ਕੀਮਤ ਸੀ ਵਿਸ਼ਾਲ, ਡੇਰਾ ਪ੍ਰੇਮੀ ਨੇ ਵਾਪਸ ਕਰਕੇ ਕੰਮ ਕੀਤਾ ਬੇਮਿਸਾਲ

Honesty
15 ਮੈਂਬਰ ਗੁਰਧਿਆਨ ਸਿੰਘ ਲੱਭਿਆ IPHONE ਤੇ ਸਾਮਾਨ ਅਸਲ ਮਾਲਕ ਨੂੰ ਵਾਪਸ ਕਰਦੇ ਹੋਏ।

ਮਹਿੰਗਾ ਆਈਫੋਨ ਵੀ ਨਾ ਡੁਲਾ ਸਕਿਆ ਡੇਰਾ ਪ੍ਰੇਮੀ ਦਾ ਇਮਾਨ | Honesty

  • ਡੇਰਾ ਸ਼ਰਧਾਲੂ ਨੇ ਆਈਫੋਨ ਤੇ ਹੋਰ ਸਾਮਾਨ ਵਾਪਸ ਕਰਕੇ ਦਿੱਤਾ ਇਮਾਨਦਾਰੀ ਦਾ ਸਬੂਤ | Honesty

ਪਟਿਆਲਾ (ਸੱਚ ਕਹੂੰ ਨਿਊਜ)। ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੀਆਂ ਪਵਿੱਤਰ ਪ੍ਰੇਰਨਾ ’ਤੇ ਚੱਲਦਿਆਂ ਡੇਰਾ ਸ਼ਰਧਾਲੂ ਨੇ ਲੱਭਿਆ ਮਹਿੰਗਾ ਆਈਫੋਨ ਤੇ ਜਰੂਰੀ ਸਾਮਾਨ ਵਾਪਸ ਕਰਕੇ ਇਮਾਨਦਾਰੀ ਦਾ ਸਬੂਤ ਦਿੱਤਾ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਬਲਾਕ ਹਰਦਾਸਪੁਰ ਦੇ 15 ਮੈਂਬਰ ਗੁਰਧਿਆਨ ਸਿੰਘ ਨੇ ਦੱਸਿਆ ਕਿ ਇੱਕ ਵਿਅਕਤੀ ਜੋ ਕਿ ਪਟਿਆਲਾ ਤੋਂ ਜੀਰਕਪੁਰ ਨੂੰ ਵਿਆਹ ਦੀ ਪਾਰਟੀ ’ਤੇ ਜਾ ਰਿਹਾ ਸੀ ਤਾਂ ਰਸਤੇ ’ਚ ਉਸ ਦਾ ਆਈਫੋਨ ਤੇ ਕੁੱਝ ਸਾਮਾਨ ਰਸਤੇ ’ਚ ’ਚ ਡਿੱਗ ਗਿਆ ਤੇ ਇਹ ਡਿੱਗਿਆ ਫੋਨ ਅਤੇ ਸਾਮਾਨ ਉਸ ਨੂੰ ਮਿਲ ਗਿਆ। (Honesty)

RR vs MI: IPL ’ਚ ਰਾਜਸਥਾਨ vs ਮੁੰਬਈ, ਰਾਇਲਜ ਨੂੰ ਹਰਾ ਕੇ ਸਿਖਰ-4 ’ਚ ਦਾਖਲ ਹੋ ਸਕਦੀ ਹੈ ਮੁੰਬਈ

ਉਸ ਤੋਂ ਬਾਅਦ ਜਦੋਂ ਫੋਨ ਦੇ ਅਸਲੀ ਮਾਲਕ ਤੀਰਥ ਸਿੰਘ ਦਾ ਫੋਨ ਆਇਆ ਤਾਂ ਉਸਨੇ ਦੱਸਿਆ ਕਿ ਫੋਨ ਤੇ ਸਾਮਾਨ ਮੇਰੇ ਕੋਲ ਹੈ। ਉਸ ਤੋਂ ਬਾਅਦ ਜਦੋਂ ਉੱਕਤ ਵਿਅਕਤੀ ਉਸ ਕੋਲ ਆਇਆ ਤਾਂ ਉਸ ਤੋਂ ਫੋਨ ਤੇ ਸਾਮਾਨ ਆਦਿ ਦੀ ਨਿਸਾਨੀ ਪੁੱਛ ਕੇ ਉੱਕਤ ਫੋਨ ਤੇ ਸਾਮਾਨ ਉਸ ਨੂੰ ਵਾਪਸ ਕਰ ਦਿੱਤਾ। ਫੋਨ ਤੇ ਸਾਮਾਨ ਮਿਲਣ ਤੋਂ ਬਾਅਦ ਤੀਰਥ ਸਿੰਘ ਨੇ ਪੂਜਨੀਕ ਗੁਰੂ ਜੀ ਤੇ ਡੇਰਾ ਪ੍ਰੇਮੀ ਦਾ ਤਹਿਦਿਲੋਂ ਧੰਨਵਾਦ ਕੀਤਾ ਤੇ ਕਿਹਾ ਕਿ ਧੰਨ ਹਨ ਤੁਹਾਡੇ ਗੁਰੂ ਜੀ ਜੋ ਤੁਹਾਨੂੰ ਇਮਾਨਦਾਰੀ ਦੇ ਰਸਤੇ ’ਤੇ ਚੱਲਣ ਦੀ ਪ੍ਰੇਰਨਾ ਦਿੰਦੇ ਹਨ। (Honesty)