ਭਾਜਪਾ ਉਮੀਦਵਾਰ ਗੇਜਾ ਰਾਮ ਵੱਲੋਂ ਕੀਤੀਆਂ ਜਾ ਰਹੀਆਂ ਚੋਣ ਮੀਟਿੰਗਾਂ ਨੂੰ ਮਿਲ ਰਿਹਾ ਭਰਵਾਂ ਹੁੰਗਾਰਾ

Punjab-BJP
ਅਮਲੋਹ : ਭਾਜਪਾ ਉਮੀਦਵਾਰ ਗੇਜਾ ਰਾਮ, ਸੀਏ ਪ੍ਰੇਮ ਕੁਮਾਰ ਤੇ ਹੋਰ ਮੀਟਿੰਗ ਦੌਰਾਨ। ਤਸਵੀਰ : ਅਨਿਲ ਲੁਟਾਵਾ

ਲੋਕ ਸਭਾ ਚੋਣਾਂ ਕੋਈ ਆਮ ਚੋਣਾਂ ਨਹੀਂ, ਸਗੋਂ ਇਹ ਚੋਣਾਂ ਦੇਸ਼, ਸੂਬੇ ਅਤੇ ਫ਼ਤਹਿਗੜ੍ਹ ਸਾਹਿਬ ਦਾ ਭਵਿੱਖ ਤੈਅ ਕਰਨਗੀਆਂ-ਗੇਜਾ ਰਾਮ (Punjab BJP)

(ਅਨਿਲ ਲੁਟਾਵਾ) ਅਮਲੋਹ। ਅਮਲੋਹ ਦੇ ਲੋਕ 1 ਜੂਨ ਨੂੰ ਲੋਕ ਸਭਾ ਚੋਣਾਂ ਵਾਲੇ ਦਿਨ ਫ਼ਤਹਿਗੜ੍ਹ ਸਾਹਿਬ ਦਾ ਉੱਜਵਲ ਭਵਿੱਖ ਬਣਾਉਣ ਵਿੱਚ ਅਹਿਮ ਰੋਲ ਅਦਾ ਕਰਨਗੇ। ਅਮਲੋਹ ਦੇ ਲੋਕਾਂ ਨੇ ਖੁਦ ਇਹ ਭਰੋਸਾ ਭਾਜਪਾ ਉਮੀਦਵਾਰ ਗੇਜਾ ਰਾਮ ਨੂੰ ਉਸ ਸਮੇਂ ਦਿੱਤਾ ਜਦੋਂ ਉਹ ਇਕ ਚੋਣ ਮੀਟਿੰਗ ਲਈ ਸੀਏ ਪ੍ਰੇਮ ਕੁਮਾਰ ਜਿੰਦਲ ਪ੍ਰਧਾਨ ਅਮਲੋਹ ਅਗਰਵਾਲ ਸਭਾ, ਪ੍ਰਧਾਨ ਖੰਨਾ ਗੋਬਿੰਦਗੜ੍ਹ ਚਾਰਟਡ ਅਕਾਂਉਟਟੈਂਟ ਐਸੋਸੀਏਸ਼ਨ ਮੰਡੀ ਗੋਬਿੰਦਗੜ੍ਹ ਦੇ ਨਿਵਾਸ ਸਥਾਨ ਪਹੁੰਚੇ। Punjab BJP

ਇਸ ਮੌਕੇ ਮੀਟਿੰਗ ਨੂੰ ਸੰਬੋਧਨ ਕਰਦਿਆਂ ਗੇਜਾ ਰਾਮ ਨੇ ਕਿਹਾ ਕਿ ਉਹ ਜਾਣਦੇ ਹਨ ਕਿ ਅਮਲੋਹ ਦੇ ਲੋਕਾਂ ਨਾਲ ਉਨ੍ਹਾਂ ਦੇ ਪੁਰਾਣੇ ਸਬੰਧ ਹਨ ਅਤੇ ਅਮਲੋਹ ਨੇ ਹਮੇਸ਼ਾ ਉਨ੍ਹਾਂ ਦਾ ਸਤਿਕਾਰ ਕੀਤਾ ਹੈ। ਉਨ੍ਹਾਂ ਕਿਹਾ ਕਿ ਲੋਕ ਸਭਾ ਚੋਣਾਂ ਕੋਈ ਆਮ ਚੋਣਾਂ ਨਹੀਂ ਹਨ, ਸਗੋਂ ਇਹ ਚੋਣਾਂ ਦੇਸ਼, ਸੂਬੇ ਅਤੇ ਫ਼ਤਹਿਗੜ੍ਹ ਸਾਹਿਬ ਦਾ ਭਵਿੱਖ ਤੈਅ ਕਰਨਗੀਆਂ। ਗੇਜਾ ਰਾਮ ਨੇ ਕਿਹਾ ਕਿ ਜੇਕਰ ਅਸੀਂ ਆਪਣੇ ਬੱਚਿਆਂ ਦਾ ਭਵਿੱਖ ਉਜਵਲ ਬਣਾਉਣਾ ਚਾਹੁੰਦੇ ਹਾਂ ਤਾਂ ਜ਼ਰੂਰੀ ਹੈ ਕਿ ਅਸੀਂ ਸਾਰੇ ਇਸ ਲੋਕ ਸਭਾ ਚੋਣ ਵਿੱਚ ਭਾਜਪਾ ਦੇ ਕਮਲ ਨੂੰ ਆਪਣੀ ਵੋਟ ਪਾਈਏ।

Punjab-BJP
ਅਮਲੋਹ : ਭਾਜਪਾ ਉਮੀਦਵਾਰ ਗੇਜਾ ਰਾਮ, ਸੀਏ ਪ੍ਰੇਮ ਕੁਮਾਰ ਤੇ ਹੋਰ ਮੀਟਿੰਗ ਦੌਰਾਨ। ਤਸਵੀਰ : ਅਨਿਲ ਲੁਟਾਵਾ

ਇਹ ਵੀ ਪੜ੍ਹੋ: Cyclone Remal Live Update: ਚੱਕਰਵਾਤੀ ਤੂਫਾਨ ਦਾ ਕਹਿਰ ਸ਼ੁਰੂ, ਲੈ ਲਈਆਂ 2 ਜਾਨਾਂ, ਵੇਖੋ VIDEO

ਅਮਲੋਹ ਵਾਸੀਆਂ ਨਾਲ ਗੱਲਬਾਤ ਕਰਦਿਆਂ ਗੇਜਾ ਰਾਮ ਨੇ ਦੱਸਿਆ ਕਿ ਪ੍ਰਧਾਨ ਮੰਤਰੀ ਆਵਾਸ ਯੋਜਨਾ ਤਹਿਤ ਪੰਜਾਬ ਦੇ 2 ਲੱਖ ਲੋਕਾਂ ਨੂੰ 27 ਕਰੋੜ ਰੁਪਏ ਦੀ ਲਾਗਤ ਨਾਲ ਨਵੇਂ ਮਕਾਨ ਬਣਾਏ ਗਏ ਹਨ। ਪ੍ਰਧਾਨ ਮੰਤਰੀ ਉਜਵਲਾ ਯੋਜਨਾ ਤਹਿਤ 13 ਲੱਖ ਤੋਂ ਵੱਧ ਗੈਸ ਕੁਨੈਕਸ਼ਨ, ਪ੍ਰਧਾਨ ਮੰਤਰੀ ਕੌਸ਼ਲ ਵਿਕਾਸ ਯੋਜਨਾ ਤਹਿਤ 5 ਲੱਖ ਨੌਜਵਾਨਾਂ ਨੂੰ ਸਿਖਲਾਈ, ਪ੍ਰਧਾਨ ਮੰਤਰੀ ਗਰੀਬ ਕਲਿਆਣ ਯੋਜਨਾ ਤਹਿਤ 1.41 ਕਰੋੜ ਲੋਕਾਂ ਨੂੰ ਮੁਫ਼ਤ ਰਾਸ਼ਨ, ਸਵੱਛ ਭਾਰਤ ਮਿਸ਼ਨ ਤਹਿਤ ਪੰਜ ਲੱਖ ਤੋਂ ਵੱਧ ਪਖਾਨਿਆਂ ਦਾ ਨਿਰਮਾਣ, ਸਮਾਰਟ ਸਿਟੀ ਮਿਸ਼ਨ ਤਹਿਤ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੰਮ੍ਰਿਤਸਰ, ਜਲੰਧਰ ਅਤੇ ਲੁਧਿਆਣਾ ਨੂੰ ਹਜ਼ਾਰਾਂ ਕਰੋੜ ਰੁਪਏ ਦੇ ਫੰਡ ਮੁਹੱਈਆ ਕਰਵਾਉਣ ਦੀ ਗਾਰੰਟੀ ਪੂਰੀ ਕਰ ਦਿੱਤੀ ਹੈ। Punjab BJP

ਗੇਜਾ ਰਾਮ ਨੇ ਕਿਹਾ ਕਿ 13 ਹਜਾਰ 390 ਪਿੰਡਾਂ ਦੇ ਵਿਕਾਸ ਲਈ 8 ਹਜ਼ਾਰ 390 ਕਰੋੜ ਰੁਪਏ ਖਰਚ ਕੀਤੇ ਹਨ। ਇਸ ਮੌਕੇ ਸੂਬਾ ਸਕੱਤਰ ਭਾਜਪਾ ਤੇ ਅਮਲੋਹ ਦੇ ਇੰਚਾਰਜ ਕੰਵਰਵੀਰ ਟੌਹੜਾ, ਬਲਾਕ ਪ੍ਰਧਾਨ ਡਾ. ਹਰਪ੍ਰੀਤ ਸਿੰਘ, ਸੀਏ ਸੀਮਾ ਅਗਰਵਾਲ, ਸੀਏ ਕਪਿਲਦੇਵ, ਸੀਏ ਅਭਿਨਵ ਕਾਂਸਲ, ਸੀਏ ਅਵਵੀਨ ਗੁਪਤਾ, ਸੀਏ ਸੁਨੀਲ ਕੌਸ਼ਲ, ਪਵਨ ਜਿੰਦਲ ਵੱਡੀ ਗਿਣਤੀਵਿਚ ਇਲਾਕਾ ਨਿਵਾਸੀ ਹਾਜ਼ਰ ਸਨ।