Car Accident: ਕਾਰ ਚਾਲਕ ਨੂੰ ਨੀਂਦ ਆਉਣ ਕਾਰਨ ਗੱਡੀ ਨਾਲੇ ’ਚ ਡਿੱਗੀ

Car Accident
Car Accident: ਕਾਰ ਚਾਲਕ ਨੂੰ ਨੀਂਦ ਆਉਣ ਕਾਰਨ ਗੱਡੀ ਨਾਲੇ ’ਚ ਡਿੱਗੀ

ਇੱਕ ਦੀ ਹਾਲਤ ਨੂੰ ਵੇਖਦਿਆਂ ਲੁਧਿਆਣਾ ਦੇ ਨਿੱਜੀ ਹਸਪਤਾਲ ਰੈਫਰ ਕੀਤਾ 

(ਗੁਰਤੇਜ ਜੋਸ਼ੀ) ਮਲੇਰਕੋਟਲਾ। Car Accident: ਸਥਾਨਕ ਧੂਰੀ ਰੋਡ ਵਿਖੇ ਸਥਿਤ ਗੰਦੇ ਨਾਲੇ ’ਚ ਧੂਰੀ ਤੋਂ ਮਲੇਰਕੋਟਲਾ ਆ ਰਹੀ ਕਾਰ ਜਾ ਡਿੱਗੀ। ਜਾਣਕਾਰੀ ਅਨੁਸਾਰ ਧੂਰੀ ਤੋਂ ਮਲੇਰਕੋਟਲਾ ਆ ਰਹੇ ਵਿਜੈ ਜਿੰਦਲ, ਰਾਜੀਵ ਜਿੰਦਲ, ਪ੍ਰੀਤੀ ਜਿੰਦਲ ਅਤੇ ਪੁਸ਼ਪਾ ਜਿੰਦਲ ਵਾਸੀ ਸ਼ੀਸ਼ ਮਹਿਲ, ਦੀਵਾਨ ਖਾਨਾ ਰੋਡ, ਮਾਲੇਰਕੋਟਲਾ ਦੀ ਗੱਡੀ ਜਿਉਂ ਹੀ ਧੂਰੀ ਰੋਡ ’ਤੇ ਸਥਿਤ ਨਾਲੇ ਕੋਲ ਪਹੁੰਚੀ ਤਾਂ ਕਾਰ ਚਾਲਕ ਨੂੰ ਨੀਂਦ ਆ ਗਈ ਅਤੇ ਕਾਰ ਨਾਲੇ ਵਿੱਚ ਜਾ ਡਿੱਗੀ। ਪਾਣੀ ਵਿਚ ਡਿੱਗੀ ਕਾਰ ’ਚੋਂ ਹੀ ਇੱਕ ਵਿਆਕਤੀ ਨੇ ਆਪਣੇ ਪਿੱਛੇ ਆ ਰਹੇ ਮੈਂਬਰਾਂ ਨੂੰ ਫੋਨ ਕਰਕੇ ਸਾਰੀ ਘਟਨਾ ਦੀ ਜਾਣਕਾਰੀ ਦਿੱਤੀ।

ਇਹ ਵੀ ਪੜ੍ਹੋ: Murder: ਸ਼ਰਾਬ ਦੇ ਨਸ਼ੇ ‘ਚ ਝਗੜੇ ਦੌਰਾਨ ਭਰਾ ਨੇ ਕੀਤਾ ਭਰਾ ਦਾ ਕਤਲ

ਕੁਝ ਹੀ ਸਮੇਂ ਬਾਅਦ ਮੌਕੇ ’ਤੇ ਮੌਜ਼ੂਦ ਲੋਕਾਂ ਵੱਲੋਂ ਤੁਰੰਤ ਐਸਐਸਐਫ ਨੂੰ ਸੂਚਿਤ ਕੀਤਾ ਗਿਆ ਜਿਨ੍ਹਾਂ ਦੀ ਮੱਦਦ ਨਾਲ ਪਰਿਵਾਰ ਨੂੰ ਨਾਲੇ ’ਚੋਂ ਬਾਹਰ ਕੱਢਿਆ ਗਿਆ ਉਪਰੰਤ ਸਥਾਨਕ ਸਿਵਲ ਹਸਪਤਾਲ ਮਾਲੇਰਕੋਟਲਾ ਵਿਖੇ ਦਾਖਲ ਕਰਵਾਇਆ ਗਿਆ ਜਿੱਥੇ ਪੁਸ਼ਪਾ ਜਿੰਦਲ ਦੀ ਹਾਲਤ ਨੂੰ ਦੇਖਦਿਆਂ ਉਨ੍ਹਾਂ ਨੂੰ ਲੁਧਿਆਣਾ ਦੇ ਨਿੱਜੀ ਹਸਪਤਾਲ ਲਈ ਰੈਫਰ ਕਰ ਦਿੱਤਾ ਗਿਆ ਤੇ ਬਾਕੀ ਵਿਜੇ ਜਿੰਦਲ, ਰਾਜੀਵ ਜਿੰਦਲ ਅਤੇ ਪ੍ਰੀਤੀ ਜਿੰਦਲ ਨੂੰ ਮੁੱਢਲੇ ਇਲਾਜ ਤੋਂ ਬਾਅਦ ਛੁੱਟੀ ਦੇ ਦਿੱਤੀ ਗਈ। ਇਹ ਸਾਰਾ ਪਰਿਵਾਰ ਇੱਕ ਘਰੇਲੂ ਸਮਾਗਮ ਦੌਰਾਨ ਪੈਲੇਸ ਵਿੱਚੋਂ ਵਾਪਿਸ ਘਰ ਆ ਰਿਹਾ ਸੀ। Car Accident

LEAVE A REPLY

Please enter your comment!
Please enter your name here