(ਸੱਚ ਕਹੂੰ ਨਿਊਜ਼) ਨਵੀਂ ਦਿੱਲੀ। 1993 ਬੈਚ ਦੇ ਆਈਆਰਐਸ ਅਧਿਕਾਰੀ ਰਾਹੁਲ ਨਵੀਨ (Rahul Navin) ਨੂੰ ਇਨਫੋਰਸਮੈਂਟ ਡਾਇਰੈਕਟੋਰੇਟ (ਈਡੀ) ਦਾ ਨਵਾਂ ਡਾਇਰੈਕਟਰ ਨਿਯੁਕਤ ਕੀਤਾ ਹੈ। ਰਾਹੁਲ ਨਵੀਨ ਦਾ ਕਾਰਜਕਾਲ ਦੋ ਸਾਲ ਦਾ ਹੋਵੇਗਾ। ਉਹ ਸੰਜੇ ਕੁਮਾਰ ਮਿਸ਼ਰਾ ਦੀ ਥਾਂ ਲੈਣਗੇ।
ਇਹ ਵੀ ਪੜ੍ਹੋ: Ashirwad Scheme: ਆਸ਼ੀਰਵਾਦ ਸਕੀਮ ਤਹਿਤ ਜ਼ਿਲ੍ਹੇ ਲਈ 4 ਕਰੋੜ 50 ਲੱਖ ਰੁਪਏ ਦੀ ਰਾਸ਼ੀ ਜਾਰੀ
ਰਾਹੁਲ ਨਵੀਨ ਇਨਕਮ ਟੈਕਸ ਦੇ 1993 ਬੈਚ ਦੇ ਅਧਿਕਾਰੀ ਹਨ। ਉਨ੍ਹਾਂ ਨੂੰ ਪਿਛਲੇ ਸਾਲ ਹੀ ਡਾਇਰੈਕਟਰ ਸੰਜੇ ਕੁਮਾਰ ਮਿਸ਼ਰਾ ਦਾ ਕਾਰਜਕਾਲ ਪੂਰਾ ਹੋਣ ਤੋਂ ਬਾਅਦ ਜਾਂਚ ਏਜੰਸੀ ਦਾ ਸਪੈਸ਼ਲ ਡਾਇਰੈਕਟਰ ਬਣਾਇਆ ਗਿਆ ਸੀ। 2023 ’ਚ ਰਾਹੁਲ ਨਵੀਨ ਨੂੰ ਈਡੀ ਦਾ ਕਾਰਜਕਾਰੀ ਮੁਖੀ ਬਣਾਇਆ ਗਿਆ ਸੀ।