ਯਸ਼ਸਵੀ ਜਾਇਸਵਾਲ ਨੂੰ ਮਿਲਿਆ ‘ICC Player of the Month’ ਅਵਾਰਡ

Yashaswi Jaiswal

ਫਰਵਰੀ ’ਚ ਦੋ ਦੂਹਰੇ ਸੈਂਕੜੇ ਜੜੇ | Yashaswi Jaiswal

  • ਇੰਗਲੈਂਡ ਖਿਲਾਫ ਹੋਈ 5 ਟੈਸਟ ਮੈਚਾਂ ਦੀ ਸੀਰੀਜ਼ ‘ਚ ਪਲੇਅਰ ਆਫ ਦਾ ਸੀਰੀਜ਼ ਰਹੇ

ਦੁਬੱਈ (ਏਜੰਸੀ)। ਭਾਰਤ ਦੇ ਨੌਜਵਾਨ ਸਲਾਮੀ ਬੱਲੇਬਾਜ ਯਸ਼ਸਵੀ ਜਾਇਸਵਾਲ ਨੂੰ ਇੰਗਲੈਂਡ ਖਿਲਾਫ ਟੈਸਟ ਲੜੀ ’ਚ ਸ਼ਾਨਦਾਰ ਪ੍ਰਦਰਸ਼ਨ ਤੋਂ ਬਾਅਦ ਮੰਗਲਵਾਰ ਨੂੰ ਫਰਵਰੀ ਲਈ ਆਈਸੀਸੀ ‘ਮਹੀਨੇ ਦਾ ਸਰਵਸ੍ਰੇਸ਼ਠ ਖਿਡਾਰੀ’ ਪੁਰਸਕਾਰ ਲਈ ਚੁਣਿਆ ਗਿਆ ਖੱਬੇ ਹੱਥ ਦੇ 22 ਸਾਲ ਦੇ ਇਸ ਖੱਬੂ ਬੱਲੇਬਾਜ ਨੇ ਇੰਗਲੈਂਡ ਖਿਲਾਫ ਪੰਜ ਮੈਚਾਂ ਦੀ ਇਸ ਲੜੀ ’ਚ 712 ਦੌੜਾਂ ਬਣਾਈਆ, ਜੋ ਇੰਗਲੈਂਡ ਖਿਲਾਫ ਟੈਸਟ ਲੜੀ ’ਚ ਕਿਸੇ ਭਾਰਤੀ ਬੱਲੇਬਾਜ ਵੱਲੋਂ ਬਣਾਇਆ ਗਿਆ ਸਭ ਤੋਂ ਵੱਡਾ ਸਕੋਰ ਹੈ ਉਨ੍ਹਾਂ ਨੇ ਇਸ ਦੌਰਾਨ ਦੋ ਦੂਹਰੇ ਸੈਂਕੜੇ ਅਤੇ ਤਿੰਨ ਅਰਧ ਸੈਂਕੜੇ ਲਗਾ ਕੇ ਭਾਰਤ ਨੂੰ 4-1 ਨਾਲ ਜਿੱਤ ਦਿਵਾਉਣ ’ਚ ਅਹਿਮ ਭੂਮਿਕਾ ਨਿਭਾਈ। (Yashaswi Jaiswal)

Yashaswi Jaiswal

ਉਨ੍ਹਾਂ ਨੇ ਰਾਜਕੋਟ ’ਚ ਆਪਣੀ ਦੂਹਰੀ ਸੈਂਕੜਾ ਪਾਰੀ ਦੌਰਾਨ 12 ਛੱਕੇ ਲਗਾ ਕੇ ਟੈਸਟ ਦੀ ਇੱਕ ਟੈਸਟ ਪਾਰੀ ’ਚ ਸਭ ਤੋਂ ਜ਼ਿਆਦਾ ਛੱਕੇ ਲਗਾਉਣ ਦੇ ਰਿਕਾਰਡ ਦੀ ਬਰਾਬਰੀ ਕੀਤੀ ਜਾਇਸਵਾਲ ਨੇ ਆਈਸੀਸੀ ਦਾ ਮਹੀਨੇ ਦਾ ਸਰਵਸ੍ਰੇਸ਼ਠ ਖਿਡਾਰੀ ਚੁਣੇ ਜਾਣ ਤੋਂ ਬਾਅਦ ਕਿਹਾ ਕਿ ਮੈਂ ਆਈਸੀਸੀ ਐਵਾਰਡ ਹਾਸਲ ਕਰਕੇ ਅਸਲ ’ਚ ਖੁਸ਼ ਹਾਂ ਅਤੇ ਮੈਨੂੰ ਉਮੀਦ ਹੈ ਕਿ ਭਵਿੱਖ ’ਚ ਮੈਨੂੰ ਹੋਰ ਐਵਾਰਡ ਮਿਲਣਗੇ ਉਨ੍ਹਾਂ ਕਿਹਾ ਕਿ ਇਹ ਮੇਰੇ ਲਈ ਸਰਵਸ੍ਰੇ੍ਰਸ਼ਠ ਅਤੇ ਪੰਜ ਮੈਚਾਂ ਦੀ ਮੇਰੀ ਪਹਿਲੀ ਲੜੀ ਸੀ ਮੈਂ ਅਸਲ ’ਚ ਇਸਦਾ ਲੁਤਫ ਉਠਾਇਆ ਮੈਂ ਵਧੀਆ ਖੇਡ ਦਿਖਾਈ ਅਤੇ ਅਸੀਂ ਲੜੀ 4-1 ਨਾਲ ਜਿੱਤਣ ’ਚ ਸਫਲ ਰਹੇ ਉਨ੍ਹਾਂ ਨੇ ਵਿਸ਼ਾਖਾਪਟਨਮ ’ਚ 219 ਦੌੜਾਂ ਦੀ ਪਾਰੀ ਖੇਡਣ ਤੋਂ ਬਾਅਦ ਰਾਜਕੋਟ ’ਚ ਨਾਬਾਦ 214 ਦੌੜਾਂ ਬਣਾਈਆ ਸਨ 22 ਸਾਲ 49 ਦਿਨਾਂ ਦੀ ਉਮਰ ’ਚ ਲਗਾਤਾਰ ਦੋ ਦੂਹਰੇ ਸੈੈਂਕੜੇ ਜੜਨ ਵਾਲੇ ਉਹ ਡਾਨ ਬਰੈਡਮੈਨ ਅਤੇ ਵਿਨੋਦ ਕਾਂਬਲੀ ਤੋਂ ਬਾਅਦ ਦੁਨੀਆਂ ਦੇ ਤੀਜੇ ਸਭ ਤੋਂ ਨੌਜਵਾਨ ਖਿਡਾਰੀ ਬਣੇ। (Yashaswi Jaiswal)

ਸ਼ਾਰਟ ਸਰਕਟ ਹੋਣ ਕਾਰਨ ਲੱਗੀ ਅੱਗ, ਸਟੂਡੀਓ ’ਚ ਸੁੱਤੀ ਪਈ ਲੜਕੀ ਦੀ ਮੌਤ