ਜਲਦ ਹੋਵੇਗਾ ਸ਼ੋਧ | Rajasthan CET 2024
- ਰਾਜਸਥਾਨ ਸਟਾਫ ਸਿਲੈਕਸ਼ਨ ਬੋਰਡ ਨੇ ਬਦਲਿਆ ਫੈਸਲਾ | Rajasthan CET 2024
ਜੈਪੁਰ (ਸੱਚ ਕਹੂੰ ਨਿਊਜ਼)। Rajasthan CET 2024: ਰਾਜਸਥਾਨ ’ਚ ਹੋਣ ਵਾਲੇ ਕਾਮਨ ਐਲੀਜੀਬਿਲਟੀ ਟੈਸਟ (ਸੀਈਟੀ) ਗ੍ਰੈਜੂਏਸ਼ਨ ਪੱਧਰ ’ਚ ਹੁਣ ਨੈਗੇਟਿਕ ਮਾਰਕਿੰਗ ਨਹੀਂ ਹੋਵੇਗੀ। ਰਾਜਸਥਾਨ ਸਟਾਫ ਸਿਲੈਕਸ਼ਨ ਬੋਰਡ ਜਲਦੀ ਹੀ ਯੋਗਤਾ ਪ੍ਰੀਖਿਆ ਦੀ ਸ਼ੋਧੀ ਹੋਈ ਰੀਲੀਜ਼ ਜਾਰੀ ਕਰੇਗਾ। ਸਟਾਫ ਸਿਲੈਕਸ਼ਨ ਬੋਰਡ ਦੇ ਚੇਅਰਮੈਨ ਆਲੋਕ ਰਾਜ ਨੇ ਦੱਸਿਆ ਕਿ ਬੋਰਡ ਨੇ ਸੀਈਟੀ ਗ੍ਰੇਜੂਏਸ਼ਨ ਪੱਧਰ ’ਚ ਨੈਗੇਟਿਵ ਮਾਰਕਿੰਗ ਦੀ ਵਿਵਸਥਾ ਰੱਖੀ ਸੀ। ਵਿਦਿਆਰਥੀਆਂ ਦੇ ਨਕਾਰਾਤਮਕ ਫੀਡਬੈਕ ਤੋਂ ਬਾਅਦ ਬੋਰਡ ਨੇ ਹੁਣ ਪ੍ਰਕਿਰਿਆ ਨੂੰ ਬਦਲਣ ਦਾ ਫੈਸਲਾ ਕੀਤਾ ਹੈ। ਅਜਿਹੀ ਸਥਿਤੀ ’ਚ, ਹੁਣ ਵਿਦਿਆਰਥੀ ਬਿਨਾਂ ਨੈਗੇਟਿਵ ਮਾਰਕਿੰਗ ਦੇ ਸੀਈਟੀ ’ਚ ਹਿੱਸਾ ਲੈ ਸਕਣਗੇ। CET 2024
Read This : CET Exam ਨੂੰ ਲੈ ਕੇ ਡੇਰਾ ਸੱਚਾ ਸੌਦਾ ਨੇ ਬੱਸ ਸਟੈਂਡ ’ਤੇ ਲਾਇਆ ਹੈਲਪ ਡੈਸਕ
ਗਲਤ ਜਵਾਬ ਦੇਣ ’ਤੇ ਇੱਕ ਤਿਹਾਈ ਅੰਕ ਕੱਟਣ ਦੀ ਸੀ ਵਿਵਸਥਾ | Rajasthan CET 2024
6 ਅਗਸਤ ਨੂੰ ਰਾਜਸਥਾਨ ਕਰਮਚਾਰੀ ਸਿਲੈਕਸ਼ਨ ਬੋਰਡ ਵੱਲੋਂ ਸੀਈਟੀ ਗਲਤ ਜਵਾਬਾਂ ਲਈ ਇੱਕ ਤਿਹਾਈ ਅੰਕ ਕੱਟਣ ਦੀ ਵਿਵਸਥਾ ਸੀ। ਵੱਡੀ ਗਿਣਤੀ ’ਚ ਵਿਦਿਆਰਥੀਆਂ ਨੇ ਇਸ ਵਿਵਸਥਾ ਦਾ ਵਿਰੋਧ ਕਰਨਾ ਸ਼ੁਰੂ ਕਰ ਦਿੱਤਾ ਸੀ। ਸਰਕਾਰ ਦੇ ਦਖਲ ਤੋਂ ਬਾਅਦ ਸਟਾਫ਼ ਸਿਲੈਕਸ਼ਨ ਕਮਿਸ਼ਨ ਨੇ ਨੈਗੇਟਿਵ ਮਾਰਕਿੰਗ ਖਤਮ ਕਰਕੇ ਆਮ ਪ੍ਰਕਿਰਿਆ ਤਹਿਤ ਸੀਈਟੀ ਕਰਵਾਉਣ ਦਾ ਫੈਸਲਾ ਕੀਤਾ ਹੈ।ਰਾਜਸਥਾਨ ’ਚ ਸੀਈਟੀ ਗ੍ਰੇਜੂਏਸ਼ਨ ਸਕੋਰ ਦੇ ਆਧਾਰ ’ਤੇ, ਉਮੀਦਵਾਰ ਭਵਿੱਖ ਦੀਆਂ 11 ਭਰਤੀਆਂ ’ਚ ਹਿੱਸਾ ਲੈਣ ਦੇ ਯੋਗ ਹੋਣਗੇ।
ਇਸ ਵਾਰ ਉਮੀਦਵਾਰਾਂ ਲਈ ਸੀਈਟੀ ’ਚ ਘੱਟੋ-ਘੱਟ 40 ਫੀਸਦੀ ਅੰਕ ਹਾਸਲ ਕਰਨੇ ਲਾਜ਼ਮੀ ਕੀਤੇ ਗਏ ਹਨ। ਜੇਕਰ ਉਹ ਇਸ ਤੋਂ ਘੱਟ ਅੰਕ ਹਾਸਲ ਕਰਦੇ ਹਨ ਤਾਂ ਉਨ੍ਹਾਂ ਨੂੰ ਅਯੋਗ ਕਰਾਰ ਦਿੱਤਾ ਜਾਵੇਗਾ। ਹਾਲਾਂਕਿ, ਅਨੁਸੂਚਿਤ ਜਾਤੀ ਅਤੇ ਅਨੁਸੂਚਿਤ ਜਨਜਾਤੀ ਨਾਲ ਸਬੰਧਤ ਉਮੀਦਵਾਰਾਂ ਨੂੰ ਘੱਟੋ-ਘੱਟ ਅੰਕਾਂ ’ਚ ਪੰਜ ਫੀਸਦੀ ਤੱਕ ਛੋਟ ਦਿੱਤੀ ਜਾਵੇਗੀ। ਸੀਈਟੀ ਗ੍ਰੇਜੂਏਸ਼ਨ ਪੱਧਰ 25 ਤੋਂ 28 ਸਤੰਬਰ ਤੱਕ ਕਰਵਾਈ ਜਾਵੇਗੀ। ਇਮਤਿਹਾਨ ’ਚ ਸ਼ਾਮਲ ਹੋਣ ਲਈ, ਉਮੀਦਵਾਰ 9 ਅਗਸਤ ਤੋਂ 7 ਸਤੰਬਰ ਤੱਕ ਸਟਾਫ ਸਿਲੈਕਸ਼ਨ ਬੋਰਡ ਦੀ ਅਧਿਕਾਰਤ ਵੈੱਬਸਾਈਟ ’ਤੇ ਜਾ ਕੇ ਅਪਲਾਈ ਕਰ ਸਕਦੇ ਹਨ। Rajasthan CET 2024