ਅਬੋਹਰ (ਮੇਵਾ ਸਿੰਘ)। ਅਬੋਹਰ ਦੇ ਸਰਕੂਲਰ ਰੋਡ ਦੇ ਨਿਵਾਸੀ ਇੱਕ ਵਿਅਕਤੀ ਤੇ ਉਸ ਦੇ ਪਰਿਵਾਰ ਨੂੰ ਤੰਗ ਪਰੇਸ਼ਾਨ ਕਰਨ, ਘਰ ’ਚ ਦਾਖਲ ਹੋਕੇ ਕੀਮਤੀ ਸਮਾਨ ਚੋਰੀ ਕਰਨ ਖਿਲਾਫ ਸ਼ਿਕਾਇਤ ਦੇਣ ’ਤੇ ਥਾਣਾ ਸਿਟੀ-1 ਪੁਲਿਸ ਨੇ ਕਰੀਬ 8 ਮਹੀਨਿਆਂ ਬਾਅਦ ਪਤਨੀ, ਸੱਸ ਤੇ ਸਹੁਰੇ ਸਮੇਤ 8 ਜਣਿਆਂ ’ਤੇ ਮਾਮਲਾ ਦਰਜ ਕੀਤਾ ਹੈ। ਪੁਲਿਸ ਨੂੰ ਦਿੱਤੇ ਬਿਆਨਾਂ ’ਚ ਸਰਕੂਲਰ ਰੋਡ ਨਿਵਾਸੀ ਅਨਿਰੁੰਦ ਨਾਗਪਾਲ ਨੇ ਦੱਸਿਆ ਕਿ ਉਸ ਦਾ ਵਿਆਹ ਸਰਸਾ ਜ਼ਿਲ੍ਹੇ ਦੇ ਪਿੰਡ ਰਾਣੀਆਂ ਨਿਵਾਸੀ ਵੰਸ਼ਿਕਾ ਉਰਫ ਰਿਤਿਕਾ ਪੁੱਤਰੀ ਪਵਨ ਪੁਜਾਰਾ ਦੇ ਨਾਲ ਫਰਵਰੀ 2023 ’ਚ ਹੋਇਆ ਸੀ। ਪਰ ਵਿਆਹ ਤੋਂ ਬਾਅਦ ਉਸ ਦੀ ਪਤਨੀ ਉਸ ਨੂੰ ਵਿਦੇਸ਼ ਲੈਕੇ ਜਾਣ, ਵੱਖ ਤੋਂ ਕੰਮਕਾਰ ਕਰਨ ਤੇ ਹਰ ਮਹੀਨੇ 45000/- ਰੁਪਏ ਦੇਣ ਦੀ ਮੰਗ ਨੂੰ ਲੈਕੇ ਤੰਗ ਪਰੇਸ਼ਾਨ ਕਰਨ ਲੱਗੀ। (Abohar News)
Read This : ਵਿਅਕਤੀ ਨੂੰ ਜ਼ਖਮੀ ਕਰਕੇ 1.70 ਲੱਖ ਰੁਪਏ ਲੁੱਟੇ, ਮਾਮਲਾ ਦਰਜ਼
ਆਪਣੇ ਬਿਆਨਾਂ ’ਚ ਉਸ ਨੇ ਅੱਗੇ ਦੱਸਿਆ ਕਿ ਕਰੀਬ 6 ਕੁ ਮਹੀਨੇ ਪਹਿਲਾਂ ਵੰਸ਼ਿਕਾ ਨੇ ਆਪਣੇ ਪਿਤਾ ਨੂੰ ਘਰ ਬੁਲਾਇਆ ਤੇ ਜਰੂਰਤ ਦਾ ਸਾਰਾ ਸਮਾਨ ਤੇ ਸੋਨਾ ਲੈਕੇ ਆਪਣੇ ਪੇਕੇ ਪਿੰਡ ਚਲੀ ਗਈ। ਇਸ ਤੋਂ ਬਾਅਦ ਨਵੰਬਰ ਮਹੀਨੇ ’ਚ ਉਸਦੇ ਮਾਤਾ-ਪਿਤਾ ਆਪਣੇ ਹੋਰ ਰਿਸ਼ਤੇਦਾਰਾਂ ਨੂੰ ਨਾਲ ਲੈਕੇ ਉਸ ਦੇ ਘਰ ਆਏ, ਤੇ ਉਨ੍ਹਾਂ ਦੀ ਗੈਰ ਮੌਜੂਦਗੀ ’ਚ ਘਰ ਵਿੱਚ ਪਈ ਸੇਫ ’ਚੋਂ ਸੋਨਾ, ਡਾਇਮੰਡ ਦੇ ਲਾਕਟ ਆਦਿ ਚੋਰੀ ਕਰਕੇ ਲੈ ਗਏ, ਜਦ ਉਨ੍ਹਾਂ ਆਪਣੀ ਪਤਨੀ ਦੇ ਮਾਪਿਆਂ ਨਾਲ ਉਕਤ ਚੋਰੀ ਸਬੰਧੀ ਗੱਲ ਕੀਤੀ ਤਾਂ ਉਹ ਉਸ ਨੂੰ ਝੂਠੇ ਕੇਸ ਵਿੱਚ ਫਸਾਉਣ ਦੀਆਂ ਧਮਕੀਆਂ ਵੀ ਦੇਣ ਲੱਗੇ। ਪੁਲਿਸ ਨੂੰ ਦਿੱਤੇ ਬਿਆਨਾਂ ਦੇ ਅਧਾਰ ’ਤੇ ਥਾਣਾ ਸਿਟੀ-1 ਦੀ ਪੁਲਿਸ ਵੱਲੋਂ ਕੀਤੀ ਜਾਂਚ ਪੜਤਾਲ ਤੋਂ ਬਾਅਦ ਪਤਨੀ ਵੰਸ਼ਿਕਾ, ਸਹੁਰਾ ਪਵਨ ਪੁਜਾਰਾ, ਸੱਸ ਆਸਾ ਪੁਜਾਰਾ ਸਮੇਤ, ਰਾਜ ਕੁਮਾਰ ਪੁਜਾਰਾ, ਹਨੀ ਪੁਜਾਰਾ ਅਤੇ 2-3 ਅਣਪਛਾਤਿਆਂ ਖਿਲਾਫ ਮਾਮਲਾ ਦਰਜ ਕਰਕੇ ਅਗਲੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। (Abohar News)