ਸੈਲਫੀ ਲੈਣ ਦੇ ਚੱਕਰ ’ਚ ਨੌਜਵਾਨ ਦੀ ਗਈ ਜਾਨ

Abohar News
ਅਬੋਹਰ: ਸੈਲਫੀ ਲੈਣ ਖਸਤਾ ਹਾਲਤ ਵਾਟਰਵਰਕਸ ਦੀ ਟੈਂਕੀ ਤੋਂ ਡਿੱਗਕੇ ਮੌਤ ਦਾ ਸਿਕਾਰ ਹੋਇਆ ਨੌਜਵਾਨ ਅੰਕਿਤ। ਤਸਵੀਰ: ਮੇਵਾ ਸਿੰਘ

ਟੈਂਕੀ ’ਤੇ ਚੜ੍ਹੇ ਕੇ ਲੈ ਰਿਹਾ ਸੀ ਸੈਲਫੀ, ਥੱਲੇ ਡਿੱਗਣ ਨਾਲ ਹੋਈ ਮੌਤ 

(ਮੇਵਾ ਸਿੰਘ) ਅਬੋਹਰ। ਪੁਲਿਸ ਥਾਣਾ ਬਹਾਵਵਾਲਾ ਦੇ ਅਧੀਨ ਆਉਂਦੇ ਪਿੰਡ ਸ਼ੇਰੇਵਾਲਾ ਵਿਚ ਬਣੀ ਪੁਰਾਣੀ ਖਸਤਾ ਹਾਲਤ ਵਾਟਰ ਵਰਕਸ ਦੀ ਟੈਂਕੀ ਉਪਰ ਇਕ 16 ਸਾਲਾ ਲੜਕਾ ਸੈਲਫੀ ਕਰਨ ਪਹੁੰਚ ਗਿਆ, ਪਰ ਅਚਾਨਕ ਹੀ ਪੁਰਾਣੀ ਟੈਂਕੀ ਦੀ ਪੌੜੀ ਟੁੱਟਣ ਕਾਰਨ ਕਰੀਬ 100 ਫੁੱਟ ਉਪਰ ਤੋਂ ਉਕਤ ਨੌਜਵਾਨ ਥੱਲੇ ਡਿੱਗ ਪਿਆ। ਜਿਸ ਕਰਕੇ ਉਸ ਦੀ ਦਰਦਨਾਕ ਮੌਤ ਹੋ ਗਈ। Abohar News

ਇਹ ਵੀ ਪੜ੍ਹੋ: Bribe: ਚਲਾਣ ਪੇਸ਼ ਕਰਨ ਬਦਲੇ 4,500 ਦੀ ਰਿਸ਼ਵਤ ਲੈਣ ਦੇ ਦੋਸ਼ ‘ਚ ਏਐਸਆਈ ਵਿਜੀਲੈਂਸ ਵੱਲੋਂ ਕਾਬੂ

ਉਕਤ ਦੁਖਦਾਈ ਘਟਨਾ ਸਬੰਧੀ ਜਾਣਕਾਰੀ ਦਿੰਦਿਆਂ ਪਿੰਡ ਦੇ ਸਰਪੰਚ ਸੰਦੀਪ ਭਾਦੂ ਨੇ ਦੱਸਿਆ ਕਿ ਕਰੀਬ 7 ਵਜੇ ਕੁਲਾਰ ਨਿਵਾਸੀ ਅੰਕਿਤ ਅਤੇ ਉਸ ਦੇ ਨਾਲ ਇਕ ਜਣਾ ਹੋਰ ਵੀ ਦੱਸਿਆ ਜਾ ਰਿਹਾ। ਸਰਪੰਚ ਨੇ ਦੱਸਿਆ ਕਿ ਅੰਕਿਤ ਅਚਾਨਕ ਹੀ ਵਾਟਰ ਵਰਕਸ ਦੇ ਅੰਦਰ ਬਣੀ ਪੁਰਾਣੀ ਅਤੇ ਖਸਤਾ ਹਾਲਤ ਹੋ ਚੁੱਕੀ ਪਾਣੀ ਵਾਲੀ ਟੈਂਕੀ ਦੇ ਉਪਰ ਕਬੂਤਰਾਂ ਦੇ ਨਾਲ ਸੈਲਫੀ ਲੈਣ ਲਈ ਉੱਪਰ ਚੜ ਗਿਆ, ਅਚਾਨਕ ਟੈਂਕੀ ਦੀਆਂ ਪੌੜੀਆਂ ਟੁੱਟਣ ਕਾਰਨ ਉਹ ਥੱਲੇ ਡਿਗ ਪਿਆ, ਜਿਸ ਕਾਰਨ ਉਸ ਦੀ ਮੌਤ ਹੋ ਗਈ। ਸਰਪੰਚ ਨੇ ਇਹ ਵੀ ਦੱਸਿਆ ਕਿ ਉਸ ਨੇ ਕਈ ਵਾਰ ਪ੍ਰਸ਼ਾਸਨ ਤੇ ਸਬੰਧਤ ਵਿਭਾਗ ਦੇ ਅਫਸਰਾਂ ਤੋਂ ਮੰਗ ਕੀਤੀ ਸੀ ਕਿ ਵਾਟਰ ਵਰਕਸ ਦੀ ਕਾਫੀ ਖਸਤਾ ਹਾਲਤ ਹੋ ਚੁੱਕੀ ਟੈਂਕੀ ਨੂੰ ਢਾਹ ਦਿੱਤਾ ਜਾਵੇ, ਤਾਂ ਕਿ ਕੋਈ ਹਾਦਸਾ ਨਾ ਵਾਪਰ ਜਾਵੇ, ਪਰੰਤੂ ਵਿਭਾਗ ਤੇ ਪ੍ਰਸ਼ਾਸਨ ਵੱਲੋਂ ਉਸ ਦੀ ਇਸ ਮੰਗ ਤੇ ਕੋਈ ਧਿਆਨ ਨਹੀਂ ਦਿੱਤਾ ਗਿਆ। Abohar News