High Court: ਹੁਣ ਪੈਰੋਲ ਲਈ ਨਹੀਂ ਲੈਣੀ ਪਵੇਗੀ ਕੋਰਟ ਦੀ ਇਜਾਜਤ : ਹਾਈਕੋਰਟ

Ram Rahim ji
High Court: ਹੁਣ ਪੈਰੋਲ ਲਈ ਨਹੀਂ ਲੈਣੀ ਪਵੇਗੀ ਕੋਰਟ ਦੀ ਇਜਾਜਤ : ਹਾਈਕੋਰਟ

ਚੰਡੀਗੜ੍ਹ (ਸੱਚ ਕਹੂੰ ਨਿਊਜ਼)। ਮਾਣਯੋਗ ਪੰਜਾਬ ਹਰਿਆਣਾ ਹਾਈਕੋਰਟ ਨੇ ਐੱਸਜੀਪੀਸੀ ਦੀ ਉਸ ਅਰਜੀ ਨੂੂੰ ਖਾਰਜ ਕਰ ਦਿੱਤਾ ਹੈ ਜਿਸ ’ਚ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਨੂੰ ਪੈਰੋਲ ਦੇਣ ’ਤੇ ਹਰਿਆਣਾ ਸਰਕਾਰ ’ਤੇ ਸਵਾਲ ਚੁੱਕੇ ਸਨ। ਹਾਈ ਕੋਰਟ ਅੱਜ ਫੈਸਲਾ ਸੁਣਾਉਂਦੇ ਹੋਏ ਕਿਹਾ ਕਿ ਹਰਿਆਣਾ ਸਰਕਾਰ ਪੈਰੋਲ ਐਕਟ ਦੇ ਤਹਿਤ ਜੋ ਵੀ ਤਜਵੀਜਾਂ ਹਨ ਉਨ੍ਹਾਂ ਦੇ ਅਨੁਸਾਰ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਨੂੰ ਪੈਰੋਲ/ਫਰਲੋ ਦੇ ਸਕਦੀ ਹੈ।

ਇਹ ਵੀ ਪੜ੍ਹੋ: ਪਖੰਡਾਂ ਤੋਂ ਛੁਟਕਾਰਾ ਦਿਵਾ ਸੱਚੇ ਸਤਿਗੁਰੂ ਜੀ ਨੇ ਵਿਖਾਇਆ ਸੱਚਾ ਰਾਹ

ਜ਼ਿਕਰਯੋਗ ਹੈ ਕਿ ਵੀਰਵਾਰ ਨੂੰ ਮਾਣਯੋਗ ਅਦਾਲਤ ’ਚ ਮਾਮਲੇ ਦੀ ਸੁਣਵਾਈ ਮੁਕੰਮਲ ਹੋ ਗਈ ਸੀ ਅਤੇ ਅਦਾਲਤ ਨੇ ਫੈਸਲਾ ਸੁਰੱਖਿਅਤ ਰੱਖ ਲਿਆ ਸੀ।