣ ਕਰੋ ਤਾਂ ਜੋਂ ਸਾਡੀ ਸਾਰਿਆਂ ਦੀ ਭਾਈਚਾਰਕ ਸਾਂਝ ਕਾਇਮ ਰਹੇ। Punjab Panchayat Elections

LEAVE A REPLY

Please enter your comment!
Please enter your name here