ਕਿਸਾਨ ਮੋਤੀ ਬਾਗ ਗੁਰਦੁਆਰਾ ਸਾਹਿਬ ਨੇੜੇ ਪੁੱਜੇ, ਮੋਤੀ ਮਹਿਲ ਕੋਲ ਨਹੀਂ ਪੁੱਜ ਸਕੇ ਕਿਸਾਨ | Moti Mahal
ਪਟਿਆਲਾ (ਖੁਸ਼ਵੀਰ ਸਿੰਘ ਤੂਰ)। ਮ੍ਰਿਤਕ ਕਿਸਾਨ ਸੁਰਿੰਦਰਪਾਲ ਸਿੰਘ ਦੀ ਮੌਤ ਮਾਮਲੇ ਵਿੱਚ ਕਿਸਾਨ ਜਥੇਬੰਦੀਆਂ ਵੱਲੋਂ ਭਾਜਪਾ ਉਮੀਦਵਾਰ ਪਰਨੀਤ ਕੌਰ ਦੀ ਰਿਹਾਇਸ ਮੋਤੀ ਮਹਿਲ ਦੇ ਘਿਰਾਓ ਸਬੰਧੀ ਪੁਲਿਸ ਪ੍ਰਸ਼ਾਸਨ ਵੱਲੋਂ ਬੈਰੀਕੇਡਿੰਗ ਲਗਾਕੇ ਤਕੜੇ ਸੁਰੱਖਿਆ ਪ੍ਰਬੰਧ ਕੀਤੇ ਗਏ। ਪੁਲਿਸ ਪ੍ਰਸ਼ਾਸਨ ਵੱਲੋਂ ਕਿਸਾਨਾਂ ਨੂੰ ਮੋਤੀ ਮਹਿਲ ਨੇੜੇ ਨਹੀਂ ਲੱਗਣ ਦਿੱਤਾ ਗਿਆ। ਪੁਲਿਸ ਵੱਲੋਂ ਮੋਤੀ ਮਹਿਲ ਦੇ ਆਲ ਦੁਆਲੇ ਟਿੱਪਰਾਂ ਆਦਿ ਨਾਲ ਰਸਤੇ ਬੰਦ ਕੀਤੇ ਹੋਏ ਸਨ ਅਤੇ ਕਿਸਾਨਾਂ ਵੱਲੋਂ ਮੋਤੀ ਬਾਗ ਗੁਰਦੁਆਰਾ ਸਾਹਿਬ ਨੇੜੇ ਪੁੱਜਣ ਵਿੱਚ ਸਫ਼ਲ ਹੋ ਗਏ। (Moti Mahal)
Also Read : Pusa 44: ਸਰਕਾਰ ਨੇ ਪੂਸਾ 44 ਝੋਨੇ ਦੀ ਬਿਜਾਈ ’ਤੇ ਲਿਆ ਨਵਾਂ ਫੈਸਲਾ
ਇਸ ਦੌਰਾਨ ਕਿਸਾਨ ਆਗੂਆਂ ਨੇ ਕਥਿਤ ਦੋਸ਼ ਲਗਾਇਆ ਕਿ ਪੁਲਿਸ ਪ੍ਰਸ਼ਾਸਨ ਵੱਲੋਂ ਧੱਕਾ ਕੀਤਾ ਜਾ ਰਿਹਾ ਹੈ ਅਤੇ ਉਨ੍ਹਾਂ ਨੂੰ ਮੋਤੀ ਮਹਿਲ ਨੇੜੇ ਜਾਣ ਤੋਂ ਰੋਕਿਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਕਿਸਾਨ ਸੁਰਿੰਦਰਪਾਲ ਸਿੰਘ ਦੀ ਮੌਤ ਦਾ ਜਿੰਮੇਵਾਰ ਭਾਜਪਾ ਆਗੂ ਹਰਵਿੰਦਰ ਹਰਪਾਲਪੁਰ ਅਤੇ ਭਾਜਪਾ ਉਮੀਦਵਾਰ ਪਰਨੀਤ ਕੌਰ ਹੈ ਅਤੇ ਪੁਲਿਸ ਵੱਲੋਂ ਭਾਜਪਾ ਆਗੂ ਨੂੰ ਗ੍ਰਿਫ਼ਤਾਰ ਨਹੀਂ ਕੀਤਾ ਜਾ ਰਿਹਾ। ਕਿਸਾਨਾਂ ਵੱਲੋਂ ਭਾਜਪਾ ਉਮੀਦਵਾਰ ਖਿਲਾਫ਼ ਨਾਅਰੇਬਾਜੀ ਕੀਤੀ ਜਾ ਰਹੀ ਸੀ। ਇੱਧਰ ਪੁਲਿਸ ਵੱਲੋਂ ਬਹਾਦਰਗੜ੍ਹ ਨੇੜੇ ਟੋਲ ਪਲਾਜਾਂ ਨੂੰ ਟਰਾਲੇ ਖੜ੍ਹਾ ਕੇ ਬੰਦ ਕਰ ਦਿੱਤਾ ਗਿਆ ਹੈ ਤਾ ਜੋਂ ਕਿਸਾਨ ਦਾਖਲ ਨਾ ਹੋ ਸਕਣ। (Moti Mahal)