ਨਸ਼ੇ ਵੇਚਣ ਵਾਲਿਆਂ ਨੂੰ ਬਖਸ਼ਿਆ ਨਹੀਂ ਜਾਵੇਗਾ : ਕੁਲਬੀਰ ਸਿੰਘ ਡੀਐਸਪੀ (Punjab Police)
(ਅਨਿਲ ਲੁਟਾਵਾ) ਫ਼ਤਹਿਗੜ੍ਹ ਸਾਹਿਬ। ਅੱਜ ਤੀਸਰੇ ਦਿਨ ਵੀ ਸਬ ਡਿਵੀਜ਼ਨ ਫ਼ਤਹਿਗੜ੍ਹ ਸਾਹਿਬ ਦੀ ਪੁਲਿਸ ਨੇ ਡੀਐਸਪੀ ਕੁਲਬੀਰ ਸਿੰਘ ਦੀ ਅਗਵਾਈ ਵਿੱਚ ਵੱਖ-ਵੱਖ ਥਾਵਾਂ ’ਤੇ ਚੈਕਿੰਗ ਕੀਤੀ। ਇਸ ਮੌਕੇ ਡੀਐਸਪੀ ਕੁਲਬੀਰ ਸਿੰਘ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਦੱਸਿਆ ਕਿ ਡੀਜੀਪੀ ਸਾਹਿਬ ਅਤੇ ਐਸਐਸਪੀ ਡਾਕਟਰ ਨਵਜੋਤ ਗਰੇਵਾਲ ਦੇ ਹੁਕਮਾਂ ਤੇ ਨਸ਼ਿਆਂ ਖਿਲਾਫ ਮੁਹਿੰਮ ਚਲਾਈ ਗਈ ਹੈ। ਜਿਸ ਕਰਕੇ ਅੱਜ ਰੇਲਵੇ ਸਟੇਸ਼ਨ ਸਰਹੰਦ, ਬੱਸ ਸਟੈਂਡ ਸਰਹੰਦ ਮੰਡੀ, ਰੇਲਵੇ ਰੋਡ, ਬ੍ਰਾਹਮਣ ਮਾਜਰਾ, ਢਾਬਿਆਂ, ਪੀ ਜੀ, ਰੈਸਟੋਰੈਂਟ ਸਮੇਤ ਲਗਭਗ 18 ਥਾਵਾਂ ’ਤੇ ਚੈਕਿੰਗ ਕੀਤੀ ਗਈ। Punjab Police
ਇਹ ਵੀ ਪੜ੍ਹੋ: ਗਾਇਕਾ ਤੇ ਮੰਤਰੀ ਅਨਮੋਲ ਗਗਨ ਮਾਨ ਨੇ ਇਸ ਤਰ੍ਹਾਂ ਸਾਂਝੀ ਕੀਤੀ ਵਿਆਹ ਦੀ ਖੁਸ਼ੀ, ਦੇਖੋ ਤਸਵੀਰਾਂ…
ਉਹਨਾਂ ਕਿਹਾ ਕਿ ਨਸ਼ੇ ਵੇਚਣ ਵਾਲਿਆਂ ਅਤੇ ਕਾਨੂੰਨ ਦੀ ਉਲੰਘਣਾ ਕਰਨ ਵਾਲਿਆਂ ਨੂੰ ਬਖਸ਼ਿਆ ਨਹੀਂ ਜਾਵੇਗਾ, ਜੋ ਵੀ ਕਾਨੂੰਨ ਦੀ ਉਲੰਘਣਾ ਕਰੇਗਾ ਉਸ ਦੇ ਖਿਲਾਫ ਸਖਤ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ। ਉਹਨਾਂ ਦੱਸਿਆ ਕਿ ਅੱਜ ਦੇ ਇਸ ਚੈਕਿੰਗ ਵਿੱਚ ਲਗਭਗ 90 ਪੁਲਿਸ ਮੁਲਾਜ਼ਮਾਂ ਨੇ 10 ਮੈਂਬਰੀ ਟੀਮਾਂ ਬਣਾ ਕੇ ਚੈਕਿੰਗ ਕੀਤੀ ਹੈ। ਇਹਨਾਂ ਟੀਮਾਂ ਦੀ ਅਗਵਾਈ ਥਾਣਾ ਸਰਹੰਦ ਦੇ ਐਸਐਚਓ ਗੁਰਵਿੰਦਰ ਸਿੰਘ ਢਿੱਲੋਂ, ਥਾਣਾ ਮੂਲੇਪੁਰ ਦੇ ਐਸਐਚਓ ਬਲਵੀਰ ਸਿੰਘ, ਥਾਣਾ ਫ਼ਤਹਿਗੜ੍ਹ ਸਾਹਿਬ ਦੇ ਐਡੀਸ਼ਨਲ ਐਸਐਚਓ ਸਪਿੰਦਰ ਸਿੰਘ, ਸਬ ਇੰਸਪੈਕਟਰ ਬਲਵਿੰਦਰ ਸਿੰਘ ਅਤੇ ਉਹ ਆਪ ਵੀ ਕਰ ਰਹੇ ਹਨ। ਇਸ ਮੌਕੇ ਸਹਾਇਕ ਥਾਣੇਦਾਰ ਪ੍ਰਿਥਵੀਰਾਜ, ਸਹਾਇਕ ਥਾਣੇਦਾਰ ਜਸਵਿੰਦਰ ਸਿੰਘ ਅਤੇ ਹੋਰ ਵੀ ਮੁਲਾਜ਼ਮ ਹਾਜ਼ਰ ਸਨ। Punjab Police