BPL Ration Card: ਬੀਪੀਐਲ ਰਾਸ਼ਨ ਕਾਰਡ ਵਾਲਿਆਂ ਲਈ ਵੱਡੀ ਖੁਸ਼ਖਬਰੀ ਹੈ। ਉਨ੍ਹਾਂ ਹਰ ਮਹੀਨੇ ਪੈਸੇ ਮਿਲਣ ਵਾਲੇ ਹਨ। ਦੱਸ ਦੇਈਏ ਕਿ ਬੀਪੀਐਲ ਰਾਸ਼ਨ ਕਾਰਡ ਭਾਰਤ ਸਰਕਾਰ ਵੱਲੋਂ ਜਾਰੀ ਕੀਤਾ ਜਾਣਾ ਵਾਲਾ ਇੱਕ ਮਹੱਤਵਪੂਰਨ ਦਸਤਾਵੇਜ਼ ਹੈ। ਇਸ ਕਾਰਡ ਦੀ ਮੱਦਦ ਨਾਲ ਵਿਅਕਤੀ ਸਮੇਂ-ਸਮੇਂ ’ਤੇ ਸਰਕਾਰ ਵੱਲੋਂ ਚਲਾਈਆਂ ਜਾਣ ਵਾਲੀਆਂ ਲੋਕ ਕਲਿਆਣ ਯੋਜਨਾਵਾਂ ਦਾ ਲਭਾ ਉੱਠਾ ਸਕਦਾ ਹੈ। ਇਹ ਕਾਰਡ ਗਰੀਬੀ ਰੇਖਾ ਤੋਂ ਹੇਠਾਂ ਜੀਵਨ ਬਤੀਤ ਕਰਨ ਵਾਲੇ ਪਰਿਵਾਰ ਬਣਵਾ ਸਕਦੇ ਹਨ। BPL Ration Card
ਇਹ ਵੀ ਪੜ੍ਹੋ: ਕੀ ਹੁੰਦੀ ਹੈ MSP ? ਕੌਣ ਤੈਅ ਕਰਦਾ ਹੈ ਅਤੇ ਕਿਉਂ ਕਿਸਾਨ ਕਰ ਰਹੇ ਹਨ MSP ਕਾਨੂੰਨ ਦੀ ਮੰਗ
ਭਾਵ ਉਹ ਪਰਿਵਾਰ ਇਸ ਦਾ ਲਾਭ ਉਠਾ ਸਕਦੇ ਹਨ, ਜਿਸ ਪਰਿਵਾਰ ਦੀ ਸਾਲਾਨਾ ਆਮਦਨ 1 ਲੱਖ 80 ਹਜ਼ਾਰ ਤੋਂ ਘੱਟ ਹੈ। ਇਸ ਕਾਰਡ ਨੂੰ ਬਣਾਉਣ ਦੇ ਯੋਗ ਹਨ। ਸਰਕਾਰ ਬੀਪੀਐਲ ਰਾਸ਼ਨ ਕਾਰਡ ’ਤੇ ਕਈ ਤਰ੍ਹਾਂ ਦੇ ਲਾਭ ਦਿੰਦੀ ਹੈ। ਹਾਲ ਹੀ ’ਚ ਇੱਕ ਵੱਡੀ ਖਬਰ ਸਾਹਮਣੇ ਆ ਰਹੀ ਹੈ ਕਿ ਸਰਕਾਰ ਛੇਤੀ ਹੀ ਬੀਪੀਐਲ ਰਾਸ਼ਨ ਕਾਰਡ ਧਾਰਕਾਂ ਨੂੰ 1000 ਰੁਪਏ ਦੇ ਸਕਦਾ ਹੈ। ਜਿਕਰਯੋਗ ਹੈ ਕਿ ਬੀਪੀਐਲ ਰਾਸ਼ਨ ਕਾਰਡ ਲੋਕਾਂ ਲਈ ਸਰਕਾਰ ਤੋਂ ਸਬਸਿਡੀ ਪਾਉਣ ਦਾ ਇੱਕ ਜ਼ਰੀਆ ਹੈ, ਜਿਸ ਨਾਲ ਜ਼ਰੂਰੀ ਸਮਾਨ ਸਸਤੇ ਮਿਲਦੇ ਹਨ। ਬੀਪੀਐਲ ਰਾਸ਼ਨ ਕੋਰਡ ਵਾਲੇ ਲੋਕ ਸਰਕਾਰੀ ਯੋਜਨਾਵਾਂ ਦਾ ਸਭ ਤੋਂ ਪਹਿਲਾਂ ਲਾਭ ਉਠਾ ਸਕਦੇ ਹਨ। ਫਿਲਹਾਲ ਸਰਕਾਰ ਬੀਪੀਐਲ ਰਾਸ਼ਨ ਕਾਰਡ ਧਾਰਕਾਂ ਨੂੰ ਆਯੂਸ਼ਮਾਨ ਕਾਰਡ ਜਾਰੀ ਕਰ ਰਹੀ ਹੈ।
ਬੀਪੀਐਲ ਰਾਸ਼ਨ ਕਾਰਡ ’ਚ ਆਈ ਅਪਡੇਟ
ਬੀਪੀਐਲ ਰਾਸ਼ਨ ਕਾਰਡ ਸਬੰਧੀ ਸਮੇਂ-ਸਮੇਂ ’ਤੇ ਵੱਖ-ਵੱਖ ਨਿਯਮ ਬਣਾਏ ਜਾਂਦੇ ਹਨ, ਕਈ ਸਾਲਾਂ ਤੋਂ ਸਰਕਾਰ ਨੇ ਨਵੇਂ ਰਾਸ਼ਨ ਕਾਰਡ ਬਣਾਉਣਾ ਬੰਦ ਕਰ ਦਿੱਤਾ ਸੀ, ਪਰ ਹੁਣ ਸਰਕਾਰ ਫਿਰ ਤੋਂ ਰਾਸ਼ਨ ਕਾਰਡ ਬਣਾਉਣ ਦੀ ਪ੍ਰਕਿਰਿਆ ਸ਼ੁਰੂ ਕਰਨ ਜਾ ਰਹੀ ਹੈ। ਕਿਉਂਕਿ ਦੇਸ਼ ’ਚ ਚੋਣਾਂ ਹੋ ਚੁੱਕੀਆਂ ਹਨ ਇਹ ਪੋਰਟਲ ਛੇਤੀ ਸ਼ੁਰੂ ਹੋ ਜਾਵੇਗਾ।
ਇਸ ਤੋਂ ਬਾਅਦ ਤੁਸੀ ਘਰ ਬੈਠੇ ਆਸਾਨੀ ਨਾਲ ਆਨਾਲਾਈਨ ਰਾਸ਼ਨ ਕਾਰਡ ਬਣਵਾ ਸਕਦੇ ਹੋ। ਸਰਕਾਰ ਵੱਲੋਂ ਭਾਰਤੀ ਨਾਗਰਿਕਾਂ ਨੂੰ ਉਨ੍ਹਾਂ ਦੀ ਆਮਦਨ ਦੇ ਹਿਸਾਬ ਨਾਲ ਰਾਸ਼ਨ ਕਾਰਡ ਜਾਰੀ ਕੀਤਾ ਜਾਂਦਾ ਹੈ। ਰਾਸ਼ਨ ਕਾਰਡ ਇੱਕ ਮਹੱਤਵਪੂਰਨ ਦਸਤਾਵੇਜ ਬਣ ਗਿਆ ਹੈ। ਕੁਝ ਰਿਪਟਰਾਂ ਅਨੁਸਾਰ ਸਰਕਾਰ ਬੀਪੀਐਲ ਰਾਸ਼ਨ ਕਾਰਡ ਨੂੰ 1000 ਰੁਪਏ ਦੀ ਆਰਥਿਕ ਸਹਾਇਤਾ ਵੀ ਦੇਵੇਗੀ।