Gippy Grewal: ਗਿੱਪੀ ਗਰੇਵਾਲ ਦੀ ਮੋਹਾਲੀ ਅਦਾਲਤ ’ਚ ਅੱਜ ਸੁਣਵਾਈ

Gippy Grewal

ਗੈਂਗਸਟਰ ਦਿਲਪ੍ਰੀਤ ਵੱਲੋਂ ਧਮਕੀ ਦੇਣ ਦਾ ਮਾਮਲਾ

  • ਪਹਿਲਾਂ 4 ਵਾਰ ਪੇਸ਼ ਨਹੀਂ ਹੋਏ ਸਨ

ਮੋਹਾਲੀ (ਸੱਚ ਕਹੂੰ ਨਿਊਜ਼)। Gippy Grewal: ਪੰਜਾਬੀ ਗਾਇਕ ਤੇ ਅਦਾਕਾਰ ਗਿੱਪੀ ਗਰੇਵਾਲ ਦੇ ਮਾਮਲੇ ’ਚ ਕਰੀਬ ਛੇ ਸਾਲ ਪੁਰਾਣੇ ਕੇਸ ’ਚ ਅੱਜ (ਮੰਗਲਵਾਰ) ਮੁਹਾਲੀ ਅਦਾਲਤ ’ਚ ਸੁਣਵਾਈ ਹੋਵੇਗੀ। ਪਿਛਲੀਆਂ ਚਾਰ ਸੁਣਵਾਈਆਂ ’ਚ ਉਹ ਪੇਸ਼ ਨਹੀਂ ਹੋਏ। ਵਕੀਲਾਂ ਨੇ ਅਦਾਲਤ ’ਚ ਦੱਸਿਆ ਸੀ ਕਿ ਗਿੱਪੀ ਗਰੇਵਾਲ ਅਜੇ ਵਿਦੇਸ਼ ’ਚ ਹਨ। ਉੱਥੇ ਉਨ੍ਹਾਂ ਦੀ ਇੱਕ ਫਿਲਮ ਦੀ ਸ਼ੂਟਿੰਗ ਚੱਲ ਰਹੀ ਹੈ। ਅਜਿਹੇ ’ਚ ਉਨ੍ਹਾਂ ਨੂੰ ਕੁੱਝ ਹੋਰ ਸਮਾਂ ਦਿੱਤਾ ਜਾਣਾ ਚਾਹੀਦਾ ਹੈ। ਇੱਕ ਵਾਰ ਤਾਂ ਉਨ੍ਹਾਂ ਖਿਲਾਫ ਜਮਾਨਤੀ ਵਾਰੰਟ ਵੀ ਜਾਰੀ ਕੀਤੇ ਗਏ ਸਨ। ਉਨ੍ਹਾਂ ਨੂੰ 5,000 ਰੁਪਏ ਦਾ ਜਮਾਨਤੀ ਬਾਂਡ ਭਰਨ ਲਈ ਵੀ ਕਿਹਾ ਗਿਆ ਸੀ।

ਫੋਨ ’ਤੇ ਮਿਲੀ ਸੀ ਜਾਨੋਂ ਮਾਰਨ ਦੀ ਧਮਕੀ | Gippy Grewal

ਇਹ ਮਾਮਲਾ 31 ਮਈ 2018 ਦਾ ਹੈ। 4 ਵਜੇ ਅਦਾਕਾਰ ਗਿੱਪੀ ਗਰੇਵਾਲ ਨੂੰ ਇੱਕ ਅਣਜਾਣ ਨੰਬਰ ਤੋਂ ਉਸਦੇ ਵਟਸਐਪ ’ਤੇ ਇੱਕ ਵੌਇਸ ਅਤੇ ਟੈਕਸਟ ਮੈਸੇਜ ਆਇਆ। ਇਸ ਮੈਸੇਜ ’ਚ ਉਨ੍ਹਾਂ ਨੂੰ ਇੱਕ ਨੰਬਰ ਦਿੱਤਾ ਗਿਆ ਸੀ। ਇਸ ਨੰਬਰ ’ਤੇ ਗੈਂਗਸਟਰ ਦਿਲਪ੍ਰੀਤ ਸਿੰਘ ਬਾਬਾ ਨਾਲ ਗੱਲ ਕਰਨ ਲਈ ਕਿਹਾ ਗਿਆ। ਇਸ ’ਚ ਲਿਖਿਆ ਗਿਆ ਸੀ ਕਿ ਇਹ ਸੰਦੇਸ਼ ਜਬਰੀ ਵਸੂਲੀ ਦੀ ਮੰਗ ਲਈ ਭੇਜਿਆ ਗਿਆ ਸੀ। ਤੁਸੀਂ ਗੱਲ ਕਰੋ, ਨਹੀਂ ਤਾਂ ਤੁਹਾਡੀ ਹਾਲਤ ਪਰਮੀਸ਼ ਵਰਮਾ ਤੇ ਚਮਕੀਲਾ ਵਰਗੀ ਹੋ ਜਾਵੇਗੀ।

Read This : Gippy Grewal: ਪੰਜਾਬੀ ਗਾਇਕ ਗਿੱਪੀ ਗਰੇਵਾਲ ਨੂੰ ਕੋਰਟ ਵੱਲੋਂ ਸੰਮਨ

ਇਸ ਤੋਂ ਬਾਅਦ ਗਿੱਪੀ ਗਰੇਵਾਲ ਨੇ ਇਸ ਦੀ ਸ਼ਿਕਾਇਤ ਮੁਹਾਲੀ ਪੁਲਿਸ ਨੂੰ ਕੀਤੀ। ਮੋਹਾਲੀ ਪੁਲਿਸ ਨੇ ਗਿੱਪੀ ਗਰੇਵਾਲ ਦੀ ਸ਼ਿਕਾਇਤ ’ਤੇ ਕੇਸ ਦਰਜ ਕੀਤਾ ਸੀ। ਹੁਣ ਗਿੱਪੀ ਗਰੇਵਾਲ ਨੂੰ ਗਵਾਹੀ ਲਈ ਬੁਲਾਇਆ ਜਾ ਰਿਹਾ ਹੈ, ਪਰ ਉਹ ਅਦਾਲਤ ’ਚ ਪੇਸ਼ ਨਹੀਂ ਹੋ ਰਹੇ ਹਨ। ਜਦੋਂ ਉਨ੍ਹਾਂ ਨੂੰ ਇਹ ਧਮਕੀ ਮਿਲੀ ਤਾਂ ਉਹ ਆਪਣੀ ਫਿਲਮ ‘ਕੈਰੀ ਆਨ ਜੱਟਾ 2’ ਦੀ ਪ੍ਰਮੋਸ਼ਨ ਲਈ ਪੰਜਾਬ ਤੋਂ ਬਾਹਰ ਸਨ।

ਇਸ ਲਈ ਜਾਰੀ ਹੋਇਆ ਸੀ ਵਾਰੰਟ | Gippy Grewal

ਇਸ ਤੋਂ ਪਹਿਲਾਂ 4 ਜੁਲਾਈ ਨੂੰ ਮੋਹਾਲੀ ਜ਼ਿਲ੍ਹਾ ਅਦਾਲਤ ਵੱਲੋਂ ਅਦਾਕਾਰ ਗਿੱਪੀ ਗਰੇਵਾਲ ਨੂੰ ਵਾਰੰਟ ਜਾਰੀ ਕੀਤਾ ਗਿਆ ਸੀ। ਉਨ੍ਹਾਂ ਨੂੰ 10 ਜੁਲਾਈ ਨੂੰ ਅਦਾਲਤ ਵਿੱਚ ਪੇਸ਼ ਹੋਣ ਦਾ ਹੁਕਮ ਵੀ ਦਿੱਤਾ ਗਿਆ ਹੈ। ਪਰ ਬੇਲੀਫ ਨੇ ਅਦਾਲਤ ’ਚ ਦੱਸਿਆ ਸੀ ਕਿ ਗਿੱਪੀ ਫਿਲਹਾਲ ਪੰਜਾਬ ’ਚ ਨਹੀਂ ਹੈ। ਉਨ੍ਹਾਂ ਨੂੰ ਪਤਾ ਲੱਗਾ ਕਿ ਉਹ ਕੈਨੇਡਾ ਗਏ ਹੋਏ ਹਨ। ਹਾਲਾਂਕਿ ਅਦਾਲਤ ਦਾ ਮੰਨਣਾ ਹੈ ਕਿ ਗਿੱਪੀ ਗਰੇਵਾਲ ਇਸ ਮਾਮਲੇ ’ਚ ਸ਼ਿਕਾਇਤਕਰਤਾ ਹੈ। ਨਾਲ ਹੀ, ਉਨ੍ਹਾਂ ਦੀ ਗਵਾਹੀ ਜ਼ਰੂਰੀ ਹੈ। ਅਜਿਹੇ ’ਚ ਉਨ੍ਹਾਂ ਦਾ ਅਦਾਤਲ ’ਚ ਪੇਸ਼ ਹੋਣਾ ਜ਼ਰੂਰੀ ਹੈ। Gippy Grewal

LEAVE A REPLY

Please enter your comment!
Please enter your name here