ਹੁੰਮਸ ਭਰੀ ਗਰਮੀ ਦੇ ਬਾਵਜੂਦ ਪੁੱਜੀ ਵੱਡੀ ਗਿਣਤੀ ਸਾਧ ਸੰਗਤ | Mansa News
ਮਾਨਸਾ (ਸੁਖਜੀਤ ਮਾਨ)। ਮਾਨਸਾ-ਸਰਸਾ ਰੋਡ ’ਤੇ ਸਥਿਤ ਐਮਐਸਜੀ ਡੇਰਾ ਸੱਚਾ ਸੌਦਾ ਤੇ ਮਾਨਵਤਾ ਭਲਾਈ ਕੇਂਦਰ ਸ਼ਾਹ ਸਤਿਨਾਮ ਜੀ ਅਮਨਪੁਰਾ ਧਾਮ ਮਾਨਸਾ (Shah Satnam ji Amanpura Dham Mansa) ਵਿਖੇ ਨਾਮ ਚਰਚਾ ਹੋਈ। ਨਾਮ ਚਰਚਾ ‘ਚ ਵੱਡੀ ਗਿਣਤੀ ਸਾਧ ਸੰਗਤ ਪਹੁੰਚੀ। ਕਵੀਰਾਜ ਵੀਰਾਂ ਵੱਲੋਂ ਖੁਸ਼ੀਆਂ ਭਰੇ ਸ਼ਬਦ ਬੋਲੇ ਗਏ।
ਵੇਰਵਿਆਂ ਮੁਤਾਬਿਕ ਪੂਜਨੀਕ ਹਜ਼ੂਰ ਪਿਤਾ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਵੱਲੋਂ ਆਪਣੇ ਪਵਿੱਤਰ ਕਰ ਕਮਲਾਂ ਨਾਲ ਸੰਨ 1996 ’ਚ ਮਾਨਸਾ-ਚਕੇਰੀਆਂ ਰੋਡ ’ਤੇ ਚਾਰ ਏਕੜ ’ਚ ਡੇਰੇ ਦੀ ਨੀਂਹ ਰੱਖੀ ਸੀ। ਸਾਧ ਸੰਗਤ ਦੇ ਉਤਸ਼ਾਹ ਅਤੇ ਡੇਰਾ ਮੁੱਖ ਸੜਕ ’ਤੇ ਬਣਾਉਣ ਤਹਿਤ ਪੂਜਨੀਕ ਹਜ਼ੂਰ ਪਿਤਾ ਜੀ ਦੀ ਪਵਿੱਤਰ ਅਗਵਾਈ ’ਚ 16 ਜੁਲਾਈ 2007 ਨੂੰ ਮਾਨਸਾ-ਸਰਸਾ ਰੋਡ ’ਤੇ ਐਮਐਸਜੀ ਡੇਰਾ ਸੱਚਾ ਸੌਦਾ ਤੇ ਮਾਨਵਤਾ ਭਲਾਈ ਕੇਂਦਰ ਸ਼ਾਹ ਸਤਿਨਾਮ ਜੀ ਅਮਨਪੁਰਾ ਧਾਮ ਮਾਨਸਾ ਦਾ ਨਿਰਮਾਣ ਕੀਤਾ ਗਿਆ ਸੀ। ਸਾਢੇ 11 ਏਕੜ ’ਚ ਬਣੇ ਇਸ ਡੇਰੇ ’ਚ 5 ਏਕੜ ’ਚ ਸਬਜ਼ੀਆਂ ਅਤੇ ਹੋਰ ਫਸਲਾਂ ਉਗਾਈਆਂ ਜਾਂਦੀਆਂ ਹਨ ਅਤੇ ਬਾਕੀ ’ਚ ਮੁੱਖ ਪੰਡਾਲ ਦਾ ਸ਼ੈੱਡ, ਕੰਟੀਨ, ਲੰਗਰ ਹਾਲ ਅਤੇ ਹੋਰ ਕਮਰੇ ਵਗੈਰਾ ਬਣਾਏ ਹੋਏ ਹਨ। (Shah Satnam ji Amanpura Dham Mansa)
Also Read : ਪਰਮਾਤਮਾ ਦੇ ਦਰਸ਼ਨ ਕਰਨ ਲਈ ਸਿਮਰਨ ਜ਼ਰੂਰੀ : Saint Dr MSG
ਅੱਜ ਹੁੰਮਸ ਭਰੀ ਗਰਮੀ ਦੇ ਬਾਵਜੂਦ ਵੱਡੀ ਗਿਣਤੀ ‘ਚ ਸਾਧ ਸੰਗਤ ਪੂਰੇ ਉਤਸ਼ਾਹ ਨਾਲ ਪੁੱਜੀ। ਮੌਸਮ ਦੇ ਮੱਦੇਨਜ਼ਰ ਸਾਧ ਸੰਗਤ ਲਈ ਪੀਣ ਵਾਲੇ ਪਾਣੀ ਅਤੇ ਹਵਾ ਲਈ ਕੂਲਰ ਆਦਿ ਲਗਾ ਕੇ ਉਚਿੱਤ ਇੰਤਜਾਮ ਕੀਤੇ ਗਏ।