ਵੱਧਦਾ ਜਾ ਰਿਹੈ ਡਾਇਰੀਆ ਦਾ ਕਹਿਰ, 87 ਮਾਮਲੇ ਆਏ ਸਾਹਮਣੇ

Punjab News
ਡਾ. ਬਲਬੀਰ ਸਿੰਘ ਅਧਿਕਾਰੀਆਂ ਨਾਲ ਮੀਟਿੰਗ ਕਰਦੇ ਹੋਏ।

ਪਟਿਆਲਾ ਜ਼ਿਲ੍ਹੇ ’ਚ ਡਾਇਰੀਆ ਦਾ ਕਹਿਰ, 87 ਮਾਮਲੇ ਆਏ ਸਾਹਮਣੇ

  • ਝਿੱਲ ’ਚ 43 ਮਰੀਜ਼ ਮਿਲੇ,
  • ਪਾਤੜਾਂ ’ਚ ਡਾਇਰੀਆ ਮਰੀਜ਼ਾਂ ਦੀ ਗਿਣਤੀ 48 ’ਤੇ ਪੁੱਜੀ
  • ਸੀਵਰੇਜ਼ ਦਾ ਗੰਦਾ ਪਾਣੀ ਬਣ ਰਿਹੈ ਲੋਕਾਂ ਲਈ ਬਿਮਾਰੀਆਂ ਦਾ ਕਾਰਨ

ਪਟਿਆਲਾ (ਖੁਸ਼ਵੀਰ ਸਿੰਘ ਤੂਰ)। ਪਟਿਆਲਾ ਜ਼ਿਲ੍ਹੇ ’ਚ ਡਾਇਰੀਆ ਦਾ ਕਹਿਰ ਵੱਧਦਾ ਜਾ ਰਿਹਾ ਹੈ। ਪਟਿਆਲਾ ਦਿਹਾਤੀ ਅੰਦਰ ਪੈਂਦੇ ਪਿੰਡ ਝਿੱਲ ਵਿੱਚ 43 ਕੇਸ ਡਾਇਰੀਆ ਦੇ ਪਾਏ ਗਏ ਹਨ ਜਦਕਿ ਪਾਤੜਾਂ ਵਿਖੇ ਮਰੀਜ਼ਾਂ ਦੀ ਗਿਣਤੀ 48 ’ਤੇ ਪੁੱਜ ਗਈ ਹੈ। ਉੱਲਟੀਆਂ ਦਸਤ ਦਾ ਕਾਰਨ ਸੀਵਰੇਜ਼ ਦਾ ਗੰਦਾ ਪਾਣੀ ਬਣ ਰਿਹਾ ਹੈ ਤੇ ਨਗਰ ਨਿਗਮ ਦਾ ਪ੍ਰਸ਼ਾਸਨ ਇਸ ਸਮੱਸਿਆ ਨੂੰ ਹੱਲ ਕਰਨ ਤੋਂ ਨਾਕਾਮ ਸਾਬਤ ਹੋ ਰਿਹਾ ਹੈ। ਇੱਧਰ ਸਿਹਤ ਮੰਤਰੀ ਵੱਲੋਂ ਅਧਿਕਾਰੀਆਂ ਨੂੰ ਮੁਸਤੈਦੀ ਵਰਤਣ ਦੇ ਆਦੇਸ਼ ਜਾਰੀ ਕੀਤੇ ਗਏ ਹਨ ਤੇ ਉਨ੍ਹਾਂ ਵੱਲੋਂ ਅਧਿਕਾਰੀਆਂ ਨਾਲ ਮੀਟਿੰਗ ਕੀਤੀ ਗਈ ਹੈ। (Punjab News)

ਜਾਣਕਾਰੀ ਅਨੁਸਾਰ ਪਹਿਲਾ ਪਟਿਆਲਾ ਦੀ ਮਹਿੰਦਰਾ ਕਲੌਨੀ ਵਿਖੇ ਡਾਇਰੀਆਂ ਦੇ ਮਰੀਜ਼ ਸਾਹਮਣੇ ਆਏ ਤੇ ਉਸ ਤੋਂ ਬਾਅਦ ਪਾਤੜਾਂ ਵਿਖੇ ਡਾਇਰੀਆਂ ਦੇ ਮਰੀਜ਼ਾਂ ਦੀ ਗਿਣਤੀ ਵਧਣ ਲੱਗੀ। ਹੁਣ ਪਿੰਡ ਝਿੱਲ ਅੰਦਰ ਡਾਇਰੀਆਂ ਨੇ ਆਪਣਾ ਕਹਿਰ ਢਾਹਿਆ ਹੈ ਤੇ ਵੱਡੀ ਗਿਣਤੀ ਮਰੀਜ਼ ਲਪੇਟ ’ਚ ਆਏ ਹਨ। ਇਨ੍ਹਾਂ ਥਾਵਾਂ ’ਤੇ ਮੇਨ ਕਾਰਨ ਸੀਵਰੇਜ਼ ਦੀ ਸਮੱਸਿਆ ਪਾਇਆ ਗਿਆ ਹੈ। ਇੱਥੇ ਕਈ ਨਜ਼ਾਇਜ਼ ਕੁਨੈਕਸ਼ਨਾਂ ਦੇ ਮਾਮਲੇ ਵੀ ਸਾਹਮਣੇ ਆਏ ਹਨ। ਝਿੱਲ ਅੰਦਰ ਸੀਵਰੇਜ਼ ਦਾ ਗੰਦਾ ਪਾਣੀ ਪਿਛਲੇ ਕਾਫ਼ੀ ਦਿਨਾਂ ਤੋਂ ਖੜਾ ਹੋਇਆ ਹੈ, ਜਿਸ ਕਾਰਨ ਮਾਮਲੇ ਤੇਜ਼ੀ ਨਾਲ ਵਧ ਰਹੇ ਹਨ। ਸਿਹਤ ਵਿਭਾਗ ਦਾ ਕਹਿਣਾ ਹੈ ਕਿ ਉਨ੍ਹਾਂ ਵੱਲੋਂ ਆਪਣਾ ਕੰਮ ਲਗਾਤਾਰ ਕੀਤਾ ਜਾ ਰਿਹਾ ਹੈ, ਪਰ ਜੋ ਸੀਵੇਰਜ਼ ਦੀ ਸਮੱਸਿਆ ਹੈ। ਉਹ ਸਿਹਤ ਵਿਭਾਗ ਹੱਲ ਨਹੀਂ ਕਰ ਸਕਦਾ। (Punjab News)

Read This : ਇਹ ਸੂਬੇ ‘ਚ ਅਗਲੇ 24 ਘੰਟਿਆਂ ਦੌਰਾਨ ਭਾਰੀ ਮੀਂਹ ਦੀ ਸੰਭਾਵਨਾ

ਨਗਰ ਨਿਗਮ, ਨਗਰ ਕੌਸਲ ਪ੍ਰਬੰਧਾਂ ਨੂੰ ਸਹੀ ਕਰਨ ਵਿੱਚ ਅਸਫ਼ਲ ਸਾਬਤ ਹੋ ਰਹੇ ਹਨ। ਪ੍ਰਭਾਵਤ ਇਲਾਕਿਆਂ ’ਚ ਤੇਜੀ ਨਾਲ ਪੀਣ ਵਾਲੇ ਪਾਣੀ ਦੇ ਬਦਲਵੇਂ ਸਰੋਤ (ਟੈਂਕਰ ਨਾਲ ਪਾਣੀ) ਮੁਹੱਈਆ ਕਰਵਾਏ ਜਾਣ ਸਮੇਤ ਓਆਰਐਸ ਦੇ ਪੈਕੇਟ ਤੇ ਕਲੋਰੀਨ ਦੀਆਂ ਗੋਲੀਆਂ ਵੀ ਵੰਡੀਆਂ ਜਾਣ ਦਾ ਕੰਮ ਜਾਰੀ ਹੈ। ਸਿਹਤ ਵਿਭਾਗ ਦੀਆਂ ਟੀਮਾਂ ਨੂੰ ਇਨ੍ਹਾਂ ਇਲਾਕਿਆਂ ਵਿੱਚ ਤਾਇਨਾਤ ਰਹਿਣ ਦੇ ਆਦੇਸ਼ ਦਿੱਤੇ ਗਏ ਹਨ। ਸਿਹਤ ਵਿਭਾਗ ਅਨੁਸਾਰ ਪ੍ਰਭਾਵਤ ਇਲਾਕਿਆਂ ਵਿੱਚ ਸਰਵੇ ਕਰਵਾ ਕੇ ਸਟੂਲ ਤੇ ਪਾਣੀ ਦੇ ਸੈਂਪਲ ਲੈ ਕੇ ਜਾਂਚ ਲਈ ਭੇਜੇ ਗਏ ਹਨ। ਸਿਵਲ ਸਰਜ਼ਨ ਡਾ. ਸੰਜੇ ਗੋਇਲ ਦਾ ਕਹਿਣਾ ਹੈ ਕਿ ਸਿਹਤ ਵਿਭਾਗ ਦੀਆਂ ਟੀਮਾਂ ਫੀਲਡ ਵਿੱਚ ਆਪਣੀ ਡਿਊਟੀ ਨਿਭਾ ਰਹੀਆਂ ਹਨ। ਮਹਿੰਦਰਾ ਕਲੌਨੀ ਵਿਖੇ ਜੋਂ ਕੇਸ ਆਏ ਸਨ, ਉੱਥੇ ਸਥਿਤੀ ਪੂਰੀ ਤਰ੍ਹਾਂ ਠੀਕ ਹੈ। (Punjab News)

ਸਿਹਤ ਮੰਤਰੀ ਵੱਲੋਂ ਅਧਿਕਾਰੀਆਂ ਨੂੰ ਫੀਲਡ ’ਚ ਰਹਿਣ ਦੇ ਆਦੇਸ਼ | Punjab News

ਸਿਹਤ ਮੰਤਰੀ ਡਾ. ਬਲਬੀਰ ਸਿੰਘ ਨੇ ਸਿਹਤ ਵਿਭਾਗ ਸਮੇਤ ਨਗਰ ਨਿਗਮ, ਨਗਰ ਕੌਂਸਲਾਂ, ਜਲ ਸਪਲਾਈ ਤੇ ਸੀਵਰੇਜ ਬੋਰਡ ਦੇ ਅਧਿਕਾਰੀਆਂ ਨੂੰ ਫੀਲਡ ’ਚ ਹੀ ਰਹਿਣ ਦੇ ਨਿਰਦੇਸ਼ ਦਿੱਤੇ ਹਨ। ਉਨ੍ਹਾਂ ਪਾਤੜਾਂ ਦੇ ਵਾਰਡ ਨੰਬਰ 15, ਝਿੱਲ ਤੇ ਨਾਲ ਲੱਗਦੇ ਇਲਾਕੇ ਅਤੇ ਨਿਊ ਮਹਿੰਦਰਾ ਕਲੋਨੀ ’ਚ ਉਲਟੀਆਂ ਤੇ ਦਸਤਾਂ ਦੇ ਮਰੀਜ ਆਉਣ ਦਾ ਵੀ ਜਾਇਜ਼ਾ ਲਿਆ ਤੇ ਅਧਿਕਾਰੀਆਂ ਨੂੰ ਇਨ੍ਹਾਂ ਇਲਾਕਿਆਂ ’ਚ ਮੁਸਤੈਦੀ ਨਾਲ ਕੰਮ ਕਰਨ ਦੀ ਹਦਾਇਤ ਕੀਤੀ।