T20 World Cup 2024: ਬਾਰਬਾਡੋਸ ’ਚ ਫਸੀ ਵਿਸ਼ਵ ਚੈਂਪੀਅਨ ਭਾਰਤੀ ਟੀਮ, ਦੇਸ਼ ਪਰਤਣ ’ਚ ਦੇਰੀ! ਸਾਹਮਣੇ ਆਇਆ ਇਹ ਵੱਡਾ ਕਾਰਨ

IND vs SA Final

ਬੇਰਿਲ ਤੂਫਾਨ ’ਚ ਫਸੀ ਭਾਰਤੀ ਟੀਮ | T20 World Cup 2024

  • ਬਾਰਬਾਡੋਸ ’ਚ 210 ਕਿਲੋਮੀਟਰ ਪ੍ਰਤੀ ਘੰਟੇ ਦੀ ਰਫਤਾਰ ਨਾਲ ਚੱਲ ਰਹੀਆਂ ਹਵਾਵਾਂ | T20 World Cup 2024
  • ਹਵਾਈ ਅੱਡੇ ’ਚ ਕੰਮਕਾਜ਼ ਵੀ ਬੰਦ

ਸਪੋਰਟਸ ਡੈਸਕ। ਟੀ-20 ਵਿਸ਼ਵ ਕੱਪ 2024 ਦੀ ਚੈਂਪੀਅਨ ਟੀਮ ਇੰਡੀਆ ਬੇਰੀਲ ਤੂਫਾਨ ਕਾਰਨ ਬਾਰਬਾਡੋਸ ’ਚ ਫਸੀ ਹੋਈ ਹੈ। ਭਾਰਤੀ ਟੀਮ ਨੇ ਸੋਮਵਾਰ ਭਾਵ ਅੱਜ ਭਾਰਤ ਆਉਣ ਲਈ ਨਿਊਯਾਰਕ ਲਈ ਉਡਾਣ ਭਰਨੀ ਸੀ। ਪਰ, ਖਰਾਬ ਮੌਸਮ ਕਾਰਨ ਟੀਮ ਦਾ ਸਮਾਂ ਵਿਘਨ ਪਿਆ ਹੈ। ਰਿਪੋਰਟ ’ਚ ਕਿਹਾ ਗਿਆ ਹੈ ਕਿ ਐਟਲਾਂਟਿਕ ’ਚ ਆਉਣ ਵਾਲਾ ਤੂਫਾਨ ਬੇਰੀਲ 210 ਕਿਲੋਮੀਟਰ ਪ੍ਰਤੀ ਘੰਟੇ ਦੀ ਰਫਤਾਰ ਨਾਲ ਵਗ ਰਿਹਾ ਹੈ। ਇਹ ਸ਼੍ਰੇਣੀ 4 ਦਾ ਤੂਫਾਨ ਬਾਰਬਾਡੋਸ ਤੋਂ ਲਗਭਗ 570 ਕਿਲੋਮੀਟਰ ਪੂਰਬ-ਦੱਖਣ ਪੂਰਬ ਵੱਲ ਸੀ ਤੇ ਇਸ ਕਾਰਨ ਹਵਾਈ ਅੱਡੇ ’ਤੇ ਕੰਮਕਾਜ ਫਿਲਹਾਲ ਰੁਕਿਆ ਹੋਇਆ ਹੈ। ਹਾਲਾਤ ਅਜਿਹੇ ਹਨ ਕਿ ਹਵਾਈ ਅੱਡੇ ਨੂੰ ਇੱਕ ਦਿਨ ਲਈ ਬੰਦ ਕਰਨਾ ਪੈ ਸਕਦਾ ਹੈ। ਹਾਲਾਂਕਿ ਭਾਰਤੀ ਕ੍ਰਿਕੇਟ ਕੰਟਰੋਲ ਬੋਰਡ (ਬੀਸੀਸੀਆਈ) ਵੱਲੋਂ ਇਸ ’ਤੇ ਕੋਈ ਅਧਿਕਾਰਤ ਬਿਆਨ ਨਹੀਂ ਆਇਆ ਹੈ। (T20 World Cup 2024)

ਇਹ ਵੀ ਪੜ੍ਹੋ : BREAKING: ਵਿਰਾਟ-ਰੋਹਿਤ ਤੋਂ ਬਾਅਦ ਹੁਣ ਇਸ ਦਿੱਗਜ਼ ਖਿਡਾਰੀ ਨੇ ਵੀ ਲਿਆ ਸੰਨਿਆਸ

ਭਾਰਤ ਪਰਤਣ ’ਚ ਹੋ ਸਕਦੀ ਹੈ ਦੇਰੀ | T20 World Cup 2024

ਇੱਕ ਸੂਤਰ ਨੇ ਪੀਟੀਆਈ ਨੂੰ ਦੱਸਿਆ ਕਿ ਪ੍ਰੋਗਰਾਮ ਦੇ ਮੁਤਾਬਕ ਟੀਮ ਨੇ ਇੱਥੋਂ (ਬ੍ਰਿਜਟਾਊਨ) ਤੋਂ ਨਿਊਯਾਰਕ ਜਾਣਾ ਸੀ ਤੇ ਫਿਰ ਦੁਬਈ ਰਸਤੇ ਭਾਰਤ ਪਹੁੰਚਣਾ ਸੀ। ਪਰ ਹੁਣ ਦਿੱਲੀ ਤੋਂ ਸਿੱਧੀ ਚਾਰਟਰਡ ਫਲਾਈਟ ਲੈਣ ਦੀ ਯੋਜਨਾ ਹੈ। ਉੱਥੇ ਪੁੱਜਣ ਤੋਂ ਬਾਅਦ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਮੁਲਾਕਾਤ ਕਰਨ ’ਤੇ ਵੀ ਵਿਚਾਰ ਕੀਤਾ ਜਾ ਰਿਹਾ ਹੈ। ਸਹਾਇਕ ਸਟਾਫ, ਪਰਿਵਾਰ ਤੇ ਅਧਿਕਾਰੀਆਂ ਸਮੇਤ ਲਗਭਗ 70 ਮੈਂਬਰ ਹਨ। (T20 World Cup 2024)

29 ਜੂਨ ਨੂੰ ਵਿਸ਼ਵ ਚੈਂਪੀਅਨ ਬਣਿਆ ਸੀ ਭਾਰਤ | T20 World Cup 2024

ਭਾਰਤੀ ਟੀਮ ਨੇ 29 ਜੂਨ ਨੂੰ ਟੀ-20 ਵਿਸ਼ਵ ਕੱਪ ਜਿੱਤਿਆ ਸੀ। ਭਾਰਤੀ ਟੀਮ 17 ਸਾਲ ਬਾਅਦ ਇਸ ਟੂਰਨਾਮੈਂਟ ’ਚ ਚੈਂਪੀਅਨ ਬਣੀ ਹੈ। ਇੰਨਾ ਹੀ ਨਹੀਂ ਭਾਰਤ ਨੇ 11 ਸਾਲ ਦਾ ਆਈਸੀਸੀ ਟਰਾਫੀ ਦਾ ਸੋਕਾ ਵੀ ਖਤਮ ਕੀਤਾ ਹੈ। ਬਾਰਬਾਡੋਸ ’ਚ ਭਾਰਤ ਨੇ ਫਾਈਨਲ ਮੈਚ ’ਚ ਦੱਖਣੀ ਅਫਰੀਕਾ ਨੂੰ 7 ਦੌੜਾਂ ਨਾਲ ਹਰਾਇਆ ਹੈ ਤੇ ਜਿਸ ਵਿੱਚ ਭਾਰਤ ਦੇ ਸਾਬਕਾ ਕਪਤਾਨ ਵਿਰਾਟ ਕੋਹਲੀ ਨੂੰ ‘ਪਲੇਅਰ ਆਫ ਦੀ ਮੈਚ’ ਦਾ ਅਵਾਰਡ ਦਿੱਤਾ ਗਿਆ ਤੇ ਜਸਪ੍ਰੀਤ ਬੁਮਰਾਹ ਨੂੰ ‘ਪਲੇਅਰ ਆਫ ਦੀ ਟੂਰਨਾਮੈਂਟ’ ਦਾ ਅਵਾਰਡ ਦਿੱਤਾ ਗਿਆ ਹੈ।