ਨਰਵਾਨਾ ਦਾ ਪ੍ਰਦੀਪ ਮੋਰ ਵਿਸ਼ਵ ‘ਚ ਚਮਕਾ ਰਿਹੈ ਨਾਂਅ

ਭਾਰਤ-ਪਾਕਿ ਹਾਕੀ ਮੈਚ ‘ਚ ਨਰਵਾਨਾ ਦੇ ਪ੍ਰਦੀਪ ਮੋਰ ਦਾ ਅਹਿਮ ਯੋਗਦਾਨ

ਸੱਚ ਕਹੂੰ ਨਿਊਜ਼ ਨਰਵਾਨਾ :ਭਾਰਤ-ਪਾਕਿ ਕ੍ਰਿਕਟ ਮੈਚ ‘ਚ ਭਾਰਤ ਦੀ ਹਾਰ ਨਾਲ ਜਿੱਥੇ ਲੋਕ ਮਾਯੂਸ ਸਨ ਉੱਥੇ ਭਾਰਤ-ਪਾਕਿਸਤਾਨ ਹਾਕੀ ਮੈਚ ‘ਚ ਭਾਰਤ ਦੀ ਸ਼ਾਨਦਾਰ ਜਿੱਤ ‘ਤੇ ਨਰਵਾਨਾ ਸ਼ਹਿਰ ‘ਚ ਜਸ਼ਨ ਦਾ ਮਾਹੌਲ ਸੀ ਤੇ ਲੋਕ ਮਿਠਾਈਆਂ ਵੰਡਕੇ ਇੱਕ-ਦੂਜੇ ਦਾ ਮੂੰਹ ਮਿੱਠਾ ਕਰਵਾ ਰਹੇ ਸਨ ਭਾਰਤ-ਪਾਕਿ ਹਾਕੀ ਮੈਚ ‘ਚ ਭਾਰਤ ਦੀ ਜਿੱਤ ‘ਚ ਨਰਵਾਨਾ ਦੇ ਹਾਕੀ ਖਿਡਾਰੀ ਪ੍ਰਦੀਪ ਮੋਰ ਦਾ ਵੀ ਅਹਿਮ ਯੋਗਦਾਨ ਰਿਹਾ ਹੈ

ਕੌਮਾਂਤਰੀ ਹਾਕੀ ਖਿਡਾਰੀ ਪ੍ਰਦੀਪ ਮੋਰ ਨੇ ਇੱਕ ਵਾਰ ਫਿਰ ਆਪਣੇ ਪ੍ਰਦਰਸ਼ਨ ਦੀਆਂ ਵਿਦੇਸ਼ਾਂ ‘ਚ ਧੂਮ ਮਚਾਕੇ ਨਰਵਾਨਾ ਸ਼ਹਿਰ, ਜ਼ਿਲ੍ਹੇ ਤੇ ਸੂਬੇ ਦਾ ਨਾਂਅ ਪੂਰੇ ਵਿਸ਼ਵ ‘ਚ ਰੋਸ਼ਨ ਕੀਤਾ ਹੈ ਹਾਕੀ ‘ਚ ਭਾਰਤ ਦੀ ਸ਼ਾਨਦਾਰ ਜਿੱਤ ‘ਤੇ ਹਾਕੀ ਖਿਡਾਰੀ ਪ੍ਰਦੀਪ ਮੋਰ ਦੇ ਘਰ ਵਧਾਈਆਂ ਦੇਣ ਵਾਲਿਆਂ ਦੀ ਭੀੜ ਲੱਗੀ ਹੋਈ ਹੈ

ਹਾਕੀ ਖਿਡਾਰੀ ਦੇ ਘਰ ਤੇ ਸ਼ਹਿਰ ‘ਚ ਜਸ਼ਨ ਦਾ ਮਾਹੌਲ, ਵਧਾਈਆਂ ਦੇਣ ਵਾਲਿਆਂ ਦੀ ਲੱਗੀ ਭੀੜ

ਪੂਰੇ ਸ਼ਹਿਰ ਦੇ ਲੋਕ ਖੁਸ਼ੀ ਮਨਾ ਰਹੇ ਹਨ ਆਪਣੇ ਬੇਟੇ ਦੀ ਇਸ ਸ਼ਾਨਦਾਰ ਉਪਲਬਧੀ ‘ਤੇ ਪਰਿਵਾਰ ਤੇ ਮੁਹੱਲੇ ‘ਚ ਬੇਹੱਦ ਖੁਸ਼ੀ ਦਾ ਮਾਹੌਲ ਹੈ ਜ਼ਿਕਰਯੋਗ ਹੈ ਕਿ ਐਤਵਾਰ ਨੂੰ ਲੰਦਨ ‘ਚ ਹੋਏ ਐੱਫ ਆਈਐੱਚ ਵਿਸ਼ਵ ਹਾਕੀ ਲੀਗ ਸੈਮੀਫਾਈਨਲ ‘ਚ ਭਾਰਤ ਨੇ ਪਾਕਿ ਨੂੰ 7-1 ਨਾਲ ਕਰਾਰੀ ਹਾਰ ਦਿੱਤੀ ਭਾਰਤ ਦੀ ਹਾਕੀ ਟੀਮ ਵੱਲੋਂ ਕੀਤੇ 7 ਗੋਲਾਂ ‘ਚੋਂ ਇੱਕ ਗੋਲ ਨਰਵਾਨਾ ਦੇ ਹਾਕੀ ਖਿਡਾਰੀ ਪ੍ਰਦੀਪ ਮੋਰ ਵੱਲੋਂ ਕੀਤਾ ਗਿਆ
ਪ੍ਰਦੀਪ ਮੋਰ ਨੇ ਇਹ ਗੋਲ 49ਵੇਂ ਮਿੰਟ ‘ਚ ਕੀਤਾ ਇਸ ਜਿੱਤ ਤੋਂ ਬਾਅਦ ਪਰਿਵਾਰ ‘ਚ ਖੁਸ਼ੀ ਦਾ ਮਾਹੌਲ ਬਣਿਆ ਤੇ ਪਰਿਵਾਰ ਦੇ ਲੋਕਾਂ ਨੇ ਜਸ਼ਨ ਮਨਾਇਆ