PM Modi Cabinet Portfolio Allocation : ਨਵੀਂ ਦਿੱਲੀ (ਏਜੰਸੀ)। ਪੀਐਮ ਮੋਦੀ ਨੇ ਨਵੀਂ ਐਨਡੀਏ ਗੱਠਜੋੜ ਸਰਕਾਰ ਦੇ 71 ਮੰਤਰੀਆਂ ਨਾਲ ਐਤਵਾਰ ਨੂੰ ਸਹੁੰ ਚੁੱਕੀ। ਇਨ੍ਹਾਂ ’ਚੋਂ 30 ਕੈਬਨਿਟ ਮੰਤਰੀ, 5 ਕੋਲ ਸੁਤੰਤਰ ਚਾਰਜ ਅਤੇ 36 ਰਾਜ ਮੰਤਰੀ ਹਨ। ਐਤਵਾਰ (9 ਜੂਨ) ਨੂੰ ਹੋਈ ਮੋਦੀ ਕੈਬਨਿਟ ਦੀ ਪਹਿਲੀ ਮੀਟਿੰਗ ਤੋਂ ਬਾਅਦ ਭਾਜਪਾ ਨੇ ਗ੍ਰਹਿ ਮੰਤਰਾਲੇ, ਰੱਖਿਆ ਮੰਤਰਾਲੇ ਤੇ ਵਿਦੇਸ਼ ਮੰਤਰਾਲੇ ਨੂੰ ਆਪਣੇ ਕੋਲ ਰੱਖਿਆ ਹੈ। ਮੀਡੀਆ ਰਿਪੋਰਟਾਂ ਮੁਤਾਬਕ ਮੋਦੀ ਕੈਬਨਿਟ ’ਚ ਅਮਿਤ ਸ਼ਾਹ ਨੂੰ ਫਿਰ ਤੋਂ ਗ੍ਰਹਿ ਮੰਤਰਾਲੇ ਦਾ ਜਿੰਮੇਵਾਰ ਬਣਾਇਆ ਗਿਆ ਹੈ। (Modi Cabinet)
ਇਹ ਵੀ ਪੜ੍ਹੋ : SA vs BAN: ਟੀ20 ਵਿਸ਼ਵ ਕੱਪ ’ਚ ਅੱਜ ਬੰਗਲਾਦੇਸ਼ ਦਾ ਸਾਹਮਣਾ ਦੱਖਣੀ ਅਫਰੀਕਾ ਨਾਲ
ਰਾਜਨਾਥ ਸਿੰਘ ਨੂੰ ਫਿਰ ਤੋਂ ਰੱਖਿਆ ਮੰਤਰਾਲੇ ਦੀ ਜ਼ਿੰਮੇਵਾਰੀ ਦਿੱਤੀ ਗਈ ਹੈ। ਵਿਦੇਸ਼ ਮੰਤਰਾਲਾ ਕੇਵਲ ਐਸ਼ ਜੈਸ਼ੰਕਰ ਕੋਲ ਹੈ। ਨਿਤਿਨ ਗਡਕਰੀ ਨੂੰ ਫਿਰ ਤੋਂ ਸੜਕੀ ਆਵਾਜਾਈ ਮੰਤਰਾਲਾ ਸੌਂਪਿਆ ਗਿਆ ਹੈ। ਅਜੈ ਤਮਟਾ, ਹਰਸ਼ ਮਲਹੋਤਰਾ ਨੂੰ ਸੜਕੀ ਆਵਾਜਾਈ ਰਾਜ ਮੰਤਰੀ ਬਣਾਇਆ ਗਿਆ ਹੈ। ਨਿਰਮਲਾ ਸੀਤਾਰਮਨ ਨੂੰ ਮੁੜ ਵਿੱਤ ਮੰਤਰਾਲੇ ਦੀ ਜਿੰਮੇਵਾਰੀ ਦਿੱਤੀ ਗਈ ਹੈ। ਅਸ਼ਵਿਨੀ ਵੈਸ਼ਨਵ ਨੂੰ ਰੇਲ ਤੇ ਸੂਚਨਾ ਅਤੇ ਪ੍ਰਸਾਰਣ ਮੰਤਰੀ ਬਣਾਇਆ ਗਿਆ ਹੈ। (Modi Cabinet)
ਹਰਿਆਣਾ ਦੇ ਮੁੱਖ ਮੰਤਰੀ ਨੂੰ ਮਿਲੇ ਇਹ ਦੋ ਮੰਤਰਾਲੇ | Modi Cabinet
ਮੀਡੀਆ ਰਿਪੋਰਟਾਂ ਮੁਤਾਬਕ ਹਰਿਆਣਾ ਦੇ ਸਾਬਕਾ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਨੂੰ ਦੋ ਮੰਤਰਾਲੇ ਦਿੱਤੇ ਗਏ ਹਨ। ਉਨ੍ਹਾਂ ਨੂੰ ਊਰਜਾ ਅਤੇ ਸ਼ਹਿਰੀ ਵਿਕਾਸ ਮੰਤਰੀ ਬਣਾਇਆ ਗਿਆ। ਜੀਤਨ ਰਾਮ ਮਾਂਝੀ ਨੂੰ (ਤਰਤਾ) ਮੰਤਰਾਲਾ ਦਿੱਤਾ ਗਿਆ ਹੈ। ਸ਼ੋਭਾ ਕਰੰਦਲਾਜੇ ਰਾਜ ਮੰਤਰੀ ਹੋਣਗੇ। ਮੱਧ ਪ੍ਰਦੇਸ਼ ਦੇ ਸਾਬਕਾ ਮੁੱਖ ਮੰਤਰੀ ਸ਼ਿਵਰਾਜ਼ ਸਿੰਘ ਚੌਹਾਨ ਨੂੰ ਖੇਤੀਬਾੜੀ ਮੰਤਰੀ ਬਣਾਇਆ ਗਿਆ ਹੈ।