NOC ਦੀ ਸ਼ਰਤ ਨੇ ਪੰਜਾਬ ’ਚ ਆਹਮੋ-ਸਾਹਮਣੇ ਕੀਤੇ ਪਾਰਟੀਆਂ ਦੇ ਵਰਕਰ

Ludhiana News
NOC ਦੀ ਸ਼ਰਤ ਨੇ ਪੰਜਾਬ ’ਚ ਆਹਮੋ-ਸਾਹਮਣੇ ਕੀਤੇ ਪਾਰਟੀਆਂ ਦੇ ਵਰਕਰ

ਸਾਬਕਾ ਕਾਂਗਰਸੀ ਸਰਪੰਚਾਂ ਨੇ ਅਧਿਕਾਰੀਆਂ ’ਤੇ ਲਾਏ ਐਨਓਸੀ ਨਾ ਦੇਣ ਦੇ ਇਲਜਾਮ | Ludhiana News

  • ਸਾਬਕਾ ਵਿਧਾਇਕ ਵੈਦ ਦੀ ਹੋਈ ਪੰਚਾਇਤ ਅਫਸਰ ਨਾਲ ਬਹਿਸ | Ludhiana News
  • ਪੰਚਾਇਤ ਅਫਸਰ ਨੇ ਕਿਹਾ ਕਾਨੂੰਨ ਵਿੱਚ ਰਹਿ ਕੇ ਕਰ ਰਹੇ ਕੰਮ

ਲੁਧਿਆਣਾ (ਜਸਵੀਰ ਸਿੰਘ ਗਹਿਲ)। Ludhiana News: ਲੁਧਿਆਣਾ ਦੇ ਬਲਾਕ -1 ’ਚ ਅੱਜ ਸਾਬਕਾ ਕਾਂਗਰਸੀ ਸਰਪੰਚਾਂ ਵੱਲੋਂ ਪੰਚਾਇਤ ਦਫਤਰ ਦੇ ਅੱਗੇ ਆ ਕੇ ਕਾਫੀ ਹੰਗਾਮਾ ਕੀਤਾ ਗਿਆ ਤੇ ਇਲਜਾਮ ਲਾਏ ਗਏ ਕਿ ਬੀਡੀਪੀਓ ਉਨ੍ਹਾਂ ਨੂੰ ਐਨਓਸੀ ਨਹੀਂ ਦੇ ਰਹੇ। ਜਿਸ ਨੂੰ ਲੈ ਕੇ ਸਾਬਕਾ ਐਮਐਲਏ ਕਾਂਗਰਸ ਕੁਲਦੀਪ ਵੈਦ ਵੀ ਮੌਕੇ ’ਤੇ ਪਹੁੰਚੇ। ਜਿਨ੍ਹਾਂ ਵੱਲੋਂ ਪੰਚਾਇਤ ਅਫਸਰ ਰਾਜੇਸ਼ ਚੱਡਾ ਨਾਲ ਗੱਲਬਾਤ ਕੀਤੀ ਗਈ। ਇਸ ਦੌਰਾਨ ਦੋਵਾਂ ਵਿਚਕਾਰ ਬਹਿਸ ਵੀ ਹੋਈ। ਕੁਲਦੀਪ ਵੈਦ ਨੇ ਕਿਹਾ ਕਿ ਕਿਸੇ ਵੀ ਤਰ੍ਹਾਂ ਦਾ ਧੱਕਾ ਸਾਡੇ ਸਰਪੰਚਾਂ ਨਾਲ ਨਹੀਂ ਹੋਣ ਦਿੱਤਾ ਜਾਵੇਗਾ। ਉੱਥੇ ਹੀ ਦੂਜੇ ਪਾਸੇ ਸਾਬਕਾ ਸਰਪੰਚਾਂ ਨੇ ਕਿਹਾ ਕਿ ਸਾਨੂੰ ਐਨਓਸੀ ਨਹੀਂ ਦਿੱਤੀ ਜਾ ਰਹੀ।

Read This : Holidays: ਸਰਕਾਰੀ ਕਰਮਚਾਰੀਆਂ ਦੀਆਂ ਛੁੱਟੀਆਂ ’ਤੇ ਨਵੇਂ ਆਦੇਸ਼ ਜਾਰੀ, ਜਾਣੋ

ਨਾ ਹੀ ਸਾਨੂੰ ਕੋਈ ਚਿੱਠੀਆਂ ਭੇਜੀਆਂ ਗਈਆਂ ਤੇ ਨਾ ਹੀ ਕੋਈ ਸਾਡੇ ਬਕਾਏ ਹਨ। ਉਨ੍ਹਾਂ ਨੇ ਕਿਹਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਦਬਾਅ ਦੇ ਚੱਲਦਿਆਂ ਬੀਡੀਪੀਓ ਸਾਨੂੰ ਐਨਓਸੀ ਜਾਰੀ ਨਹੀਂ ਕਰ ਰਹੇ। ਇਸ ਸਬੰਧੀ ਉਹ ਚੋਣ ਕਮਿਸ਼ਨ ਨੂੰ ਵੀ ਸ਼ਿਕਾਇਤ ਕਰਨਗੇ ਤੇ ਨਾਲ ਹੀ ਲੋੜ ਪਈ ਤਾਂ ਹਾਈਕੋਰਟ ਦਾ ਵੀ ਦਰਵਾਜਾ ਖੜਕਾਉਣਗੇ। ਹਾਲਾਂਕਿ ਉਧਰ ਦੂਜੇ ਪਾਸੇ ਬਲਾਕ -1 ਦੇ ਬੀਡੀਪੀਓ ਨੇ ਦੱਸਿਆ ਕਿ ਉਨ੍ਹਾਂ ਸਖਤ ਹਦਾਇਤਾਂ ਹਨ ਜਿਹੜੇ ਵੀ ਸਰਪੰਚਾਂ ਦਾ ਬਕਾਇਆ ਹੈ ਜਾਂ ਜਿਨਾਂ ’ਤੇ ਕਿਸੇ ਵੀ ਤਰ੍ਹਾਂ ਦੀ ਕੋਈ ਕਾਰਵਾਈ ਚੱਲ ਰਹੀ ਹੈ ਉਹਨਾਂ ਨੂੰ ਐਨਓਸੀ ਨਹੀਂ ਦਿੱਤੀ ਜਾਵੇਗੀ। Ludhiana News

Ludhiana News
NOC ਦੀ ਸ਼ਰਤ ਨੇ ਪੰਜਾਬ ’ਚ ਆਹਮੋ-ਸਾਹਮਣੇ ਕੀਤੇ ਪਾਰਟੀਆਂ ਦੇ ਵਰਕਰ

ਉਨ੍ਹਾਂ ਕਿਹਾ ਕਿ ਉਹ ਕਾਨੂੰਨ ਦੇ ਦਾਅਰੇ ’ਚ ਰਹਿ ਕੇ ਕੰਮ ਕਰ ਰਹੇ ਹਨ ਕਾਨੂੰਨ ਦੇ ਮੁਤਾਬਿਕ ਹੀ ਉਹ ਐਨਓਸੀ ਜਾਰੀ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਭਾਰਤ ਲੋਕਤੰਤਰ ਹੈ ਤੇ ਹਰ ਕੋਈ ਆਪਣੀ ਗੱਲ ਕਹਿ ਸਕਦਾ ਹੈ। ਉਨ੍ਹਾਂ ਕਿਹਾ ਕਿ ਨਿਰਪੱਖ ਹੋ ਕੇ ਕੰਮ ਕਰ ਰਹੇ ਹਨ ਹੁਣ ਤੱਕ 500 ਤੋਂ ਵੱਧ ਐਨਓਸੀ ਜਾਰੀ ਕਰ ਚੁੱਕੇ ਹਨ। ਉਨ੍ਹਾਂ ਕਿਹਾ ਕਿ ਪੰਜਾਬ ’ਚ ਛੁੱਟੀ ਹੈ ਪਰ ਅਸੀਂ ਦਫਤਰਾਂ ’ਚ ਬਹਿ ਕੇ ਕੰਮ ਕਰ ਰਹੇ ਹਨ। ਲੋਕਾਂ ਦੀ ਸਹੂਲਤ ਲਈ ਬੈਠੇ ਹਨ। ਤਾਂ ਜੋ ਕਿਸੇ ਨੂੰ ਕੋਈ ਸਮੱਸਿਆ ਨਾ ਆਵੇ। Ludhiana News

LEAVE A REPLY

Please enter your comment!
Please enter your name here