ਪੀਐਮ ਮੋਦੀ ਜਲੰਧਰ ਰੈਲੀ ’ਚ ਪਹੁੰਚੇ

Jalandhar Rally

ਜਲੰਧਰ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜਲੰਧਰ ਵਿਖੇ ਰੈਲੀ ’ਚ ਪੁਹੰਚੇ। ਜਲੰਧਰ ਪਹੁੰਚਣ ’ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਭਾਜਪਾ ਵਰਕਰਾਂ ਨੂੰ ਸ਼ਾਨਦਾਰ ਸਵਾਗਤ ਕੀਤਾ। (Jalandhar Rally) ਪੀਐਮ ਮੋਦੀ ਦੇ ਮੰਚ ’ਤੇ ਪਹੁੰਚਣ ’ਤੇ ਵਾਰੀ-ਵਾਰੀ ਹਰ ਇੱਕ ਭਾਜਪਾ ਵਰਕਰ ਨੂੰ ਮਿਲੇ।

ਰੈਲੀ ਨੂੰ ਸੰਬੋਧਨ ਕਰਦਿਆਂ ਪੀਐਮ ਨੇ ਕਿਹਾ ਕਿ ਭਾਜਪਾ ਲਈ ਪੰਜਾਬ ਸਾਡੀ ਆਸਥਾ ਹੈ ਪੰਜਾਬ ਦੀ ਤਰੱਕੀ ਇਹ ਮੋਦੀ ਦੀ ਗਰੰਟੀ ਹੈ। ਸਾਡਾ ਜਲੰਧਰ ਸਪੋਟਰਟ ਇੰਡਸਟਰੀ ਦਾ ਵੱਡਾ ਆਧਾਰ ਰਿਹਾ ਹੈ। ਸਾਡਾ ਸਕੰਲਪ ਹੈ ਪੰਜਾਬ ’ਚ ਇਸ ਉਦਯੋਗ ਨੂੰ ਹੋਰ ਉਤਸ਼ਾਹ ਮਿਲੇ। ਪੰਜਾਬ ਦੇ ਲੋਕਾਂ ਨੂੰ ਇੱਥੇ ਹੀ ਰੁਜ਼ਗਾਰ ਮਿਲੇ। ਉਨ੍ਹਾਂ ਅੱਗੇ ਕਿਹਾ ਕਿ ਅੱਜ ਜਲੰਧਰ ਨੂੰ ਵੰਦੇ ਭਾਰਤ ਟਰੇਨ ਵੀ ਮਿਲੀ ਹੈ। ਅਗਲੇ ਪੰਜ ਸਾਲਾਂ ’ਚ ਇਹ ਵਿਕਾਸ ਹੋਰ ਤੇਜ਼ੀ ਨਾਲ ਹੋਵੇਗਾ। ਉਨ੍ਹਾਂ ਕਿਹਾ ਕਿ ਮੇੋਦੀ ਦੇ ਤੀਜੇ ਕਾਰਜਕਾਲ ’ਚ ਦੇਸ਼ ਨਵੀਂਆਂ ਉੱਚਾਈਆਂ ਨੂੰ ਛੂਹੇਗਾ। ਉਨਾਂ ਸੂਬੇ ਦੇ ਬਜ਼ੁਰਗਾਂ ਲਈ ਆਖਿਆ ਕਿ 70 ਸਾਲਾਂ ਦੇ ਬਜੁ਼ਰਗਾਂ ਦੇ ਇਲਾਜ ਦਾ ਖਰਚਾ ਮੋਦੀ ਸਰਕਾਰ ਕਰੇਗੀ। ਉਨ੍ਹਾਂ ਕਿਹਾ ਕਿ ਜਲੰਧਰ ਤੋਂ ਭਾਜਪਾ ਉਮੀਦਵਾਰ ਸੁਸ਼ੀਲ ਕੁਮਾਰ ਰਿੰਕੂ ਦੇ ਹੱਕ ’ਚ ਵੋਟ ਪਾਉਣ ਦੀ ਅਪੀਲ ਕੀਤੀ। ਰੈਲੀ ਨੂੰ ਸੰਬੋਧਨ ਕਰ ਰਹੇ ਹਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ..