ਪੈਰਿਸ। ਪੰਜਾਬੀ ਗਾਇਕ ਦਿਲਜੀਤ ਦੌਸਾਂਝ (Diljit Dosanjh) ਦੇ ਪੈਰਿਸ ’ਚ ਲਾਈਵ ਪ੍ਰੋਗਰਾਮ ਦੌਰਾਨ ਇੱਕ ਪ੍ਰਸ਼ੰਸਕ ਨੇ ਉਨ੍ਹਾਂ ਵੱਲ ਫੋਨ ਵਗਾ ਮਾਰਿਆ। ਜਿਸ ਦਾ ਵੀਡੀਓ ਸੋਸ਼ਲ ਮੀਡੀਆ ’ਤੇ ਵਾਇਰਲ ਹੋ ਗਿਆ। ਜਦੋ ਦਿਲਜੀਤ ਦੌਸਾਂਝ ਲਾਈਵ ਗਾ ਰਹੇ ਸਨ ਤਾਂ ਭੀਡ਼ ’ਚੋਂ ਇੱਕ ਫੈਨ ਨੇ ਫੋਨ ਵਾਗ ਮਾਰਿਆ। ਇਸ ਦੌਰਾਨ ਇੱਕ ਦਮ ਮਿਊਜਿਕ ਬੰਦ ਕਰਨਾ ਪਿਆ ਅਤੇ ਦਿਲਜੀਤ ਦੌਸਾਂਝ ਨੇ ਫੈਨ ਨੂੰ ਸਮਝਾਇਆ ਕਿਹਾ- ਅਜਿਹਾ ਨਾ ਕਰੋ, ਹਮੇਸ਼ਾ ਪਿਆਰ ਸਾਂਝਾ ਕਰੋ। ਇਸ ਤੋਂ ਬਾਅਦ ਦਿਵਜੀਤ ਦੌਸਾਂਝ ਨੇ ਉਕਤ ਫੈਨ ਨੂੰ ਆਪਣੀ ਜੈਕੇਟ ਗਿਫਟ ਕਰ ਦਿੱਤੀ।
ਇਹ ਵੀ ਪੜ੍ਹੋ: Holiday: ਪੰਜਾਬ ਦੇ ਇਸ ਜ਼ਿਲ੍ਹੇ ’ਚ 23 ਸਤੰਬਰ ਨੂੰ ਛੁੱਟੀ ਦਾ ਐਲਾਨ
ਦੱਸ ਦੇਈਏ ਕਿ ਬੀਤੇ ਦਿਨੀਂ ਦਿਲਜੀਤ ਦਾ ਪੈਰਿਸ ‘ਚ ਕੰਸਰਟ ਸੀ। ਇਹ ਘਟਨਾ ਉਕਤ ਸਮਾਰੋਹ ਦੌਰਾਨ ਵਾਪਰੀ। ਫਿਲਹਾਲ ਇਸ ਬਾਰੇ ਦਿਲਜੀਤ ਦੀ ਟੀਮ ਜਾਂ ਕਿਸੇ ਹੋਰ ਵਿਅਕਤੀ ਵੱਲੋਂ ਕੋਈ ਬਿਆਨ ਸਾਹਮਣੇ ਨਹੀਂ ਆਇਆ ਹੈ। ਜਿਕਰਯੋਗ ਹੈ ਕਿ ਕਰੀਬ ਦੋ ਹਫ਼ਤੇ ਪਹਿਲਾਂ ਯੂ.ਕੇ. ਦੇ ਕੰਸਰਟ ਦੌਰਾਨ ਪੰਜਾਬੀ ਗਾਇਕ ਕਰਨ ਔਜਲਾ ‘ਤੇ ਇੱਕ ਵਿਅਕਤੀ ਨੇ ਸਟੇਜ ‘ਤੇ ਜੁੱਤੀ ਸੁੱਟ ਦਿੱਤੀ ਸੀ।