ENG vs SL: 147 ਸਾਲਾਂ ਦੇ ਟੈਸਟ ਕ੍ਰਿਕੇਟ ਇਤਿਹਾਸ ’ਚ ਚਮਕਿਆ ਇਹ ਬੱਲੇਬਾਜ਼ ਦਾ ਨਾਂਅ, ਪਹਿਲੀ ਵਾਰ ਬਣਿਆ ਇਹ ਵੱਡਾ ਰਿਕਾਰਡ

ENG vs SL
ENG vs SL: 147 ਸਾਲਾਂ ਦੇ ਟੈਸਟ ਕ੍ਰਿਕੇਟ ਇਤਿਹਾਸ ’ਚ ਚਮਕਿਆ ਇਹ ਬੱਲੇਬਾਜ਼ ਦਾ ਨਾਂਅ, ਪਹਿਲੀ ਵਾਰ ਬਣਿਆ ਇਹ ਵੱਡਾ ਰਿਕਾਰਡ

ਓਵਲ ਟੈਸਟ ’ਚ ਪਹਿਲੇ ਦਿਨ ਇੰਗਲੈਂਡ ਦੀ ਟੀਮ ਮਜ਼ਬੂਤ | ENG vs SL

  • ਓਲੀ ਪੋਪ ਦੇ ਕਰੀਅਰ ਦਾ 7ਵਾਂ ਸੈਂਕੜਾ | ENG vs SL

ਸਪੋਰਟਸ ਡੈਸਕ। ENG vs SL: ਇੰਗਲੈਂਡ ਤੇ ਸ਼੍ਰੀਲੰਕਾ ਵਿਚਕਾਰ ਟੈਸਟ ਸੀਰੀਜ਼ ਦਾ ਤੀਜਾ ਮੁਕਾਬਲਾ ਲੰਡਨ ਦੇ ਓਵਲ ਮੈਦਾਨ ’ਤੇ ਖੇਡਿਆ ਜਾ ਰਿਹਾ ਹੈ। ਸ਼ੁੱਕਰਵਾਰ ਨੂੰ ਪਹਿਲੇ ਦਿਨ ਖਰਾਬ ਰੌਸ਼ਨੀ ਕਾਰਨ ਸਟੰਪ ਕਰ ਦਿੱਤਾ ਗਿਆ ਹੈ। ਇੰਗਲੈਂਡ ਦੀ ਟੀਮ ਨੇ 3 ਵਿਕਟਾਂ ਗੁਆ ਕੇ 221 ਦੌੜਾਂ ਬਣਾ ਲਈਆਂ ਹਨ। ਕਪਤਾਨ ਓਲੀ ਪੋਪ 103 ਤੇ ਹੈਰੀ ਬਰੂਕ 8 ਦੌੜਾਂ ਬਣਾ ਕੇ ਕ੍ਰੀਜ ’ਤੇ ਨਾਬਾਦ ਹਨ। ਮੀਂਹ ਕਾਰਨ ਮੈਚ ਦੇਰੀ ਨਾਲ ਸ਼ੁਰੂ ਹੋਇਆ ਸੀ। ਇਸ ਤੋਂ ਪਹਿਲਾਂ ਸ਼੍ਰੀਲੰਕਾ ਨੇ ਟਾਸ ਜਿੱਤਿਆ ਤੇ ਪਹਿਲਾਂ ਗੇਂਦਬਾਜ਼ੀ ਕਰਨ ਦਾ ਫੈਸਲਾ ਕੀਤਾ। ਇੰਗਲੈਂਡ ਦੇ ਓਪਨਰ ਬੱਲੇਬਾਜ਼ ਡੈਨ ਲਾਰੈਂਸ 21 ਗੇਂਦਾਂ ਦਾ ਸਾਹਮਣਾ ਕਰਕੇ 5 ਦੌੜਾਂ ਬਣਾ ਕੇ ਆਊਟ ਹੋ ਗਏ। ਉਨ੍ਹਾਂ ਨੂੰ ਲਾਹਿਰੂ ਕੁਮਾਰਾ ਨੇ ਨਿਸਾਂਕਾ ਦੇ ਹੱਥੀਂ ਕੈਚ ਕਰਵਾਇਆ। ENG vs SL

Read This : Joe Root: ਜੋ ਰੂਟ ਨੇ ਜੜਿਆ ਟੈਸਟ ਕਰੀਅਰ ਦਾ 34ਵਾਂ ਸੈਂਕੜਾ, Lords ਟੈਸਟ ’ਚ ਅੰਗਰੇਜ਼ ਮਜ਼ਬੂਤ

ਪੋਪ ਦੀ ਕਪਤਾਨੀ ਪਾਰੀ | ENG vs SL

ਇੰਗਲੈਂਡ ਦੇ ਕਪਤਾਨ ਓਲੀ ਪੋਪ ਨੇ ਆਪਣੇ ਕਰੀਅਰ ਦਾ ਸੱਤਵਾਂ ਸੈਂਕੜਾ ਜੜਿਆ। ਓਲੀ ਪੋਪ 103 ਗੇਂਦਾਂ ’ਤੇ 103 ਦੌੜਾਂ ਬਣਾ ਕੇ ਕ੍ਰੀਜ ’ਤੇ ਨਾਬਾਦ ਹਨ। ਉਨ੍ਹਾਂ ਨੇ ਆਪਣੀ ਪਾਰੀ ’ਚ 13 ਚੌਕੇ ਤੇ 2 ਛੱਕੇ ਜੜੇ ਹਨ। ਇਸ ਤੋਂ ਪਹਿਲਾਂ ਪੋਪ ਤੇ ਡਕੇਟ ਨੇ ਮਿਲਕੇ ਦੂਜੇ ਵਿਕਟ ਲਈ 100 ਗੇਂਦਾਂ ’ਤੇ 95 ਦੌੜਾਂ ਦੀ ਸਾਂਝੇਦਾਰੀ ਕੀਤੀ। ਡਕੇਟ ਦੇ ਆਊਟ ਹੋਣ ਤੋਂ ਬਾਅਦ ਬੱਲੇਬਾਜ਼ੀ ਕਰਨ ਆਏ ਜੋ ਰੂਟ 13 ਦੌੜਾਂ ਬਣਾ ਕੇ ਆਊਟ ਹੋ ਗਏ। ਇਸ ਦੇ ਨਾਲ ਹੀ ਓਲੀ ਪੋਪ ਨੇ ਇੱਕ ਵੱਡਾ ਰਿਕਾਰਡ ਬਣਾਇਆ ਹੈ, ਪੋਪ ਪਹਿਲੇ ਅਜਿਹੇ ਖਿਡਾਰੀ ਬਣ ਗਏ ਹਨ, ਜਿਨ੍ਹਾਂ ਨੇ ਆਪਣੇ ਸ਼ੁਰੂਆਤੀ 7 ਸੈਂਕੜੇ ਵੱਖ-ਵੱਖ ਦੇਸ਼ਾਂ ਖਿਲਾਫ ਬਣਾਏ ਹਨ।

ENG vs SL

ਬੇਨ ਡਕੇਟ ਦਾ ਅਰਧਸੈਂਕੜਾ | ENG vs SL

ਇੰਗਲੈਂਡ ਦੇ ਓਪਨਰ ਬੱਲੇਬਾਜ਼ ਬੈਨ ਡਕੇਟ ਨੇ ਟੈਸਟ ਕਰੀਅਰ ਦਾ 10ਵਾਂ ਅਰਧਸੈਂਕੜਾ ਜੜਿਆ। ਉਨ੍ਹਾਂ ਨੇ ਤੇਜ਼ੀ ਨਾਲ ਖੇਡਦੇ ਹੋਏ 79 ਗੇਂਦਾਂ ’ਤੇ 86 ਦੌੜਾਂ ਦੀ ਪਾਰੀ ਖੇਡੀ। ਜਿਸ ਵਿੱਚ 9 ਚੌਕੇ ਤੇ 2 ਛੱਕੇ ਸ਼ਾਮਲ ਸਨ। ਡਕੇਟ ਨੂੰ ਰਥਨਾਇਕੇ ਨੇ ਵਿਕਟਕੀਪਰ ਚੰਡੀਮਲ ਹੱਥੀਂ ਕੈਚ ਕਰਵਾਇਆ ਤੇ ਇੰਗਲੈਂਡ ਨੂੰ ਦੂਜਾ ਝਟਕਾ ਦਿੱਤਾ।

ਜੋਸ਼ ਹਲ ਦਾ ਡੈਬਿਊ | ENG vs SL

ਇੰਗਲੈਂਡ ਦੇ ਜੋਸ਼ ਹਲ ਨੇ ਕੌਮਾਂਤਰੀ ਟੈਸਟ ਕ੍ਰਿਕੇਟ ’ਚ ਡੈਬਿਊ ਕੀਤਾ ਹੈ। ਹਲ ਨੂੰ ਮੈਥਊ ਪਾਟਸ ਦੀ ਜਗ੍ਹਾ ਸ਼ਾਮਲ ਕੀਤਾ ਗਿਆ ਹੈ। 20 ਸਾਲਾਂ ਦੇ ਜੋਸ਼ ਹਲ ਨੇ 10 ਪਹਿਲੀ ਸ਼੍ਰੇਣੀ ਮੈਚ, 9 ਸੂਚੀ-ਏ ਤੇ 21 ਟੀ20 ਮੁਕਾਬਲੇ ਖੇਡੇ ਹਨ। ਉਨ੍ਹਾਂ ਪਹਿਲੀ ਸ਼੍ਰੇਣੀ ਕ੍ਰਿਕੇਟ ’ਚ 16, ਸੂਚੀ ਏ ’ਚ 17 ਤੇ ਟੀ20 ਮੈਚਾਂ ’ਚ 24 ਵਿਕਟਾਂ ਲਈਆਂ ਹਨ।

ਸੀਰੀਜ਼ ’ਚ 2-0 ਨਾਲ ਅੱਗੇ ਇੰਗਲੈਂਡ

ਇੰਗਲੈਂਡ ਨੇ ਦੂਜਾ ਟੈਸਟ ਮੈਚ 190 ਦੌੜਾਂ ਨਾਲ ਜਿੱਤਿਆ ਸੀ। ਨਾਲ ਹੀ ਪਹਿਲਾ ਟੈਸਟ ਮੈਚ ਇੰਗਲੈਂਡ ਨੇ 5 ਵਿਕਟਾਂ ਨਾਲ ਜਿੱਤਿਆ ਸੀ। ਜਿਸ ਕਰਕੇ ਇੰਗਲੈਂਡ ਦੀ ਟੀਮ 3 ਮੈਚਾਂ ਦੀ ਸੀਰੀਜ਼ ’ਚ 2-0 ਨਾਲ ਅੱਗੇ ਹੈ।

ਦੋਵਾਂ ਟੀਮਾਂ ਦੀ ਪਲੇਇੰਗ-11 | ENG vs SL

ਇੰਗਲੈਂਡ : ਓਲੀ ਪੋਪ (ਕਪਤਾਨ), ਬੇਨ ਡਕੇਟ, ਡੈਨ ਲਾਰੈਂਸ, ਹੈਰੀ ਬਰੂਕ, ਜੇਮੀ ਸਮਿਥ (ਵਿਕਟਕੀਪਰ), ਕ੍ਰਿਸ ਵੋਕਸ, ਗੁਸ ਐਟਕਿੰਸਨ, ਜੋਸ਼ ਹੱਲ, ਓਲੀ ਸਟੋਨ, ਸ਼ੋਏਬ ਬਸ਼ੀਰ।

ਸ਼੍ਰੀਲੰਕਾ : ਧੰਨਜੈ ਡੀ ਸਿਲਵਾ (ਕਪਤਾਨ), ਦਿਮੁਥ ਕਰੁਣਾਰਤਨੇ, ਪਥੁਮ ਨਿਸਾਂਕਾ, ਕੁਸਲ ਮੈਂਡਿਸ, ਐਂਜੇਲੋ ਮੈਥਿਊਜ਼, ਦਿਨੇਸ਼ ਚਾਂਦੀਮਲ (ਵਿਕਟਕੀਪਰ), ਕਮਿੰਦੂ ਮੈਂਡਿਸ, ਵਿਸ਼ਵਾ ਫਰਨਾਂਡੋ, ਅਸਿਥਾ ਫਰਨਾਂਡੋ, ਲਾਹਿਰੂ ਕੁਮਾਰਾ ਤੇ ਮਿਲਾਨ ਰਤਨਾਇਕ।