ਸਾਡੇ ਨਾਲ ਸ਼ਾਮਲ

Follow us

13.6 C
Chandigarh
Monday, February 9, 2026
More
    Home Breaking News ਜ਼ਿਲ੍ਹਾ ਕੈਮਿਸ...

    ਜ਼ਿਲ੍ਹਾ ਕੈਮਿਸਟ ਐਸੋਸੀਏਸ਼ਨ ਸ੍ਰੀ ਫ਼ਤਹਿਗੜ੍ਹ ਸਾਹਿਬ ਵੱਲੋਂ ਡਿਪਟੀ ਕਮਿਸ਼ਨਰ ਡਾ. ਸੋਨਾ ਥਿੰਦ ਨਾਲ ਮੁਲਾਕਾਤ

    Punjab News
    ਜ਼ਿਲ੍ਹਾ ਕੈਮਿਸਟ ਐਸੋਸੀਏਸ਼ਨ ਸ੍ਰੀ ਫ਼ਤਹਿਗੜ੍ਹ ਸਾਹਿਬ ਵੱਲੋਂ ਡਿਪਟੀ ਕਮਿਸ਼ਨਰ ਡਾ. ਸੋਨਾ ਥਿੰਦ ਨਾਲ ਮੁਲਾਕਾਤ

    (ਅਨਿਲ ਲੁਟਾਵਾ) ਸ੍ਰੀ ਫ਼ਤਹਿਗੜ੍ਹ ਸਾਹਿਬ। ਜ਼ਿਲ੍ਹਾ ਕੈਮਿਸਟ ਐਸੋਸੀਏਸ਼ਨ (ਰਜਿ:) ਫ਼ਤਹਿਗੜ੍ਹ ਸਾਹਿਬ ਵੱਲੋਂ ਪ੍ਰਧਾਨ ਐਸਐੱਚ ਚੰਨੀ ਦੀ ਅਗਵਾਈ ਹੇਠ ਜ਼ਿਲ੍ਹੇ ਦੇ ਨਵੇਂ ਡਿਪਟੀ ਕਮਿਸ਼ਨਰ ਡਾ. ਸੋਨਾ ਥਿੰਦ ਨਾਲ ਮੁਲਾਕਾਤ ਕੀਤੀ। ਉਨਾਂ ਇਸ ਮੌਕੇ ਜਿੱਥੇ ਡਾ. ਸੋਨਾ ਥਿੰਦ ਨੂੰ ਪਹਿਲੀ ਵਾਰ ਸ਼ਹੀਦਾਂ ਦੀ ਧਰਤੀ ਸ੍ਰੀ ਫ਼ਤਹਿਗੜ੍ਹ ਸਾਹਿਬ ਦੇ ਡਿਪਟੀ ਕਮਿਸ਼ਨਰ ਵਜੋਂ ਸੇਵਾਵਾਂ ਨਿਭਾਉਣ ਲਈ ਸ਼ੁੱਭ ਕਾਮਨਾਵਾਂ ਭੇਟ ਕੀਤੀਆਂ ਉਥੇ ਹੀ ਡਾ. ਥਿੰਦ ਨੂੰ ਬੁੱਕੇ ਦੇ ਕੇ ਜੀ ਆਇਆਂ ਵੀ ਆਖਿਆ। Punjab News

    ਇਹ ਵੀ ਪੜ੍ਹੋ: Punjab Government : ਪੰਜਾਬ ਸਰਕਾਰ ਨੇ ਕੀਤੀ ਵੱਡੀ ਕਮਾਈ, ਵੇਚੀ ਜਾਇਦਾਦ, ਦੇਖੋ ਵੇਰਵਾ…

    ਡਿਪਟੀ ਕਮਿਸ਼ਨਰ ਨੇ ਆਗੂਆਂ ਨੂੰ ਜਿਥੇ ਹਰ ਤਰ੍ਹਾਂ ਨਾਲ ਸਹਿਯੋਗ ਕਰਨ ਦਾ ਭਰੋਸਾ ਦਿੱਤਾ ਉਥੇ ਹੀ ਪ੍ਰਧਾਨ ਚੰਨੀ ਨੇ ਵਿਸ਼ਵਾਸ ਦਿਵਾਇਆ ਕਿ ਐਸੋਸੀਏਸ਼ਨ ਜ਼ਿਲ੍ਹਾ ਪ੍ਰਸ਼ਾਸਨ ਦੀਆਂ ਹਦਾਇਤਾਂ ਮੁਤਾਬਿਕ ਕੰਮ ਕਰਦੀ ਹੈ। ਜਦੋਂ ਵੀ ਕੋਈ ਪ੍ਰਸ਼ਾਸਨ ਵੱਲੋਂ ਸਾਡੀ ਕੋਈ ਜਿੰਮੇਵਾਰੀ ਲਾਈ ਜਾਵੇਗੀ ਉਸ ਨੂੰ ਅਸੀਂ ਤਨਦੇਹੀ ਨਾਲ ਨਿਭਾਵਾਂਗੇ। ਇਸ ਮੌਕੇ ਪ੍ਰਧਾਨ ਐਚ ਐਸ ਚੰਨੀ ਸੰਘੋਲ,ਸਕੱਤਰ ਰਾਮ ਸਰੂਪ ਅਮਲੋਹ, ਪ੍ਰਧਾਨ ਹਰਪ੍ਰੀਤ ਸਿੰਘ ਅਮਲੋਹ, ਪਰਮਵੀਰ ਸਿੰਘ ਬੱਤਰਾ ਸਕੱਤਰ ਫ਼ਤਹਿਗੜ੍ਹ ਸਾਹਿਬ, ਇੰਦਰਜੀਤ ਸਿੰਘ ਭੋਲਾ ਪ੍ਰਧਾਨ ਬਸੀ ਪਠਾਣਾ, ਸੁਰਿੰਦਰ ਸਿੰਘ ਪ੍ਰਧਾਨ ਚੁੰਨੀ ਬਡਾਲੀ ਅਤੇ ਦਿਨੇਸ਼ ਗੁਪਤਾ ਖਮਾਣੋ ਜੁਅਇੰਟ ਸਕੱਤਰ ਆਦਿ ਮੌਜੂਦ ਸਨ। Punjab News

    LEAVE A REPLY

    Please enter your comment!
    Please enter your name here