ਜਲੰਧਰ ਜ਼ਿਮਨੀ ਚੋਣ : ‘ਆਪ’ ਨੂੰ ਵੱਡੀ ਲੀਡ, ਕਾਂਗਰਸ ਪਿੱਛੇ

Jalandhar By Election

9 ਗੇੜਾਂ ਤੋਂ ਬਾਅਦ ‘ਆਪ’ ਉਮੀਦਵਾਰ ਨੂੰ ਵੱਡੀ ਲੀਡ, ਕਾਂਗਰਸ ਦੂਜੇ, ਭਾਜਪਾ ਤੀਜੇ ਨੰਬਰ ’ਤੇ | Jalandhar By Election

  • ਜਲੰਧਰ ਉਪ ਚੋਣਾਂ ਦੀ ਗਿਣਤੀ ਜਾਰੀ

ਜਲੰਧਰ (ਸੱਚ ਕਹੂੰ ਨਿਊਜ਼)। ਪੰਜਾਬ ਦੀ ਜਲੰਧਰ ਪੱਛਮੀ ਵਿਧਾਨ ਸਭਾ ਸੀਟ ’ਤੇ ਵੋਟਾਂ ਦੀ ਗਿਣਤੀ ਜਾਰੀ ਹੈ। ਇਸ ਸੀਟ ’ਤੇ ਮੁੱਖ ਮੁਕਾਬਲਾ ਆਮ ਆਦਮੀ ਪਾਰਟੀ ਤੋਂ ਮੋਹਿੰਦਰ ਭਗਤ, ਕਾਂਗਰਸ ਦੀ ਸੁਰਿੰਦਰ ਕੌਰ ਤੇ ਭਾਜਪਾ ਦੇ ਸ਼ੀਤਲ ਅੰਗੁਰਾਲ ਵਿਚਕਾਰ ਹੈ। 10 ਜੁਲਾਈ ਨੂੰ ਪਈਆਂ ਵੋਟਾਂ ’ਚ ਹੁਣ ਇਸ ਸੀਟ ’ਤੇ 54.90 ਫੀਸਦੀ ਵੋਟਾਂ ਪਈਆਂ ਸਨ। ਇਸ ਸੀਟ ਦੀ ਖਾਸਿਅਤ ਇਹ ਹੈ ਕਿ ਹਰ ਵਾਰ ਇਸ ਸੀਟ ’ਤੇ ਨਵੀਂ ਪਾਰਟੀ ਚੋਣਾਂ ਜਿੱਤਦੀ ਰਹੀ ਹੈ। 2012 ’ਚ ਇਸ ਸੀਟ ’ਤੇ ਭਾਜਪਾ ਜਿੱਤੀ ਸੀ, 2017 ’ਚ ਇਸ ਸੀਟ ’ਤੇ ਕਾਂਗਰਸ ਨੇ ਸੀਟ ਜਿੱਤੀ ਸੀ, 2022 ’ਚ ਇਸ ਸੀਟ ’ਤੇ ਆਮ ਆਦਮੀ ਪਾਰਟੀ ਨੇ ਚੋਣਾਂ ਜਿੱਤੀਆਂ ਸਨ। (Jalandhar By Election)

ਇਸ ਵਾਰ ਇਸ ਸੀਟ ’ਤੇ ਆਮ ਆਦਮੀ ਪਾਰਟੀ ਤੋਂ ਉਮੀਦਵਾਰ ਮੋਹਿੰਦਰ ਭਗਤ 50,732 ਵੋਟਾਂ ਨਾਲ ਅੱਗੇ ਚੱਲ ਰਹੇ ਹਨ।

ਅੱਠਵੇਂ ਗੇੜ ’ਚ ਵੋਟਾਂ ਦੀ ਗਿਣਤੀ

  • ਮੋਹਿੰਦਰ ਭਗਤ (ਆਪ) : 38568 ਵੋਟਾਂ
  • ਸੁਰਿੰਦਰ ਕੌਰ (ਕਾਂਗਰਸ) : 12581 ਵੋਟਾਂ
  • ਸ਼ੀਤਲ ਅੰਗੁਰਾਲ (ਭਾਜਪਾ) : 12566 ਵੋਟਾਂ

ਬਾਹਰਵੇਂ ਗੇੜ ‘ਚ ਵੋਟਾਂ ਦੀ ਗਿਣਤੀ

  • Mohinder Bhagat (AAP) 50732
  • Surinder Kaur (congress) 15728
  • Sheetal Angural (BJP) 16614