SA vs BAN: ਟੀ20 ਵਿਸ਼ਵ ਕੱਪ ’ਚ ਅੱਜ ਬੰਗਲਾਦੇਸ਼ ਦਾ ਸਾਹਮਣਾ ਦੱਖਣੀ ਅਫਰੀਕਾ ਨਾਲ

SA vs BAN

ਟੀ20 ’ਚ ਅੱਜ ਤੱਕ ਅਫਰੀਕਾ ਨੂੰ ਕਦੇ ਨਹੀਂ ਹਰਾ ਸਕੀ ਹੈ ਬੰਗਲਾਦੇਸ਼

  • ਟੇਬਲ ’ਚ ਸਿਖਰ ’ਤੇ ਕਾਮਯਾਬ ਹੈ ਅਫਰੀਕੀ ਟੀਮ

ਸਪੋਰਟਸ ਡੈਸਕ। ਟੀ-20 ਵਿਸ਼ਵ ਕੱਪ ’ਚ ਅੱਜ ਬੰਗਲਾਦੇਸ਼ ਦੀ ਟੀਮ ਉਸ ਟੀਮ ਨਾਲ ਭਿੜ ਰਹੀ ਹੈ ਜਿਸ ਨੂੰ ਉਹ ਟੀ-20 ਇਤਿਹਾਸ ’ਚ ਹੁਣ ਤੱਕ ਹਰਾਉਣ ’ਚ ਨਾਕਾਮ ਰਹੀ ਹੈ। ਅੱਜ ਦੇ ਮੈਚ ’ਚ ਬੰਗਲਾਦੇਸ਼ ਦਾ ਸਾਹਮਣਾ ਦੱਖਣੀ ਅਫਰੀਕਾ ਨਾਲ ਹੋਵੇਗਾ। ਦੋਵੇਂ ਟੀਮਾਂ ਆਪਣੀ ਪਹਿਲੀ ਵਿਸ਼ਵ ਕੱਪ ਟਰਾਫੀ ਦਾ ਇੰਤਜਾਰ ਕਰ ਰਹੀਆਂ ਹਨ। ਅੱਜ ਵਾਲਾ ਮੈਚ ਨਿਊਯਾਰਕ ਦੇ ਨਸਾਓ ਕਾਉਂਟੀ ਕ੍ਰਿਕੇਟ ਸਟੇਡੀਅਮ ’ਚ ਖੇਡਿਆ ਜਾਵੇਗਾ। ਟਾਸ ਸ਼ਾਮ 7:30 ਵਜੇ ਹੋਵੇਗਾ ਤੇ ਮੈਚ ਸ਼ੁਰੂ ਹੋਣ ਦਾ ਸਮਾਂ 8:00 ਦਾ ਹੈ।

ਹੁਣ ਮੈਚ ਸਬੰਧੀ ਜਾਣਕਾਰੀ…. | SA vs BAN

  • ਟੂਰਨਾਮੈਂਟ : ਟੀ-20 ਪੁਰਸ਼ ਵਿਸ਼ਵ ਕੱਪ
  • ਮੈਚ ਨੰਬਰ : 20, ਦੱਖਣੀ ਅਫਰੀਕਾ ਬਨਾਮ ਬੰਗਲਾਦੇਸ਼
  • ਮਿਤੀ : 10 ਜੂਨ
  • ਸਮਾਂ : ਟਾਸ 7:30 , ਮੈਚ ਸ਼ੁਰੂ 8:00
  • ਸਥਾਨ : ਨਸਾਓ ਕਾਉਂਟੀ ਸਟੇਡੀਅਮ, ਨਿਊਯਾਰਕ

ਟੀ20 ’ਚ 8 ਵਾਰ ਆਹਮੋ-ਸਾਹਮਣੇ ਹੋਈਆਂ ਹਨ ਟੀਮਾਂ | SA vs BAN

ਦੱਖਣੀ ਅਫਰੀਕਾ ਤੇ ਬੰਗਲਾਦੇਸ਼ ਵਿਚਾਲੇ ਟੀ-20 ਫਾਰਮੈਟ ’ਚ 8 ਮੈਚ ਖੇਡੇ ਗਏ ਹਨ। ਸਾਰੇ ਦੱਖਣੀ ਅਫਰੀਕਾ ਨੇ ਜਿੱਤੇ ਹਨ। ਟੀ-20 ਵਿਸ਼ਵ ਕੱਪ ’ਚ ਦੋਵੇਂ ਟੀਮਾਂ ਤਿੰਨ ਵਾਰ ਆਹਮੋ-ਸਾਹਮਣੇ ਹੋ ਚੁੱਕੀਆਂ ਹਨ। ਇਸ ’ਚ ਵੀ ਅਫਰੀਕੀ ਟੀਮ ਨੇ ਸਾਰੇ ਮੈਚ ਜਿੱਤੇ ਹਨ। ਬੰਗਲਾਦੇਸ਼ੀ ਟੀਮ ਇੱਕ ਮੈਚ ’ਚ ਵੀ ਜਿੱਤ ਹਾਸਲ ਨਹੀਂ ਕਰ ਸਕੀ ਹੈ। (SA vs BAN)

ਮੈਚ ਦੀ ਮਹੱਤਤਾ | SA vs BAN

ਟੀ-20 ਵਿਸ਼ਵ ਕੱਪ 2024 ’ਚ ਦੱਖਣੀ ਅਫਰੀਕਾ ਦਾ ਇਹ ਤੀਜਾ ਮੈਚ ਹੈ। ਜਦਕਿ ਦੂਜਾ ਬੰਗਲਾਦੇਸ਼ ਦਾ ਹੈ। ਦੋਵੇਂ ਟੀਮਾਂ ਨੇ ਆਪਣੇ ਸ਼ੁਰੂਆਤੀ ਮੈਚ ਜਿੱਤੇ ਹਨ। ਦੱਖਣੀ ਅਫਰੀਕਾ ਗਰੁੱਪ ਡੀ ’ਚ 2 ਜਿੱਤਾਂ ਤੋਂ ਬਾਅਦ 4 ਅੰਕਾਂ ਨਾਲ ਚੋਟੀ ’ਤੇ ਹੈ। ਉਥੇ ਹੀ ਬੰਗਲਾਦੇਸ਼ ਸ਼੍ਰੀਲੰਕਾ ਨੂੰ ਹਰਾ ਕੇ 1 ਜਿੱਤ ਤੋਂ ਬਾਅਦ 2 ਅੰਕਾਂ ਨਾਲ ਦੂਜੇ ਸਥਾਨ ’ਤੇ ਹੈ। ਦੋਵੇਂ ਟੀਮਾਂ ਅੱਜ ਦਾ ਮੈਚ ਜਿੱਤ ਕੇ ਸੁਪਰ-8 ’ਚ ਆਪਣੀ ਦਾਅਵੇਦਾਰੀ ਮਜ਼ਬੂਤ ਕਰਨ ਦੀ ਕੋਸ਼ਿਸ਼ ਕਰਨਗੀਆਂ। (SA vs BAN)

ਟਾਸ ਦਾ ਰੋਲ | SA vs BAN

ਮੌਜ਼ੂਦਾ ਟੂਰਨਾਮੈਂਟ ’ਚ ਇਸ ਮੈਦਾਨ ’ਤੇ ਬੱਲੇਬਾਜਾਂ ਨੂੰ ਕਾਫੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪਿਆ ਹੈ। ਤੇਜ ਗੇਂਦਬਾਜਾਂ ਨੂੰ ਸ਼ੁਰੂਆਤ ’ਚ ਫਾਇਦਾ ਮਿਲੇਗਾ, ਜਦੋਂ ਕਿ ਸਪਿਨਰ ਮੱਧ ਓਵਰਾਂ ’ਚ ਲਾਭਦਾਇਕ ਸਾਬਤ ਹੋ ਸਕਦੇ ਹਨ। ਦੋਵਾਂ ਟੀਮਾਂ ’ਚੋਂ ਜਿਹੜੀ ਵੀ ਟੀਮ ਟਾਸ ਜਿੱਤੇਗੀ ਉਹ ਪਹਿਲਾਂ ਗੇਂਦਬਾਜ਼ੀ ਕਰਨਾ ਚਾਹੇਗੀ। (SA vs BAN)

ਟੀ-20 ਕ੍ਰਿਕੇਟ ’ਚ ਦੱਖਣੀ ਅਫਰੀਕਾ ਤੇ ਬੰਗਲਾਦੇਸ਼ ਦੇ ਚੋਟੀ ਦੇ ਖਿਡਾਰੀ…. | SA vs BAN

ਦੱਖਣੀ ਅਫਰੀਕਾ | SA vs BAN

ਰੀਜਾ ਹੈਂਡਰਿਕਸ : ਰੀਜਾ ਹੈਂਡਰਿਕਸ ਨੇ ਪਿਛਲੇ 12 ਮਹੀਨਿਆਂ ’ਚ ਦੱਖਣੀ ਅਫਰੀਕਾ ਲਈ ਸ਼ਾਨਦਾਰ ਬੱਲੇਬਾਜੀ ਕੀਤੀ ਹੈ। ਉਨ੍ਹਾਂ ਨੇ ਸਭ ਤੋਂ ਜ਼ਿਆਦਾ ਦੌੜਾਂ ਬਣਾਈਆਂ ਹਨ। ਉਨ੍ਹਾਂ ਦੇ ਨਾਂਅ 10 ਟੀ20 ਮੈਚਾਂ ’ਚੋਂ 292 ਦੌੜਾਂ ਹਨ। ਇਸ ’ਚ 2 ਅਰਧ ਸੈਂਕੜੇ ਸ਼ਾਮਲ ਹਨ। ਹਾਲਾਂਕਿ ਇਸ ਵਿਸ਼ਵ ਕੱਪ ਦੇ 2 ਮੈਚਾਂ ’ਚ ਉਹ ਸਿਰਫ 7 ਦੌੜਾਂ ਹੀ ਬਣਾ ਸਕੇ। (SA vs BAN)

ਇਹ ਵੀ ਪੜ੍ਹੋ : Kangana Ranaut Case: ਸੀਐਮ ਮਾਨ ਦਾ ਆਇਆ ਪਹਿਲਾ ਬਿਆਨ

ਓਟਨੀਲ ਬਾਰਟਮੈਨ : ਪਿਛਲੇ 12 ਮਹੀਨਿਆਂ ’ਚ ਟੀਮ ਲਈ ਸਭ ਤੋਂ ਜ਼ਿਆਦਾ ਵਿਕਟਾਂ ਲੈਣ ਵਾਲੇ ਗੇਂਦਬਾਜ਼ ਹਨ। ਬਾਰਟਮੈਨ ਨੇ ਇਸ ਦੌਰਾਨ 3 ਮੈਚਾਂ ’ਚ 8 ਵਿਕਟਾਂ ਲਈਆਂ ਹਨ। ਉਨ੍ਹਾਂ ਨੇ ਇਸ ਵਿਸ਼ਵ ਕੱਪ ਦੇ 2 ਮੈਚਾਂ ’ਚ 5 ਵਿਕਟਾਂ ਲਈਆਂ। (SA vs BAN)

ਬੰਗਲਾਦੇਸ਼ | SA vs BAN

ਤੌਹੀਦ ਹਿਰਦੈ : ਤੌਹੀਦ ਪਿਛਲੇ 12 ਮਹੀਨਿਆਂ ’ਚ ਟੀਮ ਦੇ ਸਭ ਤੋਂ ਜ਼ਿਆਦਾ ਦੌੜਾਂ ਬਣਾਉਣ ਵਾਲੇ ਖਿਡਾਰੀ ਹਨ। ਉਨ੍ਹਾਂ ਨੇ 17 ਮੈਚਾਂ ’ਚ 404 ਦੌੜਾਂ ਬਣਾਈਆਂ ਹਨ, ਜਿਸ ’ਚ 2 ਅਰਧ ਸੈਂਕੜੇ ਸ਼ਾਮਲ ਹਨ। ਇਸ ਵਿਸ਼ਵ ਕੱਪ ’ਚ ਵੀ ਉਹ ਟੀਮ ਦੇ ਸਭ ਤੋਂ ਜ਼ਿਆਦਾ ਦੌੜਾਂ ਬਣਾਉਣ ਵਾਲੇ ਬੱਲੇਬਾਜ਼ ਹਨ। ਉਸ ਨੇ ਪਿਛਲੇ ਮੈਚ ’ਚ 40 ਦੌੜਾਂ ਦੀ ਪਾਰੀ ਖੇਡੀ ਸੀ।

ਮੁਸਤਫਿਜੁਰ ਰਹਿਮਾਨ : ਬੰਗਲਾਦੇਸ਼ ਦੇ ਤਜਰਬੇਕਾਰ ਗੇਂਦਬਾਜ ਮੁਸਤਫਿਜੁਰ ਰਹਿਮਾਨ ਪਿਛਲੇ 12 ਮਹੀਨਿਆਂ ’ਚ ਟੀਮ ਦੇ ਸਭ ਤੋਂ ਜ਼ਿਆਦਾ ਵਿਕਟ ਲੈਣ ਵਾਲੇ ਗੇਂਦਬਾਜ ਰਹੇ ਹਨ। ਉਨ੍ਹਾਂ ਨੇ 14 ਮੈਚਾਂ ’ਚ 23 ਵਿਕਟਾਂ ਲਈਆਂ ਹਨ। ਇਸ ਵਿਸ਼ਵ ਕੱਪ ’ਚ ਵੀ ਉਹ ਟੀਮ ਲਈ ਸਭ ਤੋਂ ਜ਼ਿਆਦਾ ਵਿਕਟਾਂ ਲੈਣ ਵਾਲੇ ਗੇਂਦਬਾਜ ਹਨ। ਉਨ੍ਹਾਂ ਨੇ ਸ਼੍ਰੀਲੰਕਾ ਖਿਲਾਫ 3 ਵਿਕਟਾਂ ਲੈ ਕੇ ਟੀਮ ਦੀ ਜਿੱਤ ’ਚ ਅਹਿਮ ਭੂਮਿਕਾ ਨਿਭਾਈ ਸੀ। (SA vs BAN)

ਮੌਸਮ ਸਬੰਧੀ ਰਿਪੋਰਟ | SA vs BAN

ਮੈਚ ਵਾਲੇ ਦਿਨ ਭਾਵ 10 ਜੂਨ ਨੂੰ ਨਿਊਯਾਰਕ ਦਾ ਮੌਸਮ ਬਹੁਤ ਵਧੀਆ ਰਹੇਗਾ। ਦਿਨ ਭਰ ਥੋੜੀ ਧੁੱਪ ਦੇ ਨਾਲ ਬੱਦਲ ਛਾਏ ਰਹਿਣਗੇ। ਕੁਝ ਥਾਵਾਂ ’ਤੇ ਮੀਂਹ ਦੀ ਸੰਭਾਵਨਾ ਵੀ ਹੈ, ਪਰ ਸਿਰਫ 4 ਫੀਸਦੀ ਹੀ ਮੀਂਹ ਦੀ ਸੰਭਾਵਨਾ ਹੈ। ਸੋਮਵਾਰ ਨੂੰ ਇੱਥੇ ਤਾਪਮਾਨ 24 ਤੋਂ 15 ਡਿਗਰੀ ਸੈਲਸੀਅਸ ਦੇ ਵਿਚਕਾਰ ਰਹਿ ਸਕਦਾ ਹੈ। (SA vs BAN)

ਦੋਵਾਂ ਟੀਮਾਂ ਦੀ ਸੰਭਾਵਿਤ ਪਲੇਇੰਗ-11 | SA vs BAN

ਦੱਖਣੀ ਅਫਰੀਕਾ : ਏਡਨ ਮਾਰਕਰਮ (ਕਪਤਾਨ), ਕੁਇੰਟਨ ਡੀ ਕਾਕ (ਵਿਕਟਕੀਪਰ), ਰੀਜਾ ਹੈਂਡਰਿਕਸ, ਹੇਨਰਿਕ ਕਲਾਸੇਨ, ਡੇਵਿਡ ਮਿਲਰ, ਟ੍ਰਿਸਟਨ ਸਟੱਬਸ, ਮਾਰਕੋ ਯੈਨਸਨ, ਕੇਸ਼ਵ ਮਹਾਰਾਜ, ਕਾਗਿਸੋ ਰਬਾਡਾ, ਐਨਰਿਕ ਨੌਰਟੀ ਅਤੇ ਓਟਨੀਲ ਬਾਰਟਮੈਨ।

ਬੰਗਲਾਦੇਸ਼ : ਨਜਮੁਲ ਹੁਸੈਨ ਸ਼ਾਂਤੋ (ਕਪਤਾਨ), ਤੰਜੀਦ ਹਸਨ, ਸੌਮਿਆ ਸਰਕਾਰ, ਲਿਟਨ ਦਾਸ (ਵਿਕਟਕੀਪਰ), ਤੌਹੀਦ ਹਰੀਦੌਏ, ਸ਼ਾਕਿਬ ਅਲ ਹਸਨ, ਮਹਿਮੂਦੁੱਲਾ, ਰਿਸਾਦ ਹੁਸੈਨ, ਤਸਕੀਨ ਅਹਿਮਦ, ਮੁਸਤਫਿਜੁਰ ਰਹਿਮਾਨ ਤੇ ਤਨਜੀਮ ਹਸਨ ਸ਼ਾਕਿਬ।