Canada : ਡੇਰਾ ਸੱਚਾ ਸੌਦਾ ਦੀ ਸੇਵਾਦਾਰ ਅਮਨ ਜੀਤ ਕੌਰ ਇੰਸਾਂ ਨੇ ਕੈਨੇਡਾ ’ਚ ਦਿਖਾਈ ਇਨਸਾਨੀਅਤ!

Canada

ਪਲੇਟਲੈਟਸ ਦਾਨ ਕਰਕੇ ਕੀਤਾ ਅਨੋਖਾ ਕੰਮ | Canada

ਕੈਨੇਡਾ (ਸੱਚ ਕਹੂੰ ਨਿਊਜ਼)। ਜੇ ਆਪਣੇ ਲਈ ਜੀਓ ਤਾਂ ਕੀ ਜਿਏ? ਦੂਜਿਆਂ ਲਈ ਜੀਓ, ਇਸੇ ਨੂੰ ਕਹਿੰਦੇ ਹਨ ਇਨਸਾਨੀਅਤ ਤੇ ਇਨਸਾਨੀਅਤ ਦਾ ਭਲਾ। ਇਸੇ ਉਦੇਸ਼ ਨੂੰ ਮੁੱਖ ਰੱਖਦਿਆਂ ਅਮਨ ਜੀਤ ਕੌਰ ਇੰਸਾਂ ਨੇ ਮਾਨਵਤਾ ਦੀ ਸੇਵਾ ਕਰਦੇ ਹੋਏ ਕੈਨੇਡਾ ਦੇ ਅਟਾਵਾ ਵਿਖੇ ਇੱਕ ਲੋੜਵੰਦ ਵਿਅਕਤੀ ਨੂੰ ਪਲੇਟਲੇਟਸ ਦਾਨ ਕੀਤੇ ਤੇ ਇੱਕ ਅਣਪਛਾਤੇ ਮਰੀਜ ਦੀ ਜਾਨ ਬਚਾਉਣ ਲਈ ਦੂਤ ਦੇ ਰੂਪ ’ਚ ਬਲੱਡ ਬੈਂਕ ਵਿੱਚ ਪਹੁੰਚ ਕੇ ਮਰੀਜ ਦੀ ਜਾਨ ਬਚਾਈ। ਸੇਵਾਦਾਰ ਰਾਜਿੰਦਰ ਸਿੰਘ ਹਾਡਾ ਨੇ ਦੱਸਿਆ ਕਿ ਪ੍ਰਾਪਤ ਜਾਣਕਾਰੀ ਅਨੁਸਾਰ ਅਮਨ ਜੀਤ ਕੌਰ ਵਾਸੀ ਪਿੰਡ ਨੰਦਗੜ੍ਹ, ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ, ਪੰਜਾਬ ਜੋ ਕਿ ਪਤਨੀ ਸਤਵੰਤ ਸਿੰਘ ਡੇਰਾ ਸੱਚਾ ਸੌਦਾ ਦੀ ਸੇਵਾਦਾਰ ਹੈ ਅਤੇ ਇਸ ਸਮੇਂ ਕੈਨੇਡਾ ’ਚ ਰਹਿੰਦੀ ਹੈ। (Canada)

ਪਿਤਾ ਗੁਰਦਰਸਨ ਸਿੰਘ ਪੰਜਾਬ ਪੁਲਿਸ ਤੋਂ ਇੰਸਪੈਕਟਰ ਵਜੋਂ ਸੇਵਾਮੁਕਤ | Canada

ਅਮਨ ਜੀਤ ਕੌਰ ਇੰਸਾਂ ਨੇ ਦੱਸਿਆ ਕਿ ਉਨ੍ਹਾਂ ਦੇ ਪਿਤਾ ਗੁਰਦਰਸ਼ਨ ਸਿੰਘ, ਜੋ ਕਿ ਪੰਜਾਬ ਪੁਲਿਸ ਤੋਂ ਬਤੌਰ ਇੰਸਪੈਕਟਰ ਸੇਵਾਮੁਕਤ ਹਨ ਅਤੇ ਡੇਰਾ ਸੱਚਾ ਸੌਦਾ ’ਚ ਰੈਗੂਲਰ ਤੌਰ ’ਤੇ ਜਿੰਮੇਵਾਰ ਸੇਵਾਦਾਰ ਹਨ, ਵੱਲੋਂ ਕੀਤੀ ਸੇਵਾ ਸਦਕਾ ਪੂਰਾ ਪਰਿਵਾਰ ਡੇਰਾ ਸੱਚਾ ਸੌਦਾ ਨਾਲ ਜੁੜ ਕੇ ਸੇਵਾ ਕਰ ਰਿਹਾ ਹੈ ਤੇ ਮਾਨਵਤਾ ਭਲਾਈ ਦੇ ਕੰਮ ਕਰ ਰਿਹਾ ਹੈ। ਦੂਜੇ ਪਾਸੇ, ਖੁਸ਼ੀ ਦਾ ਇਹ ਸ਼ਾਨਦਾਰ ਡੇਰਾ ਸੱਚਾ ਸੌਦਾ ਦੇ ਇਤਿਹਾਸ ਵਿੱਚ ਬਹੁਤ ਮਹੱਤਵਪੂਰਨ ਸਥਾਨ ਰੱਖਦਾ ਹੈ। ਫਰਵਰੀ ਮਹੀਨੇ ਵਿੱਚ ਡੇਰਾ ਸੱਚਾ ਸੌਦਾ ਦੇ ਦੂਜੇ ਗੁਰੂ ਪਰਮ ਪਿਤਾ ਸ਼ਾਹ ਸਤਿਨਾਮ ਸਿੰਘ ਜੀ ਮਹਾਰਾਜ਼ ਨੇ 28 ਫਰਵਰੀ ਨੂੰ ਗੁਰੂ ਗੱਦੀ ਸੰਭਾਲੀ ਸੀ। (Canada)

Farooq Abdullah : ਫਾਰੂੁਕ ਅਬਦੁੱਲਾ ਦਾ ਮਜ਼ਬੂਤ ਪੱਖ

ਇਸ ਮੌਕੇ ਡੇਰਾ ਸੱਚਾ ਸੌਦਾ ਦੀ ਸਾਧ-ਸੰਗਤ ਦੇਸ਼ ਵਿੱਚ ਹੀ ਨਹੀਂ ਸਗੋਂ ਵਿਦੇਸ਼ਾਂ ’ਚ ਵੀ ਮਾਨਵਤਾ ਭਲਾਈ ਦੇ ਕੰਮ ਕਰਦੀ ਹੈ। ਅਮਨ ਜੀਤ ਕੌਰ ਨੇ ਦੱਸਿਆ ਕਿ ਮੈਂ ਇਸ ਮਹੀਨੇ ਇੱਕ ਅਣਜਾਣ ਮਰੀਜ ਦੀ ਜਾਨ ਬਚਾਉਣ ਲਈ ਪਲੇਟਲੇਟ ਦਾਨ ਕਰਕੇ ਬਹੁਤ ਖੁਸ਼ੀ ਮਹਿਸੂਸ ਕਰ ਰਹੀ ਹਾਂ। ਉਨ੍ਹਾਂ ਦੱਸਿਆ ਕਿ ਇੱਕ ਅਣਪਛਾਤੇ ਮਰੀਜ ਦੀ ਜਾਨ ਬਚਾਉਣ ਦੀ ਉਨ੍ਹਾਂ ਦੀ ਛੋਟੀ ਜਿਹੀ ਕੋਸ਼ਿਸ਼ ਨੇ ਸਤਿਗੁਰੂ ਦੀ ਮਹਿਮਾ ਪ੍ਰਾਪਤ ਕੀਤੀ ਹੈ। ਕੈਨੇਡਾ ’ਚ ਲੋਕਾਂ ਨੇ ਕਿਹਾ ਕਿ ਧੰਨ ਹਨ ਉਹ ਸਤਿਗੁਰੂ ਜਿਨ੍ਹਾਂ ਦੀ ਪਵਿੱਤਰ ਪੇ੍ਰਰਨਾ ਨਾਲ ਸੇਵਾਦਾਰ ਅਣਜਾਨ ਲੋਕਾਂ ਦੀ ਮੱਦਦ ਕਰਨ ਨੂੰ ਹਮੇਸ਼ਾ ਹੀ ਤਿਆਰ ਰਹਿੰਦੇ ਹਨ। (Canada)