ਪਟਿਆਲਾ (ਖੁਸ਼ਵੀਰ ਸਿੰਘ ਤੂਰ)। Kolkata Doctor Case : ਰੈਜੀਡੈਂਟ ਡਾਕਟਰ ਐਸੋਸੀਏਸ਼ਨ ਵੱਲੋਂ ਸਰਕਾਰੀ ਮੈਡੀਕਲ ਕਾਲਜ ਅਤੇ ਰਜਿੰਦਰਾ ਹਸਪਤਾਲ ਵਿਖੇ ਪਿਛਲੇ ਅੱਠ ਦਿਨਾਂ ਤੋਂ ਓ ਪੀ ਡੀ ਸੇਵਾਵਾਂ ਬੰਦ ਕਰਕੇ ਹੜਤਾਲ ਅਤੇ ਰੋਸ ਪ੍ਰਦਰਸ਼ਨ ਕੀਤਾ ਜਾ ਰਿਹਾ ਸੀ। ਨੌ ਅਗਸਤ ਨੂੰ ਕੋਲਕਾਤਾ ਦੇ ਮੈਡੀਕਲ ਕਾਲਜ ਵਿੱਚ ਰੈਜੀਡੈਂਟ ਡਾਕਟਰ ਨਾਲ ਕਥਿਤ ਤੌਰ ‘ਤੇ ਦਰਿੰਦਗੀ ਅਤੇ ਕਤਲ ਕਰਨ ਦੇ ਰੋਸ ਵਿੱਚ ਹੜਤਾਲ ਚੱਲ ਰਹੀ ਸੀ। ਡਾਕਟਰਾਂ ਦੀ ਡਿਮਾਂਡ ਸੀ ਕਿ ਇਸ ਕੇਸ ਵਿੱਚ ਜਲਦੀ ਤੋਂ ਜਲਦੀ ਇਨਸਾਫ ਮਿਲਣਾ ਚਾਹੀਦਾ ਹੈ, ਸੈਂਟਰਲ ਪ੍ਰੋਟੈਕਸ਼ਨ ਐਕਟ ਨੂੰ ਲਾਗੂ ਕਰਨਾ ਚਾਹੀਦਾ ਹੈ ਅਤੇ ਰਜਿੰਦਰਾ ਹਸਪਤਾਲ ਦੇ ਜੋ ਸੁਰੱਖਿਆ ਪ੍ਰਬੰਧ ਬਿਲਕੁਲ ਨਾਮ ਮਾਤਰ ਹਨ ਨੂੰ ਮਜਬੂਤ ਕੀਤਾ ਜਾਵੇ। Punjab News
ਦੱਸਣਯੋਗ ਹੈ ਕਿ ਪੂਰੇ ਭਾਰਤ ਦੇ ਸਰਕਾਰੀ ਮੈਡੀਕਲ ਕਾਲਜਾਂ ਵਿੱਚ ਵੱਖ-ਵੱਖ ਰੈਜੀਡੈਂਟ ਡਾਕਟਰ ਐਸੋਸੀਏਸ਼ਨ ਵੱਲੋਂ ਧਰਨਾ ਰੋਸ ਪ੍ਰਦਰਸ਼ਨ ਕੀਤੇ ਜਾ ਰਹੇ ਸਨ ਅਤੇ ਓਪੀਡੀ ਸੇਵਾਵਾਂ ਬੰਦ ਕੀਤੀਆਂ ਹੋਈਆਂ ਸਨ। ਜਿਵੇਂ ਕਿ ਪੀਜੀਆਈ ਚੰਡੀਗੜ੍ਹ, ਸਰਕਾਰੀ ਮੈਡੀਕਲ ਕਾਲਜ ਸੈਕਟਰ 32 ਚੰਡੀਗੜ੍ਹ ,ਏਮਸ ਨਿਊ ਦਿੱਲੀ ਅਤੇ ਹੋਰ। ਗੋਰਤਲਬ ਹੈ ਕਿ ਕੋਲਕਤਾ ਕੇਸ ਵਿੱਚ ਸੁਪਰੀਮ ਕੋਰਟ ਨੇ ਸੂ ਓ ਮੋਟੋ ਨੋਟਿਸ ਲੈਂਦਿਆਂ ਕੇਸ ਦੀ ਸੁਣਵਾਈ ਨੂੰ ਜਲਦੀ ਸ਼ੁਰੂ ਕੀਤਾ ਅਤੇ ਸਿਹਤ ਕਾਮਿਆਂ ਦੀ ਸੁਰੱਖਿਆ ਲਈ ਸਮੇਂ ਬੰਦ ਤਰੀਕੇ ਨਾਲ ਸੁਰੱਖਿਆ ਪ੍ਰਬੰਧਾਂ ਨੂੰ ਲਾਗੂ ਕਰਨ ਲਈ ਨੈਸ਼ਨਲ ਟਾਸਕ ਫੋਰਸ ਦਾ ਵੀ ਗਠਨ ਕੀਤਾ। Kolkata Doctor Case
ਜਿਸ ਤੇ ਦੇਸ਼ ਦੇ ਤਕਰੀਬਨ ਸਾਰੇ ਸਰਕਾਰੀ ਮੈਡੀਕਲ ਕਾਲਜਾਂ ਵੱਲੋਂ ਕੱਲ ਰਾਤ ਹੀ ਇਹ ਹੜਤਾਲ ਖਤਮ ਕਰ ਦਿੱਤੀ ਗਈ ਸੀ ਪਰ ਸਰਕਾਰੀ ਮੈਡੀਕਲ ਕਾਲਜ ਅਤੇ ਰਜਿੰਦਰ ਹਸਪਤਾਲ ਵਿਖੇ ਇਹ ਅੱਜ ਸਵੇਰ ਤੱਕ ਜਾਰੀ ਸੀ। ਪ੍ਰੈਸੀਡੈਂਟ ਰੈਜੀਡੈਂਟ ਡਾਕਟਰ ਐਸੋਸੀਏਸ਼ਨ ਡਾਕਟਰ ਅਕਸ਼ੇ ਸ਼ੇਖ ਨੇ ਗੱਲ ਕਰਦਿਆਂ ਦੱਸਿਆ ਤੇ ਅਸੀਂ ਸੁਪਰੀਮ ਕੋਰਟ ਦੀ ਅਪੀਲ ਅਤੇ ਇਨਸਾਫ ਦਾ ਭਰੋਸਾ, ਰਜਿੰਦਰਾ ਹਸਪਤਾਲ ਵਿੱਚ ਉਹਨਾਂ ਵੱਲੋਂ ਦੱਸੀਆਂ ਗਈਆਂ ਸੁਰੱਖਿਆ ਖਾਮੀਆਂ ਦਾ ਜਮੀਨੀ ਪੱਧਰ ਤੇ ਸੁਧਾਰ ਦਿਖਣਾ ਸ਼ੁਰੂ ਹੋਣਾ ਅਤੇ ਸਰਬੱਤ ਦੇ ਭਲੇ ਨੂੰ ਮੁੱਖ ਰੱਖ ਓਪੀਡੀ ਸੇਵਾਵਾਂ ਸ਼ੁਰੂ ਕਰ ਰਹੇ ਹਾਂ ਅਤੇ ਸਰਕਾਰ ਕਾਲਜ ਪ੍ਰਸ਼ਾਸਨ ਦਾ ਧੰਨਵਾਦ ਕਰਦੇ ਹਾਂ ਤੇ ਉਹਨਾਂ ਨੇ ਸਾਡੀਆਂ ਮੁਸ਼ਕਲਾ ਨੂੰ ਸੁਣਿਆ ਤੇ ਉਹਦਾ ਹੱਲ ਕਰਨ ਨੂੰ ਪਹਿਲ ਦਿੱਤੀ।
Kolkata Doctor Case
ਉਹਨਾਂ ਨੇ ਇਹ ਵੀ ਕਿਹਾ ਜੇਕਰ ਕਲਕੱਤਾ ਕੇਸ ਵਿੱਚ ਇਨਸਾਫ ਮਿਲਣ ਵਿੱਚ ਕੋਈ ਢਿਲ ਆਉਂਦੀ ਹੈ ਜਾਂ ਦੇਰੀ ਹੁੰਦੀ ਹੈ ਜਾਂ ਫਿਰ ਰਜਿੰਦਰਾ ਹਸਪਤਾਲ ਵਿੱਚ ਸੁਰੱਖਿਆ ਪ੍ਰਬੰਧਾਂ ਦੇ ਲੋੜੀਦੇ ਸੁਧਾਰਾਂ ਦਾ ਜੇਕਰ ਪ੍ਰਸ਼ਾਸਨ ਵੱਲੋਂ ਦਿੱਤੇ ਲਿਖਤੀ ਭਰੋਸੇ ਅਨੁਸਾਰ ਕੰਮ ਨਹੀਂ ਹੁੰਦਾ ਤਾਂ ਸੰਘਰਸ਼ ਦੁਬਾਰਾ ਸ਼ੁਰੂ ਕੀਤਾ ਜਾਵੇਗਾ। ਉਹਨਾਂ ਨੇ ਇਹ ਵੀ ਦੱਸਿਆ ਕਿ ਸਿਰਫ ਓਪੀਡੀ ਸੇਵਾਵਾਂ ਸ਼ੁਰੂ ਕਰਕੇ ਹੜਤਾਲ ਖਤਮ ਕੀਤੀ ਗਈ ਹੈ ਪਰ ਉਹਨਾਂ ਦਾ ਰੋਸ ਅਤੇ ਰਜਿੰਦਰਾ ਹਸਪਤਾਲ ਦੇ ਸੁਰੱਖਿਆ ਪ੍ਰਬੰਧਾਂ ਦੇ ਸੁਧਾਰ ਪ੍ਰਤੀ ਦ੍ਰਿੜਤਾ ਕਾਇਮ ਰਹੇਗੀ ।
Read Also : Maharashtra Bandh: ਭਲਕੇ ਬੰਦ ਰਹਿਣਗੇ ਸਕੂਲ, ਕਾਲਜ਼ ਤੇ ਬੈਂਕ? ਜਾਣੋ ਪੂਰੀ ਜਾਣਕਾਰੀ!
ਇੱਕ ਸੁਰੱਖਿਤ ਮਾਹੌਲ ਵਿੱਚ ਡਾਕਟਰ ਮਰੀਜ਼ ਸਿਹਤ ਸਟਾਫ ਅਤੇ ਸਾਰੇ ਸੀਨੀਅਰ ਡਾਕਟਰ ਹੋਰ ਵੀ ਵਧੀਆ ਕੰਮ ਕਰਕੇ ਲੋਕਾਂ ਦੀ ਸੇਵਾ ਅਤੇ ਕੀਮਤੀ ਜਾਨਾਂ ਬਚਾ ਸਕਦੇ ਹਨ। ਡਾਇਰੈਕਟਰ ਪ੍ਰਿੰਸੀਪਲ ਡਾਕਟਰ ਰਾਜਨ ਸਿੰਘਲਾ, ਵਾਈਸ ਪ੍ਰਿੰਸੀਪਲ ਡਾਕਟਰ ਆਰ ਪੀ ਐੱਸ ਸੀਬੀਆ ਪੰਜਾਬ ਮੈਡੀਕਲ ਤੇ ਡੈਂਟਰ ਟੀਚਰ ਐਸੋਸੀਏਸ਼ਨ ਦੇ ਪੰਜਾਬ ਪ੍ਰਧਾਨ ਡਾਕਟਰ ਦਰਸ਼ਨ ਸਿੰਘ ਵਾਲੀਆ ਮੈਡੀਕਲ ਸੁਪਰਡੈਂਟ ਡਾਕਟਰ ਗਿਰੀਸ਼ ਸਾਹਨੀ ਨੇ ਡਾਕਟਰਾਂ ਨੇ ਇਕੱਠ ਨੂੰ ਸੰਬੋਧਨ ਕਰਦਿਆਂ ਉਹਨਾਂ ਨੂੰ ਭਰੋਸਾ ਦਵਾਇਆ ਕਿ ਜੇ ਕਿਸੇ ਵੀ ਸਟੂਡੈਂਟ ਜਾਂ ਰੈਜੀਡੈਂਟ ਡਾਕਟਰ ਨੂੰ ਕਿਸੇ ਕਿਸਮ ਦੀ ਕੋਈ ਵੀ ਦਿੱਕਤ ਆਉਂਦੀ ਹੈ ਤਾਂ ਉਹਨਾਂ ਦੀ ਸੇਵਾ ਲਈ 24 ਘੰਟੇ ਹਾਜ਼ਰ ਹਨ ਅਤੇ ਸਾਰੇ ਲੁੜੀਂਦੇ ਕੰਮ ਜਲਦੀ ਹੀ ਹੋ ਜਾਣਗੇ। ਪ੍ਰੈਸ ਸੈਕਟਰੀ ਡਾਕਟਰ ਮਹਿਤਾਬ ਸਿੰਘ ਬੱਲ ਨੇ ਦੱਸਿਆ ਤੇ ਹੜਤਾਲ ਖਤਮ ਹੋਣ ਨਾਲ ਸਾਰੀਆਂ ਓਪੀਡੀ ਸੇਵਾਵਾਂ ਆਪਰੇਸ਼ਨ ਥੀਏਟਰ, ਵਿਦਿਅਕ ਗਤੀਵਿਧੀਆਂ ਅਤੇ ਹੋਰ ਸਾਰੀਆਂ ਸੇਵਾਵਾਂ ਆਮ ਵਾਂਗ ਸ਼ੁਰੂ ਕਰ ਦਿੱਤੀਆਂ ਗਈਆਂ ਹਨ। Punjab News