ਕਾਨੂੰਗੋ ਬਲਵਿੰਦਰ ਸਿੰਘ ਹੋਏ ਸੇਵਾ ਮੁਕਤ, ਕੀਤਾ ਸਨਮਾਨ

Sunam News
ਸੁਨਾਮ: ਕਾਨੂੰਗੋ ਬਲਵਿੰਦਰ ਸਿੰਘ ਦਾ ਸੇਵਾ ਮੁਕਤੀ ਉਪਰੰਤ ਪਿੰਡ ਪੁੱਜਣ ਤੇ ਸਨਮਾਨ ਕਰਦੇ ਹੋਏ ਪਤਵੰਤੇ।

(ਕਰਮ ਥਿੰਦ) ਸੁਨਾਮ ਊਧਮ ਸਿੰਘ ਵਾਲਾ। ਦੀ ਰੈਵੀਨਿਊ ਪਟਵਾਰ ਯੂਨੀਅਨ ਦੇ ਸੀਨੀਅਰ ਆਗੂ ਅਤੇ ਪਿੰਡ ਬਡਰੁੱਖਾਂ ਵਿਖੇ ਬਤੌਰ ਕਾਨੂੰਗੋ ਵਜੋਂ ਤਾਇਨਾਤ ਬਲਵਿੰਦਰ ਸਿੰਘ ਆਪਣੀ 32 ਵਰ੍ਹਿਆਂ ਤੋਂ ਵੱਧ ਦੀ ਬੇਦਾਗ਼ ਸੇਵਾ ਉਪਰੰਤ ਅੱਜ ਸੇਵਾ ਮੁਕਤ ਹੋ ਗਏ ਹਨ। ਸੇਵਾ ਮੁਕਤੀ ਉਪਰੰਤ ਆਪਣੇ ਘਰ ਪਿੰਡ ਸ਼ੇਰੋਂ ਪੁੱਜੇ ਬਲਵਿੰਦਰ ਸਿੰਘ ਦਾ ਪਿੰਡ ਦੇ ਪਤਵੰਤਿਆਂ ਵੱਲੋਂ ਸ਼ਾਨਦਾਰ ਸਵਾਗਤ ਅਤੇ ਸਨਮਾਨ ਕੀਤਾ ਗਿਆ। ਤਹਿਸੀਲਦਾਰ ਸੰਗਰੂਰ ਸੁਰਿੰਦਰਪਾਲ ਸਿੰਘ ਪੰਨੂ, ਨਾਇਬ ਤਹਿਸੀਲਦਾਰ ਜਸਵਿੰਦਰ ਸਿੰਘ ਅਤੇ ਨਾਇਬ ਤਹਿਸੀਲਦਾਰ ਜਗਤਾਰ ਸਿੰਘ ਨੇ ਕਾਨੂੰਗੋ ਬਲਵਿੰਦਰ ਸਿੰਘ ਦਾ ਅਤੇ ਪਤਨੀ ਇੰਦਰਜੀਤ ਕੌਰ ਦਾ ਪੰਜਾਬ ਸਰਕਾਰ ਵੱਲੋਂ ਸਨਮਾਨ ਕਰਦਿਆਂ ਉਨ੍ਹਾਂ ਦੇ ਚੰਗੇਰੇ ਭਵਿੱਖ ਦੀ ਕਾਮਨਾ ਕੀਤੀ।

ਇਹ ਵੀ ਪੜ੍ਹੋ: ਰੇਲਵੇ ਨੇ ਅਮਰਨਾਥ ਯਾਤਰਾ ਦੇ ਮੱਦੇਨਜ਼ਰ ਲਿਆ ਇਹ ਵੱਡਾ ਫੈਸਲਾ, ਜਾਣੋ….

ਇਸ ਮੌਕੇ ਦੀ ਰੈਵੀਨਿਊ ਪਟਵਾਰ ਯੂਨੀਅਨ ਜ਼ਿਲ੍ਹਾ ਸੰਗਰੂਰ ਸੰਦੀਪ ਸਿੰਘ, ਜੋਗਿੰਦਰ ਸਿੰਘ, ਮਦਨਜੀਤ ਸਿੰਘ, ਬਲਵਿੰਦਰ ਸਿੰਘ, ਜਗਦੀਪ ਸਿੰਘ, ਸੁਖਵਿੰਦਰ ਸਿੰਘ, ਰਣਦੀਪ ਸਿੰਘ, ਮਨਦੀਪ ਸਿੰਘ (ਸਾਰੇ ਪਟਵਾਰੀ), ਤਰਸੇਮ ਸਿੰਘ ਕਾਨੂੰਗੋ, ਕੇਵਲ ਸਿੰਘ ਸਾਬਕਾ ਸਰਪੰਚ, ਨਿਹਾਲ ਸਿੰਘ, ਮਾ. ਅਜਮੇਰ ਸਿੰਘ, ਰਣਵੀਰ ਸਿੰਘ, ਸੁਖਦੇਵ ਸਿੰਘ ਅਤੇ ਪਤਵੰਤੇ ਮੌਜੂਦ ਸਨ।