ਆਖਿਰੀ ਲੀਗ ਮੈਚ ’ਚ ਗੁਜਰਾਤ ਨੂੰ 7 ਵਿਕਟਾਂ ਨਾਲ ਹਰਾਇਆ | Women’s Premier League
- ਸ਼ੇਫਾਲੀ ਵਰਮਾ ਦਾ ਅਰਧਸੈਂਕੜਾ
ਨਵੀਂ ਦਿੱਲੀ (ਏਜੰਸੀ)। ਦਿੱਲੀ ਕੈਪੀਟਲਸ ਨੇ ਮਹਿਲਾ ਪ੍ਰੀਮੀਅਰ ਲੀਗ ਦੇ ਸੀਜਨ 2 ਦੇ ਫਾਈਨਲ ਵਿੱਚ ਥਾਂ ਬਣਾ ਲਈ ਹੈ। ਟੀਮ ਨੇ ਆਖਰੀ ਲੀਗ ਮੈਚ ਵਿੱਚ ਗੁਜਰਾਤ ਜਾਇੰਟਸ ਨੂੰ 7 ਵਿਕਟਾਂ ਨਾਲ ਹਰਾਇਆ। ਇਸ ਜਿੱਤ ਤੋਂ ਬਾਅਦ ਦਿੱਲੀ ਨੇ ਅੰਕ ਸੂਚੀ ’ਚ ਸਿਖਰਲਾ ਸਥਾਨ ਹਾਸਲ ਕਰ ਲਿਆ ਹੈ। ਅਰੁਣ ਜੇਤਲੀ ਮੈਦਾਨ ’ਤੇ ਗੁਜਰਾਤ ਟਾਈਟਨਸ ਨੇ ਟਾਸ ਜਿੱਤ ਕੇ ਪਹਿਲਾਂ ਬੱਲੇਬਾਜੀ ਕਰਦੇ ਹੋਏ 20 ਓਵਰਾਂ ’ਚ 9 ਵਿਕਟਾਂ ’ਤੇ 126 ਦੌੜਾਂ ਬਣਾਈਆਂ। ਜਵਾਬ ’ਚ ਦਿੱਲੀ ਕੈਪੀਟਲਸ ਨੇ 13.1 ਓਵਰਾਂ ’ਚ ਹੀ ਆਪਣੀਆਂ 3 ਵਿਕਟਾਂ ਦੇ ਨੁਕਸਾਨ ’ਤੇ 129 ਦੌੜਾਂ ਬਣਾ ਕੇ ਜਿੱਤ ਦਰਜ ਕੀਤੀ। ਓਪਨਰ ਸ਼ੈਫਾਲੀ ਵਰਮਾ ਨੂੰ ‘ਪਲੇਅਰ ਆਫ ਦਾ ਮੈਚ’ ਚੁਣਿਆ ਗਿਆ। ਉਨ੍ਹਾਂ ਨੇ 37 ਗੇਂਦਾਂ ’ਤੇ 71 ਦੌੜਾਂ ਦੀ ਸ਼ਾਨਦਾਰ ਪਾਰੀ ਖੇਡੀ। (Women’s Premier League)
Also Read : ਇੱਕ ਦੇਸ਼ ਇੱਕ ਚੋਣ ’ਤੇ ਕੇਂਦਰ ਸਰਕਾਰ ਦਾ ਵੱਡਾ ਕਦਮ, ਪੜ੍ਹੋ ਤੇ ਜਾਣੋ
ਬੈਂਗਲੁਰੂ-ਮੁੰਬਈ ਦੇ ਜੇਤੂ ਨਾਲ ਹੋਵੇਗਾ ਖਿਤਾਬੀ ਮੁਕਾਬਲਾ | Women’s Premier League
ਦਿੱਲੀ ਦੀ ਟੀਮ ਦਾ ਖਿਤਾਬੀ ਮੁਕਾਬਲਾ 17 ਮਾਰਚ ਨੂੰ ਅਰੁਣ ਜੇਤਲੀ ਸਟੇਡੀਅਮ ’ਚ ਐਲੀਮੀਨੇਟਰ ਦੀ ਜੇਤੂ ਟੀਮ ਨਾਲ ਖੇਡਿਆ ਜਾਵੇਗਾ। ਇਸੇ ਮੈਦਾਨ ’ਤੇ 15 ਮਾਰਚ ਨੂੰ ਰਾਇਲ ਚੈਲੰਜਰਜ ਬੈਂਗਲੁਰੂ ਤੇ ਮੌਜੂਦਾ ਚੈਂਪੀਅਨ ਮੁੰਬਈ ਇੰਡੀਅਨਜ ਵਿਚਕਾਰ ਐਲੀਮੀਨੇਟਰ ਮੈਚ ਖੇਡਿਆ ਜਾਵੇਗਾ। ਦਿੱਲੀ ਨੇ 8 ’ਚੋਂ 6 ਮੈਚ ਜਿੱਤ ਕੇ 12 ਅੰਕਾਂ ਨਾਲ ਚੋਟੀ ਦਾ ਸਥਾਨ ਹਾਸਲ ਕੀਤਾ ਹੈ, ਜਦਕਿ ਮੌਜੂਦਾ ਚੈਂਪੀਅਨ ਮੁੰਬਈ ਇੰਡੀਅਨਜ ਦੇ ਨਾਲ ਚੋਟੀ ’ਤੇ ਹੈ। ਸਿਰਫ 10 ਅੰਕ ਹਾਸਲ ਕਰ ਸਕੇ ਤੇ ਦੂਜੇ ਸਥਾਨ ’ਤੇ ਰਹੇ। ਬੈਂਗਲੁਰੂ 4 ਜਿੱਤਾਂ ਤੇ 4 ਹਾਰਾਂ ਨਾਲ 8 ਅੰਕਾਂ ਨਾਲ ਤੀਜੇ ਸਥਾਨ ’ਤੇ ਹੈ। (Women’s Premier League)
ਲੈਨਿੰਗ-ਕੈਪਸੀ ਜਲਦੀ ਹੋਈਆਂ ਆਊਟ, ਸ਼ੈਫਾਲੀ-ਰੋਡਰਿਗਜ ਸੰਭਾਲਿਆ | Women’s Premier League
127 ਦੌੜਾਂ ਦੇ ਟੀਚੇ ਦਾ ਪਿੱਛਾ ਕਰਨ ਉਤਰੀ ਦਿੱਲੀ ਦੀ ਸ਼ੁਰੂਆਤ ਖਰਾਬ ਰਹੀ। ਟੀਮ ਨੇ ਚੌਥੇ ਓਵਰ ’ਚ 31 ਦੌੜਾਂ ਦੇ ਸਕੋਰ ’ਤੇ ਦੋ ਵਿਕਟਾਂ ਗੁਆ ਦਿੱਤੀਆਂ ਸਨ। ਇੱਥੇ ਕਪਤਾਨ ਮੇਗ ਲੈਨਿੰਗ 18 ਤੇ ਐਲਿਸ ਕੈਪਸੀ ਜੀਰੋ ’ਤੇ ਪੈਵੇਲੀਅਨ ਵਾਪਸ ਪਰਤ ਗਈਆਂ। ਅਜਿਹੇ ’ਚ ਸਲਾਮੀ ਬੱਲੇਬਾਜ ਸ਼ੇਫਾਲੀ ਵਰਮਾ ਨੇ ਜੇਮਿਮਾ ਰੋਡਰਿਗਜ ਨਾਲ ਮਿਲ ਕੇ ਪਾਰੀ ਨੂੰ ਸੰਭਾਲਿਆ ਤੇ ਟੀਮ ਨੂੰ ਜਿੱਤ ਦੀ ਦਹਿਲੀਜ਼ ਤੱਕ ਪਹੁੰਚਾਇਆ। ਜਦੋਂ ਸ਼ੇਫਾਲੀ 71 ਦੌੜਾਂ ਬਣਾ ਕੇ ਆਊਟ ਹੋਈ, ਉਦੋਂ ਤੱਕ ਟੀਮ ਦਾ ਸਕੋਰ 125 ਦੌੜਾਂ ’ਤੇ ਪਹੁੰਚ ਗਿਆ ਸੀ। ਜੇਮਿਮਾ ਨੇ ਅਜੇਤੂ 38 ਦੌੜਾਂ ਦਾ ਯੋਗਦਾਨ ਪਾਇਆ। ਗੁਜਰਾਤ ਵੱਲੋਂ ਤਨੁਜਾ ਕੰਵਰ ਨੂੰ ਦੋ ਸਫਲਤਾਵਾਂ ਮਿਲੀਆਂ, ਜਦਕਿ ਬਾਕੀ ਗੇਂਦਬਾਜ ਖਾਲੀ ਹੱਥ ਹੀ ਰਹੇ। (Women’s Premier League)