ਲਖਵੀਰ ਸਿੰਘ, ਮੋਗਾ, 19 ਜੂਨ:ਜ਼ਿਲ੍ਹਾ ਪੁਲਿਸ ਮੁਖੀ ਸ੍ਰੀ ਰਾਜਜੀਤ ਸਿੰਘ ਦੇ ਨਿਰਦੇਸ਼ਾ ਤਹਿਤ ਸ੍ਰੀ ਵਜੀਰ ਸਿੰਘ ਪੀ.ਪੀ.ਐਸ.ਐਸ.ਪੀ. (ਆਈ), ਸਰਬਜੀਤ ਸਿੰਘ ਪੀ.ਐਸ.ਪੀ.(ਆਈ) ਤੇ ਡੀਐਸਪੀ ਸਿਟੀ ਗੋਬਿੰਦਰ ਸਿੰਘ ਦੀ ਯੋਗ ਅਗਵਾਈ ਹੇਠ ਥਾਣਾ ਚੜਿੱਕ ਦੇ ਮੁੱਖ ਅਫਸਰ ਜਗਦੇਵ ਸਿੰਘ ਵੱਲੋਂ ਜ਼ਿਲ੍ਹੇ ਦੇ ਪਿੰਡ ਘੋਲੀਆ ਕਲਾਂ ਦੀ ਨਹਿਰ ਪਟੜੀ ‘ਤੇ ਪਿਛਲੇ ਹਫਤੇ ਹੋਏ ਨੌਜਵਾਨ ਦੇ ਕਤਲ ਦੇ ਮਾਮਲੇ ਦੀ ਮੋਗਾ ਪੁਲਿਸ ਵੱਲੋਂ ਗੁੱਥੀ ਸੁਲਝਾਉਂਦਿਆਂ ਚਾਰ ਜਾਣਿਆਂ ਨੂੰ ਗ੍ਰਿਫਤਾਰ ਕਰ ਲਿਆ ਹੈ ਜਦੋਂਕਿ ਇੱਕ ਵਿਅਕਤੀ ਦੀ ਗ੍ਰਿਫਤਾਰੀ ਅਜੇ ਬਾਕੀ ਹੈ।
12 ਜੂਨ ਦਾ ਹੈ ਵਾਕਾ
ਸ੍ਰੀ ਵਜੀਰ ਸਿੰਘ ਪੀ. ਪੀ. ਐੱਸ. ਐੱਸ.ਪੀ. (ਆਈ) ਅਤੇ ਸਰਬਜੀਤ ਸਿੰਘ ਪੀ.ਐਸ. ਪੀ. (ਆਈ) ਮੋਗਾ ਨੇ ਰਾਵੀ ਬਲਾਕ ਵਿੱਚ ਪ੍ਰੈਸ ਕਾਨਫਰੰਸ ਦੌਰਾਨ ਦੱਸਿਆ ਕਿ ਵਿਕਾਸ ਕੁਮਾਰ ਪੁੱਤਰ ਹਰੀਸ ਚੰਦਰ ਵਾਸੀ ਬੰਘੀ ਰਘੂ ਥਾਣਾ ਰਾਮਾਂ ਜ਼ਿਲ੍ਹਾ ਬਠਿੰਡਾ ਦਾ 12 ਜੂਨ 2017 ਨੂੰ ਕੁੱਝ ਅਣਪਛਾਤੇ ਵਿਅਕਤੀਆਂ ਵੱਲੋਂ ਘੋਲੀਆਂ ਕਲਾਂ ਦੀ ਨਹਿਰ ਪਟੜੀ ‘ਤੇ ਮਾਰੂ ਹਥਿਆਰਾਂ ਨਾਲ ਕਤਲ ਕਰ ਦਿੱਤਾ ਗਿਆ
ਇਸ ਸਬੰਧੀ ਪੁਲਿਸ ਵੱਲੋਂ ਮੁਕੱਦਮਾ ਨੰਬਰ 104 ਮਿਤੀ 13/6/2017 ਦਰਜ ਰਜਿਸਟਰ ਕੀਤਾ ਸੀ। ਉਨ੍ਹਾਂ ਦੱਸਿਆ ਕਿ ਥਾਣਾ ਚੜਿੱਕ ਦੇ ਮੁੱਖ ਅਫਸਰ ਜਗਦੇਵ ਸਿੰਘ ਨੇ ਉਕਤ ਮੁਕੱਦਮੇ ਦੀ ਤਫਤੀਸ਼ ਦੌਰਾਨ ਜਸਕਰਨ ਸਿੰਘ ਉਰਫ ਜੱਸਾ ਪੁੱਤਰ ਬੂਟਾ ਸਿੰਘ ਵਾਸੀ ਘੁੱਦਾ, ਅਮਨਦੀਪ ਸ਼ਰਮਾ ਉਰਫ ਜੱਗਾ ਪੁੱਤਰ ਭੋਲਾ ਰਾਮ ਵਾਸੀ ਮਲੂਕਾ, ਜਸਵਿੰਦਰ ਸਿੰਘ ਉਰਫ ਬੰਟੀ ਪੁੱਤਰ ਗੁਰਤੇਜ ਸਿੰਘ ਵਾਸੀ ਮਲੂਕਾ ਜ਼ਿਲ੍ਹਾ ਬਠਿੰਡਾ ਪੰਕਜ ਕੁਮਾਰ ਪਿੰਕੂ ਪੁੱਤਰ ਅਸ਼ੋਕ ਕੁਮਾਰ ਮਹਾਜਨ ਵਾਸੀ ਭਗਤਾ, ਸੰਦੀਪ ਸਿੰਘ ਪੁੱਤਰ ਸੁੱਖਾ ਸਿੰਘ ਵਾਸੀ ਘੁੱਦਾ ਨੂੰ ਨਾਮਜ਼ਦ ਕੀਤਾ ਸੀ ਜਿਨ੍ਹਾਂ ਵਿੱਚੋਂ ਜਸਕਰਨ ਸਿੰਘ ਉਰਫ ਜੱਸਾ, ਅਮਨਦੀਪ ਸ਼ਰਮਾ ਉਰਫ ਜੱਗਾ, ਜਸਵਿੰਦਰ ਸਿੰਘ ਉਰਫ ਬੰਟੀ, ਪੰਕਜ ਕੁਮਾਰ ਉਰਫ ਪਿੰਕੂ ਨੂੰ ਪੁਲਿਸ ਪਾਰਟੀ ਵੱਲੋਂ ਗ੍ਰਿਫਤਾਰ ਕਰਕੇ ਉਨ੍ਹਾਂ ਕੋਲੋਂ ਕਤਲ ਦੌਰਾਨ ਵਰਤੇ ਗਏ ਹਥਿਆਰ ਖੰਡਾ ਅਤੇ ਕਿਰਪਾਨ ਅਤੇ ਮ੍ਰਿਤਕ ਦੀ ਅਪੋਲੋ ਕਾਰ ਬਰਾਮਦ ਕੀਤੇ ਹਨ।
ਸ੍ਰੀ ਵਜੀਰ ਸਿੰਘ ਪੀ.ਪੀ.ਐਸ.ਐਸ.ਪੀ. (ਆਈ) ਨੇ ਦੱਸਿਆ ਕਿ ਪੰਜਵੇਂ ਮੁਲਜ਼ਮ ਸੰਦੀਪ ਸਿੰਘ ਨੂੰ ਵੀ ਗ੍ਰਿਫਤਾਰ ਕਰਨ ਲਈ ਪੁਲਿਸ ਵੱਲੋਂ ਛਾਪਾਮਾਰੀ ਕੀਤੀ ਜਾ ਰਹੀ ਹੈ, ਜਿਸ ਨੂੰ ਜਲਦੀ ਕਾਬੂ ਕਰ ਲਿਆ ਜਾਵੇਗਾ।