ਲੁਧਿਆਣਾ (ਜਸਵੀਰ ਸਿੰਘ ਗਹਿਲ)। ਸਨਅੱਤੀ ਸ਼ਹਿਰ ਲੁਧਿਆਣਾ ਵਿਖੇ ਦੇਰ ਰਾਤ ਇੱਕ ਰਬੜ ਫੈਕਟਰੀ ਵਿੱਚ ਬੁਆਇਲਰ ਫਟਣ ਕਾਰਨ ਹੋਏ ਧਮਾਕੇ ਵਿੱਚ ਇੱਕ ਮਜ਼ਦੂਰ ਦੀ ਮੌਤ ਹੋ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਜਦਕਿ ਇੱਕ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ। ਘਟਨਾ ਜਸਪਾਲ ਬਾਂਗੜ ਇਲਾਕੇ ਦੀ ਦੱਸੀ ਜਾ ਰਹੀ ਹੈ। ਜਿੱਥੇ ਰਬੜ ਫੈਕਟਰੀ ’ਚ ਬੁੱਧਵਾਰ ਦੀ ਰਾਤ ਨੂੰ ਅਚਾਨਕ ਬੁਆਇਲਰ ਫਟਣ ਕਾਰਨ ਧਮਾਕਾ ਹੋਣ ਨਾਲ ਅੱਗ ਲੱਗ ਗਈ। (Explosion)
ਧਮਾਕਾ ਇੰਨਾ ਜ਼ੋਰਦਾਰ ਸੀ ਕਿ ਅਵਾਜ ਸੁਣ ਕੇ ਇਲਾਕੇ ਦੇ ਲੋਕ ਫੈਕਟਰੀ ਪੁੱਜ ਗਏ। ਜਿੰਨ੍ਹਾਂ ਅੱਗ ਲੱਗਣ ਕਾਰਨ ਝੁਲਸੇ ਜਖ਼ਮੀਆਂ ਨੂੰ ਬਚਾਉਣ ਦੀ ਕੋਸ਼ਿਸ ਕੀਤੀ ਪਰ ਇੱਕ ਮਜ਼ਦੂਰ ਨੇ ਮੌਕੇ ’ਤੇ ਹੀ ਦਮ ਤੋੜ ਦਿੱਤਾ। ਜਿਸਦੀ ਪਹਿਚਾਣ ਜਗਦੀਸ ਸ਼ਰਮਾਂ (41) ਤੇ ਜਖ਼ਮੀ ਦੀ ਪਹਿਚਾਣ ਕੁੰਦਨ ਵਜੋਂ ਹੋਈ ਹੈ। ਮ੍ਰਿਤਕ ਦੇ ਪੁੱਤਰ ਰਾਜ ਕੁਮਾਰ ਨੇ ਦੱਸਿਆ ਕਿ ਘਟਨਾਂ ਦੀ ਜਾਣਕਾਰੀ ਉਨ੍ਹਾਂ ਨੂੰ ਕੰਪਨੀ ਦੀ ਇੱਕ ਮਹਿਲਾ ਨੇ ਉਨ੍ਹਾਂ ਦੇ ਘਰ ਪਹੁੰਚ ਕੇ ਦਿੱਤੀ ਪਰ ਜਦ ਤੱਕ ਉਹ ਪਹੁੰਚੇ ਉਸਦੇ ਪਿਤਾ ਜਗਦੀਸ਼ ਸ਼ਰਮਾਂ ਦੀ ਮੌਤ ਹੋ ਚੁੱਕੀ ਸੀ। (Explosion)
Also Read : ਗੋਲਡੀ ਬਰਾੜ ਦੀ ਮੌਤ ਦੀ ਖ਼ਬਰ ’ਤੇ ਅਮਰੀਕਾ ਪੁਲਿਸ ਦਾ ਖੁਲਾਸਾ, ਜਾਣੋ ਕੀ ਹੈ ਪੂਰਾ ਮਾਮਲਾ?
ਰਾਜ ਕੁਮਾਰ ਮੁਤਾਬਕ ਉਸ ਦੇ ਪਿਤਾ ਜਗਦੀਸ਼ ਸ਼ਰਮਾ ਪਿਛਲੇ 5 ਸਾਲਾਂ ਤੋਂ ਰਬੜ ਫੈਕਟਰੀ ’ਚ ਕੰਮ ਕਰ ਰਹੇ ਸਨ। ਸੰਪਰਕ ਕੀਤੇ ਜਾਣ ’ਤੇ ਘਟਨਾਂ ਦੀ ਪੁਸ਼ਟੀ ਕਰਦਿਆਂ ਥਾਣਾ ਸਾਹਨੇਵਾਲ ਦੇ ਮੁਖੀ ਇੰਸਪੈਕਟਰ ਗੁਰਜਿੰਦਰਪਾਲ ਸਿੰਘ ਨੇ ਦੱਸਿਆ ਕਿ ਜਾਂਚ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਫ਼ਿਲਹਾਲ ਘਟਨਾਂ ਦੇ ਕਾਰਨਾਂ ਬਾਰੇ ਕੁੱਝ ਨਹੀਂ ਕਿਹਾ ਜਾ ਸਕਦਾ। ਪੀੜਤਾਂ ਦੇ ਬਿਆਨ ਕਲਮਵੰਦ ਕੀਤੇ ਜਾ ਰਹੇ ਹਨ।