ਮਾਮਲਾ: ਸਬੰਧਿਤ ਸਕੂਲ ਦੀ ਮਹਿਲਾ ਅਧਿਆਪਕਾ ਵੱਲੋਂ ਨੌਕਰੀ ਦਾ ਝਾਂਸਾ ਦੇ ਕੇ ਕਰੋੜਾਂ ਦੀ ਠੱਗੀ ਮਾਰਨ ਦਾ | Government School
ਖੰਨਾ/ਲੁਧਿਆਣਾ (ਜਸਵੀਰ ਸਿੰਘ ਗਹਿਲ)। Government School : ਕਰੋੜਾਂ ਰੁਪਏ ਦੀ ਕਥਿਤ ਠੱਗੀ ਦਾ ਸ਼ਿਕਾਰ ਹੋਏ ਪੀੜਤਾਂ ਵੱਲੋਂ ਅੱਜ ਕਿਸ਼ੋਰੀ ਲਾਲ ਜੇਠੀ ਸਰਕਾਰੀ ਗਰਲਜ ਸੀਨੀਅਰ ਸੈਕੰਡਰੀ ਸਕੂਲ ਅੱਗੇ ਧਰਨਾ ਦਿੱਤਾ ਗਿਆ। ਇਸ ਦੌਰਾਨ ਧਰਨਾਕਾਰੀਆਂ ਨੇ ਸਿੱਖਿਆ ਵਿਭਾਗ ਪਾਸੋਂ ਸਬੰਧਿਤ ਸਕੂਲ ਦੀ ਮਹਿਲਾ ਅਧਿਆਪਕਾ ਖਿਲਾਫ਼ ਕਾਰਵਾਈ ਦੀ ਮੰਗ ਕੀਤੀ।
ਧਰਨਾਕਾਰੀ ਗੌਰਵ ਸ਼ਰਮਾ ਅਤੇ ਮਾਡਰਨ ਬੇਕਰੀ ਦੇ ਮਾਲਕ ਵਰਿੰਦਰ ਕੁਮਾਰ ਨੇ ਦੱਸਿਆ ਕੇ ਸੀਮਾ ਜੈਨ ਨੇ ਆਪਣੇ ਪਤੀ ਤੇ ਧੀ-ਜਵਾਈ ਨਾਲ ਮਿਲਕੇ ਉਨ੍ਹਾਂ ਨੂੰ ਵਰਲਡ ਬੈਂਕ ‘ਚ ਨੌਕਰੀ ਦਿਵਾਉਣ ਅਤੇ ਵਿਦੇਸ਼ ਭੇਜਣ ਦੇ ਨਾਂਅ ਦਾ ਝਾਂਸਾ ਦੇ ਕੇ ਉਹਨਾਂ ਤੋ ਕਰੋੜਾਂ ਰੁਪਏ ਹੜੱਪ ਲਏ ਹਨ। ਉਨ੍ਹਾਂ ਦੱਸਿਆ ਕਿ ਸੀਮਾ ਜੈਨ ਨੇ ਆਪਣੇ ਪੱਛਮੀ ਵਿਹਾਰ ਨਵੀਂ ਦਿੱਲੀ ਵਾਲੇ ਘਰ ਅਤੇ ਜੀਟੀਬੀ ਨਗਰ ਖੰਨਾ (ਨੇੜੇ ਗੌਰਮੈਂਟ ਸਕੂਲ ) ਵਾਲੇ ਘਰ ‘ਚ ਵੱਖ ਵੱਖ ਸਮੇਂ ਹੋਈਆਂ ਮੀਟਿੰਗਾਂ ਦੌਰਾਨ ਆਪਣਾ ਕੇਂਦਰੀ ਵਿਦਿਆਲਾ ਸੰਗਠਨ ਦਾ ਪ੍ਰਿੰਸੀਪਲ ਦਾ ਆਈ ਕਾਰਡ ਉਨ੍ਹਾਂ ਨੂੰ ਵਿਖਾਇਆ।
Government School Teacher
ਜਿਸ ਕਰਕੇ ਉਨ੍ਹਾਂ ਨੂੰ ਵਿਸ਼ਵਾਸ ਹੋ ਗਿਆ ਤੇ ਉਨ੍ਹਾਂ ਕਰੋਡ਼ਾਂ ਰੁਪਏ ਸੀਮਾ ਜੈਨ ਨੂੰ ਦੇ ਦਿੱਤੇ. ਪ੍ਰੰਤੂ ਉਨ੍ਹਾਂ ਨੂੰ ਨਾ ਹਲੇ ਤੱਕ ਨੌਕਰੀ ਜਾਂ ਬਾਹਰ ਭੇਜਿਆ ਗਿਆ ਹੈ ਤੇ ਨਾ ਹੀ ਉਨ੍ਹਾਂ ਤੋਂ ਹਾਸਲ ਕੀਤੀ ਰਕਮ ਉਨ੍ਹਾਂ ਨੂੰ ਵਾਪਸ ਕੀਤੀ ਹੈ. ਉਨ੍ਹਾਂ ਕਿਹਾ ਕਿ ਸੀਮਾ ਜੈਨ ਕੇਂਦਰੀ ਵਿਦਿਆਲਾ ਸੰਗਠਨ ਦਾ ਪ੍ਰਿੰਸੀਪਲ ਦਾ ਕਾਰਡ ਬਣਾਈ ਘੁੰਮ ਰਹੀ ਹੈ ਪਰ ਸਿੱਖਿਆ ਵਿਭਾਗ ਦੇ ਅਧਿਕਾਰੀ ਕੁੰਭਕਰਨੀ ਨੀਂਦ ਸੁੱਤੇ ਪਏ ਹਨ, ਜਿੰਨਾਂ ਨੂੰ ਜਗਾਉਣ ਲਈ ਉਨ੍ਹਾਂ ਅੱਜ ਇੱਥੇ ਧਰਨਾ ਲਗਾਇਆ ਹੈ।
Also Read : Button On Car Seat Belt: ਖਬਰ ਤੁਹਾਡੇ ਲਈ! ਜਾਣੋ, ਕੀ ਹੁੰਦਾ ਹੈ ਕਾਰ ਦੀ ਸੀਟ ਬੈਲਟ ’ਤੇ ‘ਕਾਲਾ ਬਟਨ’
ਧਰਨਕਾਰੀਆਂ ਨੇ ਚੇਤਾਵਨੀ ਦਿੰਦਿਆਂ ਕਿਹਾ ਕੇ ਜੇਕਰ ਸਿਖਿਆ ਵਿਭਾਗ ਨੇ ਸਬੰਧਤ ਅਧਿਅਕਾ ਖਿਲਾਫ ਕੋਈ ਕਾਰਵਾਈ ਨਾ ਕੀਤੀ ਤਾ ਉਹ ਪੰਜਾਬ ਦੇ ਸਿਖਿਆ ਮੰਤਰੀ ਦੀ ਕੋਠੀ ਅੱਗੇ ਧਰਨਾ ਮਾਰਨ ਲਈ ਮਜਬੂਰ ਹੋਣਗੇ। ਸਕੂਲ ਪ੍ਰਿੰਸੀਪਲ ਰਾਜੇਸ਼ ਫੁਲ ਦੇ ਸਕੂਲ ਵਿਚ ਮੌਜੂਦ ਨਾ ਹੋਣ ‘ਤੇ ਐਸਡੀਐਮ ਖੰਨਾ ਨੂੰ ਸਿਖਿਆ ਮੰਤਰੀ ਦੇ ਨਾਮ ਇਕ ਮੰਗ ਪੱਤਰ ਸੌਂਪਿਆ ਗਿਆ।ਪ੍ਰਦਰਸ਼ਨ ਦੌਰਾਨ ਗੌਰਵ ਸ਼ਰਮਾ ਤੇ ਵਰਿੰਦਰ ਕੁਮਾਰ ਤੋ ਇਲਾਵਾ ਮੋਡਰਨ ਬੇਕਰੀ ਦੇ ਮਾਲਕ ਜਗਦੀਸ਼ ਚੰਦ ,ਸਵਰਨ ਦਾਸ (ਬਾਵਾ ਹਕੀਮ) ਰਿਸ਼ੂ ,ਉਹਨਾਂ ਦੇ ਪਰਵਾਰਕ ਮੈਂਬਰ ਤੇ ਸ਼ਹਿਰਵਾਸੀ ਮਜੂਦ ਸਨ।